ਫਰੀਦਾਬਾਦ ''ਚ ਦਿੱਸੇ ਦੇਸੀ ਨੌਜਵਾਨ ਮਨਵੀਰ ਦੇ ਫੈਨਜ਼, ਲੱਗੇ ਵੋਟ ਮੰਗਣ ਦੇ ਪੋਸਟਰ (ਤਸਵੀਰਾਂ)

01/14/2017 12:33:08 PM

ਫਰੀਦਾਬਾਦ— ''ਬਿਗ ਬੌਸ10'' ਕੁਝ ਹਫਤਿਆਂ ਬਾਅਦ ਖਤਮ ਹੋ ਜਾਵੇਗਾ। ਹੁਣ ਇੱਥੇ ਕੁਝ ਹੀ ਮੁਕਾਬਲੇਬਾਜ਼ ਰਹਿ ਗਏ ਹਨ। ਜਿਨ੍ਹਾਂ ''ਚੋਂ ਇਕ ਹੈ ਮਨਵੀਰ ਗੁੱਜਰ। ਇਹ ਦੇਸੀ ਲੜਕਾ ਬਿਗ ਬੌਸ ਦਾ ਫੇਮ ਬਣ ਚੁਕਿਆ ਹੈ। ਮਨੂੰ ਨੂੰ ਪਛਾੜ ਗਰੈਂਡ ਫਿਨਾਲੇ ਦੀ ਟਿਕਟ ਹਾਸਲ ਕਰਨ ਵਾਲਾ ਮਨਵੀਰ ਜਨਤਾ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ''ਚ ਮਨਵੀਰ ਲਈ ਲੋਕ ਵੋਟ ਮੰਗ ਰਹੇ ਹਨ। ਹਰਿਆਣਾ ''ਚ ਵੀ ਗੁੱਜਰ ਕਮਿਊਨਿਟੀ ਦੇ ਲੋਕ ਉਸ ਲਈ ਵੋਟ ਮੰਗਣ ਦੀ ਅਪੀਲ ਕਰਦੇ ਦਿਖਾਈ ਦੇ ਰਹੇ ਹਨ। ਨੋਇਡਾ ਦੇ ਸਾਰੇ ਸੈਕਟਰਾਂ ''ਚ ਉਸ ਦੇ ਨਾਂ ਦੇ ਹੋਰਡਿੰਗ ਲੱਗੇ ਹੋਏ ਹਨ। ਲੋਕ ਦੂਰ-ਦੂਰ ਤੋਂ ਉਸ ਦੇ ਘਰ ਆ ਰਹੇ ਹਨ। ਸਾਰੇ ਮਨਵੀਰ ਦੇ ਘਰ-ਪਰਿਵਾਰ ਬਾਰੇ ਜਾਣਨਾ ਚਾਹੁੰਦੇ ਹਨ। ਦਰਅਸਲ ਮਨਵੀਰ ਨੋਇਡਾ ਦੇ ਅਗਾਹਪੁਰ ਪਿੰਡ ਦਾ ਰਹਿਣ ਵਾਲਾ ਹੈ। ਮਨਵੀਰ ਦਾ ਪਿੰਡ ਸੈਕਟਰ-41 ਕੋਲ ਸਥਿਤ ਹੈ। ਬਿਗ ਬੌਸ ''ਚ ਜਾਣ ਤੋਂ ਬਾਅਦ ਮਨਵੀਰ ਇੰਨਾ ਫੇਮਸ ਹੋ ਚੁਕਿਆ ਹੈ ਕਿ ਉਸ ਦੇ ਪਿੰਡ ਨੂੰ ਵੀ ਉਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਦੇ ਪਿੰਡ ਦੇ ਗੇਟ ਤੋਂ ਲੈ ਕੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ''ਤੇ ਮਨਵੀਰ ਦੇ ਫੋਟੋ ਅਤੇ ਵੱਡੇ ਹੋਰਡਿੰਗ ਲੱਗੇ ਹੋਏ ਹਨ। ਇਨ੍ਹਾਂ ਪੋਸਟਰਾਂ ''ਚ ਪਿੰਡ ਵਾਲੇ ਮਨਵੀਰ ਲਈ ਵੋਟ ਮੰਗਣ ਦੀ ਅਪੀਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਮਨਵੀਰ ਦੇ ਪੋਸਟਰ ''ਚ ਦੇਸ਼ਵਾਸੀਆਂ ਦੀ ਸ਼ਾਨ ਦੇਸੀ ਨੌਜਵਾਨ ਅਤੇ ਸਪੋਰਟ ਟੂ ਦੇਸੀ ਇੰਡੀਅਨ ਵਰਗੇ ਸਲੋਗਨ ਰਾਹੀਂ ਲੋਕ ਉਸ ਲਈ ਵੋਟ ਮੰਗ ਰਹੇ ਹਨ। 
ਮਨਵੀਰ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਉਹ ਬਿਗ ਬੌਸ ''ਚ ਗਿਆ ਹੈ, ਉਨ੍ਹਾਂ ਦੇ ਘਰ ''ਚ ਮਿਲਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮਨਵੀਰ ਸ਼ੁਰੂ ਤੋਂ ਹੀ ਪੜ੍ਹਾਈ ''ਚ ਕਮਜ਼ੋਰ ਸਨ। ਲੋਕ ਮਨਵੀਰ ਦੇ ਪਰਿਵਾਰ ਤੋਂ ਉਸ ਦੀ ਕਾਮਯਾਬੀ ਬਾਰੇ ਪੁੱਛ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕ ਦਿੱਲੀ, ਫਰੀਦਾਬਾਦ, ਹਾਪੁੜ ਅਤੇ ਗ੍ਰੇਟਰ ਨੋਇਡਾ ਸਮੇਤ ਹੋਰ ਦੂਰ ਦੇ ਜ਼ਿਲਿਆਂ ਤੋਂ ਵੀ ਆ ਰਹੇ ਹਨ। ਮਨਵੀਰ ਦੀ ਭਰਜਾਈ ਉਸ ਦੀ ਜਿੱਤ ਲਈ ਦੁਆ ਕਰ ਰਹੀ ਹੈ। ਮਨਵੀਰ ਦੇ ਦੋਸਤ ਸਚਿਨ ਦਾ ਕਹਿਣਾ ਹੈ ਕਿ ਬਿਗ ਬੌਸ ''ਚ ਆਡੀਸ਼ਨ ਲਈ ਵੀਡੀਓ ਬਣਾ ਕੇ ਭੇਜਣਾ ਸੀ। ਦੋਸਤਾਂ ਦੇ ਕਹਿਣ ''ਤੇ ਮਨਵੀਰ ਦਾ 15 ਮਿੰਟ ਦਾ ਵੀਡੀਓ ਬਣਾਇਆ ਗਿਆ। ਸਚਿਨ ਨੇ ਵੀਡੀਓ ਨੂੰ ਮਨਵੀਰ ਦੇ ਭਤੀਜੇ ਨੇ ਆਪਣੀ ਮੇਲ ਆਈ.ਡੀ. ਤੋਂ ਭੇਜਿਆ ਸੀ। ਜੂਨ ''ਚ ਦੂਜੇ ਆਡੀਸ਼ਨ ਲਈ ਮਨਵੀਰ ਨੂੰ ਫੋਨ ਆ ਗਿਆ ਸੀ। ਉਸ ਤੋਂ ਬਾਅਦ ਮਨਵੀਰ ਦੀ ਬਿਗ ਬੌਸ ਲਈ ਚੋਣ ਹੋ ਗਈ ਸੀ।


Disha

News Editor

Related News