ਮਸ਼ਹੂਰ ਸੋਸ਼ਲ ਮੀਡੀਆ influencer ਨੇ ਬਸਪਾ ਮੁਖੀ ਮਾਇਆਵਤੀ ਨੂੰ ਕਿਹਾ ''ਮੰਮੀ'', ਦਰਜ ਹੋ ਗਈ FIR
Sunday, Aug 24, 2025 - 02:04 PM (IST)

ਨੈਸ਼ਨਲ ਡੈਸਕ- ਗਾਜ਼ੀਆਬਾਦ ਦੇ ਯੂਟਿਊਬਰ ਅਤੇ ਬਿਗ ਬੌਸ ਦੇ ਸਾਬਕਾ ਕੰਟੈਸਟੈਂਟ ਪੁਨੀਤ ਸੁਪਰਸਟਾਰ (ਅਸਲੀ ਨਾਂ ਪ੍ਰਕਾਸ਼ ਕੁਮਾਰ) ਉੱਤੇ ਇੱਕ ਵੀਡੀਓ ਦੇ ਆਧਾਰ ’ਤੇ FIR ਦਰਜ ਕੀਤੀ ਗਈ ਹੈ। ਇਸ ਵੀਡੀਓ ਵਿੱਚ ਉਸਨੇ ਬਸਪਾ ਮੁਖੀ ਮਾਇਆਵਤੀ ਨੂੰ "ਮੰਮੀ" ਕਿਹਾ ਸੀ, ਜਿਸ ਕਾਰਨ ਬਸਪਾ ਵਰਕਰਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ। 20 ਅਗਸਤ ਨੂੰ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਮੋਹਿਤ ਨੇ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਥਾਣਾ ਸ਼ਾਲੀਮਾਰ ਗਾਰਡਨ ਵਿੱਚ ਕੇਸ ਦਰਜ ਕੀਤਾ ਗਿਆ। ਪੁਲਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨਹੀਂ ਦੇਖ ਸਕੋਗੇ ਭਾਰਤ-ਪਾਕਿ ਦਾ ਮਹਾਮੁਕਾਬਲਾ ! ਉੱਠੀ Live Telecast ਰੋਕਣ ਦੀ ਮੰਗ
FIR ਤੋਂ ਬਾਅਦ ਪੁਨੀਤ ਸੁਪਰਸਟਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਜਾਰੀ ਕਰ ਮਾਫ਼ੀ ਮੰਗੀ। ਉਸਨੇ ਕਿਹਾ – “ਮੇਰਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਜੇਕਰ ਕਿਸੇ ਨੂੰ ਮੇਰੀ ਗੱਲ ਨਾਲ ਦੁੱਖ ਹੋਇਆ ਹੈ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ। ਭਵਿੱਖ ਵਿੱਚ ਇਹ ਗਲਤੀ ਦੁਬਾਰਾ ਨਹੀਂ ਕਰਾਂਗਾ।”
ਇਹ ਵੀ ਪੜ੍ਹੋ: AI ਨਾਲ ਪਿਆਰ ਦੀਆਂ ਪੀਂਘਾਂ ਪਾ ਬੈਠਾ 76 ਸਾਲਾ ਬਜ਼ੁਰਗ, ਅਸਲੀ ਔਰਤ ਸਮਝ ਜਦੋਂ ਗਿਆ ਮਿਲਣ ਤਾਂ..
ਦਰਅਸਲ, ਮੰਗਲਵਾਰ ਨੂੰ ਪੁਨੀਤ ਸੁਪਰਸਟਾਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ। ਇਸ ਵਿੱਚ ਉਹ ਮਾਇਆਵਤੀ ਨੂੰ 'ਮੰਮੀ' ਕਹਿ ਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, "ਮਾਇਆਵਤੀ ਮੰਮੀ, ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ.. ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ। ਮੰਮੀ ਤੁਸੀਂ ਕਿੱਥੇ ਚਲੇ ਗਏ ਹੋ।" ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋ ਗਿਆ। ਪਰ ਬਸਪਾ ਵਰਕਰਾਂ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ FIR ਦਰਜ ਕਰਵਾ ਦਿੱਤੀ। ਦੱਸ ਦੇਈਏ ਕਿ ਕਿ ਪੁਨੀਤ ਸੁਪਰਸਟਾਰ ਆਪਣੇ ਅਜੀਬੋ-ਗਰੀਬ ਵੀਡੀਓਜ਼ ਲਈ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੈ। ਇੰਸਟਾਗ੍ਰਾਮ ’ਤੇ ਉਸਦੇ 1 ਕਰੋੜ ਤੋਂ ਵੱਧ ਫਾਲੋਅਰਜ਼ ਹਨ।
ਇਹ ਵੀ ਪੜ੍ਹੋ: ਵੈੱਬ ਸੀਰੀਜ਼ ਦੇ ਆਖ਼ਰੀ ਸੀਨ ਦੀ ਸ਼ੂਟਿੰਗ ਦੌਰਾਨ ਅਚਾਨਕ ਜ਼ਮੀਨ 'ਤੇ ਡਿੱਗਾ ਡਾਇਰੈਕਟਰ ! ਹੋ ਗਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8