ਵੱਡੀ ਖਬਰ; ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਛੋਟੀ ਉਮਰੇ ਦੁਨੀਆ ਨੂੰ ਕਿਹਾ ਅਲਵਿਦਾ
Sunday, Aug 31, 2025 - 11:40 AM (IST)

ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹਾਲ ਵਿਚ ਵਿਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ ਹੋਇਆ ਸੀ। ਹੁਣ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਅਤੇ ਕਾਮੇਡੀਅਨ ਪ੍ਰੀਆ ਮਰਾਠੇ ਦਾ ਮੁੰਬਈ ‘ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਇੱਕ ਸਾਲ ਤੋਂ ਕੈਂਸਰ ਨਾਲ ਪੀੜਤ ਸੀ। ਇਲਾਜ ਲੈਣ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਸਕਿਆ ਅਤੇ 31 ਅਗਸਤ 2025 ਨੂੰ ਉਨ੍ਹਾਂ ਨੇ ਆਖਰੀ ਸਾਹ ਲਏ। ਪ੍ਰੀਆ ਮਰਾਠੇ ਦਾ ਜਨਮ 23 ਅਪ੍ਰੈਲ 1987 ਨੂੰ ਮੁੰਬਈ ‘ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲਿੰਗ ਅਤੇ ਕਾਲਜ ਦੀ ਪੜਾਈ ਵੀ ਮੁੰਬਈ ਤੋਂ ਹੀ ਕੀਤੀ। ਬਚਪਨ ਤੋਂ ਹੀ ਅਦਾਕਾਰੀ ਵਿੱਚ ਰੁਚੀ ਰੱਖਣ ਵਾਲੀ ਪ੍ਰੀਆ ਨੇ ਪੜਾਈ ਪੂਰੀ ਕਰਨ ਤੋਂ ਬਾਅਦ ਟੈਲੀਵਿਜ਼ਨ ਜਗਤ ਵਿੱਚ ਕਦਮ ਰੱਖਿਆ।
ਇਹ ਵੀ ਪੜ੍ਹੋ: ਡੰਕੀ ਨਹੀਂ, 'ਕਾਤਲ' ਰੂਟ ! ਵਿਦੇਸ਼ ਜਾਣ ਦੀ ਚਾਹ ਨੇ ਇਕ ਵਾਰ ਫ਼ਿਰ ਨਿਗਲ਼ੀਆਂ 70 ਜਾਨਾਂ
ਉਨ੍ਹਾਂ ਨੇ ਸਭ ਤੋਂ ਪਹਿਲਾਂ ਮਰਾਠੀ ਸਿਰੀਅਲਾਂ ‘ਯਾ ਸੁਖਾਨੋਯਾ’ ਅਤੇ ‘ਚਾਰ ਦਿਵਸ ਸਾਸੁਚੇ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ਬਾਲਾਜੀ ਟੈਲੀਫ਼ਿਲਮਜ਼ ਦੇ ਸ਼ੋਅ ‘ਕਸਮ ਸੇ’ ਵਿੱਚ ਵਿਦਿਆ ਬਾਲੀ ਦੇ ਕਿਰਦਾਰ ਵਿੱਚ ਦਿਖਾਈ ਦਿੱਤੀ। ਕਾਮੇਡੀ ਸਰਕਸ ਦੇ ਪਹਿਲੇ ਸੀਜ਼ਨ ਵਿੱਚ ਵੀ ਉਹਨਾਂ ਨੇ ਆਪਣੀ ਕਲਾ ਦਾ ਜਲਵਾ ਦਿਖਾਇਆ। ‘ਪਵਿੱਤਰ ਰਿਸ਼ਤਾ’ ਵਿੱਚ ਵਰਸ਼ਾ ਸਤੀਸ਼ ਦੇ ਰੂਪ ਵਿੱਚ ਉਨ੍ਹਾਂ ਨੂੰ ਵੱਡੀ ਪਛਾਣ ਮਿਲੀ। ਇਸ ਤੋਂ ਇਲਾਵਾ ਉਹ ‘ਬੜੇ ਅੱਛੇ ਲਗਤੇ ਹਨ’, ‘ਭਾਰਤ ਦਾ ਵੀਰ ਪੁੱਤਰ – ਮਹਾਰਾਣਾ ਪ੍ਰਤਾਪ’ ਵਰਗੇ ਮਸ਼ਹੂਰ ਸੀਰੀਅਲਾਂ ਵਿੱਚ ਵੀ ਦਿਖਾਈ ਦਿੱਤੀ। ਟੈਲੀਵਿਜ਼ਨ ਤੋਂ ਇਲਾਵਾ ਪ੍ਰੀਆ ਮਰਾਠੇ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ। 2008 ਦੀ ਹਿੰਦੀ ਫ਼ਿਲਮ ‘ਹਮਨੇ ਜੀਨਾ ਸੀਖ ਲਿਆ’ ਵਿੱਚ ਉਹ ਦਿਖਾਈ ਦਿੱਤੀ। ਪ੍ਰੀਆ ਮਰਾਠੇ ਨੇ 2012 ਵਿੱਚ ਸ਼ਾਂਤਨੂ ਮੋਗੇ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਟੈਲੀਵਿਜ਼ਨ ਅਤੇ ਫਿਲਮ ਇੰਡਸਟਰੀ ਵਿੱਚ ਸ਼ੋਕ ਦੀ ਲਹਿਰ ਹੈ।
ਇਹ ਵੀ ਪੜ੍ਹੋ: ਬੱਬੂ ਮਾਨ ਵੱਲੋਂ ਕੈਨੇਡਾ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8