ਮਨੋਰੰਜਨ ਜਗਤ ''ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

Friday, Sep 12, 2025 - 10:16 AM (IST)

ਮਨੋਰੰਜਨ ਜਗਤ ''ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਹੁਣ ਖਬਰ ਹੈ ਕਿ ਮਸ਼ਹੂਰ ਅਦਾਕਾਰਾ ਪੌਲੀ ਹੋਲਿਡੇ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਪੌਲੀ ਹੋਲਿਡੇ ਸਿਟਕਾਮ ‘ਐਲਿਸ’ ਵਿੱਚ ਆਪਣੇ ਕਿਰਦਾਰ ਫ਼ਲੋਰੈਂਸ ਜਿਨ ਕੈਸਲਬੇਰੀ ਲਈ ਘਰ-ਘਰ ਮਸ਼ਹੂਰ ਹੋਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਦਾ ਦਿਹਾਂਤ 9 ਸਤੰਬਰ 2025 ਨੂੰ ਮੈਨਹੈਟਨ ਵਿੱਚ ਆਪਣੇ ਘਰ ਵਿੱਚ ਹੋਇਆ। ਮੌਤ ਦੇ ਕਾਰਨ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਵਿਦੇਸ਼ੀ ਧਰਤੀ 'ਤੇ ਫਿਰ ਡੁੱਲਿਆ ਭਾਰਤੀ ਖੂਨ, ਬੇਰਹਿਮੀ ਨਾਲ ਕੀਤਾ ਗਿਆ ਕਤਲ

PunjabKesari

ਪੌਲੀ ਹੋਲਿਡੇ ਨੇ ਆਪਣੀ ਕਲਾ ਅਤੇ ਖ਼ਾਸ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵਿਲੱਖਣ ਥਾਂ ਬਣਾਈ ਸੀ। ਉਹ ਆਪਣੇ ਮਸ਼ਹੂਰ ਡਾਇਲਾਗ “ਕਿਸ ਮਾਈ ਗ੍ਰਿਟਸ” ਨਾਲ ਖ਼ਾਸ ਤੌਰ ‘ਤੇ ਪਹਿਚਾਣੀ ਗਈ। ਉਨ੍ਹਾਂ ਨੇ ‘ਐਲਿਸ’ ਵਿੱਚ ਚਾਰ ਸੀਜ਼ਨ ਤੱਕ ਕੰਮ ਕੀਤਾ ਅਤੇ ਫਿਰ ਇਸਦੇ ਸਪਿਨ-ਆਫ਼ ‘ਫ਼ਲੋ’ ਦਾ ਹਿੱਸਾ ਬਣੀ, ਜੋ ਦੋ ਸੀਜ਼ਨ ਤੱਕ ਚੱਲਿਆ। ਹੋਲਿਡੇ ਨੂੰ ਆਪਣੇ ਅਦਾਕਾਰੀ ਜੀਵਨ ਵਿੱਚ ਦੋ ਵਾਰ ਗੋਲਡਨ ਗਲੋਬ ਐਵਾਰਡ ਮਿਲੇ—1979 ਅਤੇ 1980 ਵਿੱਚ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਚਾਰ ਵਾਰ ਐਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਹੁਣ ਸਾਊਥ ਸਿਨੇਮਾ 'ਚ ਧੱਕ ਪਾਵੇਗਾ ਦੋਸਾਂਝਾਂਵਾਲਾ! 'ਕਾਂਤਾਰਾ: ਚੈਪਟਰ 1' 'ਚ ਹੋਣ ਜਾ ਰਹੀ ਸਰਪ੍ਰਾਈਜ਼ ਐਂਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News