CM ਮਾਨ ਦੇ OSD ਰਾਜਬੀਰ ਘੁੰਮਣ ਤੋਂ CBI ਨੇ ਤੀਜੀ ਵਾਰ ਕੀਤੀ ਪੁੱਛਗਿੱਛ

Friday, Oct 23, 2026 - 07:57 PM (IST)

CM ਮਾਨ ਦੇ OSD ਰਾਜਬੀਰ ਘੁੰਮਣ ਤੋਂ CBI ਨੇ ਤੀਜੀ ਵਾਰ ਕੀਤੀ ਪੁੱਛਗਿੱਛ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐੱਸ. ਡੀ. ਰਾਜਬੀਰ ਘੁੰਮਣ ਅੱਜ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿਚ ਤੀਜੀ ਵਾਰ ਸੀ. ਬੀ. ਆਈ. ਅੱਗੇ ਪੇਸ਼ ਹੋਏ। ਸੀ. ਬੀ. ਆਈ. ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਇਸ ਮਗਰੋਂ ਉਹ ਦਫ਼ਤਰ ਦੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਸੀ. ਬੀ. ਆਈ. ਹੁਣ ਤਕ ਰਾਜਬੀਰ ਘੁੰਮਣ ਤੋਂ 100 ਦੇ ਕਰੀਬ ਸਵਾਲ ਪੁੱਛ ਚੁੱਕੀ ਹੈ। ਘੁੰਮਣ ਦਾ ਕਹਿਣਾ ਹੈ ਕਿ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਹ ਨਿਰਪੱਖ ਜਾਂਚ ਵਿਚ ਸਹਿਯੋਗ ਕਰਨ ਲਈ ਤਿਆਰ ਹਨ। 


author

Anmol Tagra

Content Editor

Related News