ਫੇਸਬੁੱਕ ''ਤੇ ਕੁੜੀ ਬਣ ਕਰਦੇ ਸੀ ਠੱਗੀ, 7 ਗ੍ਰਿਫਤਾਰ

Saturday, Jul 25, 2020 - 11:18 PM (IST)

ਫੇਸਬੁੱਕ ''ਤੇ ਕੁੜੀ ਬਣ ਕਰਦੇ ਸੀ ਠੱਗੀ, 7 ਗ੍ਰਿਫਤਾਰ

ਨਵੀਂ ਦਿੱਲੀ - ਜੇਕਰ ਤੁਸੀਂ ਫੇਸਬੁੱਕ ਯੂਜ਼ਰ ਹੋ ਅਤੇ ਕਿਸੇ ਵੀ ਅਣਜਾਣ ਦੀ ਫ੍ਰੈਂਡ ਰਿਕਵੈਸਟ ਆਸਾਨੀ ਨਾਲ ਸਵੀਕਾਰ ਕਰ ਲੈਂਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਫਰੀਦਾਬਾਦ ਪੁਲਸ ਨੇ ਇੱਕ ਅਜਿਹੇ ਵਿਦੇਸ਼ੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਸਾਥੀ ਫੇਸਬੁੱਕ 'ਤੇ ਵਿਦੇਸ਼ੀ ਕੁੜੀ ਬਣ ਕੇ ਪਹਿਲਾਂ ਦੋਸਤੀ ਕਰਦੇ ਸਨ ਅਤੇ ਫਿਰ ਫੇਸਬੁੱਕ ਯੂਜ਼ਰ ਨੂੰ ਇੱਕ ਕੀਮਤੀ ਗਿਫਟ ਭੇਜਣ ਨੂੰ ਕਹਿੰਦੇ ਸਨ।

ਜਦੋਂ ਫੇਸਬੁੱਕ ਯੂਜ਼ਰ (ਮੁੰਡਾ) ਇਨ੍ਹਾਂ ਦੀਆਂ ਗੱਲਾਂ 'ਚ ਆ ਜਾਂਦਾ, ਤਾਂ ਇਨ੍ਹਾਂ ਦਾ ਇੱਕ ਸਾਥੀ ਏਅਰਪੋਰਟ ਦਾ ਅਧਿਕਾਰੀ ਬਣ ਕੇ ਗਿਫਟ ਰਿਲੀਜ ਕਰਵਾਉਣ ਦੇ ਬਦਲੇ ਅਕਾਉਂਟ 'ਚ ਪੈਸੇ ਪੁਆ ਲਿਆ ਕਰਦਾ ਸੀ। ਇਸ ਸੰਬੰਧ 'ਚ ਪੁਲਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਨਾਲ ਹੀ ਇੱਕ ਔਰਤ ਸਮੇਤ ਪੰਜ ਨਾਈਜੀਰੀਅਨ ਅਤੇ ਦੋ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
 


author

Inder Prajapati

Content Editor

Related News