ਪ੍ਰਸਿੱਧ ਫਿਲਮ ਨਿਰਦੇਸ਼ਕ ਸੰਜੇਲੀਲਾ ਭੰਸਾਲੀ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ

Tuesday, Sep 02, 2025 - 10:58 AM (IST)

ਪ੍ਰਸਿੱਧ ਫਿਲਮ ਨਿਰਦੇਸ਼ਕ ਸੰਜੇਲੀਲਾ ਭੰਸਾਲੀ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ

ਜੈਪੁਰ (ਏਜੰਸੀ) — ਪ੍ਰਸਿੱਧ ਫਿਲਮ ਨਿਰਦੇਸ਼ਕ ਸੰਜੇਲੀਲਾ ਭੰਸਾਲੀ ਵਿਰੁੱਧ ਬੀਕਾਨੇਰ ਜ਼ਿਲ੍ਹੇ ਦੇ ਬਿਛਵਾਲ ਥਾਣੇ ਵਿੱਚ FIR ਦਰਜ ਕੀਤੀ ਗਈ ਹੈ। ਇਹ ਮਾਮਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਲਵ ਐਂਡ ਵਾਰ' ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ YouTuber 'ਤੇ ਜਾਨਲੇਵਾ ਹਮਲਾ ! ਸੜਕ ਵਿਚਾਲੇ ਘੇਰ ਕੇ...

ਜੋਧਪੁਰ ਦੇ ਰਾਧਾ ਫਿਲਮਜ਼ ਐਂਡ ਹੋਸਪਿਟੈਲਿਟੀ ਦੇ ਸੀਈਓ ਪ੍ਰਤੀਕ ਰਾਜ ਮਥੁਰ ਨੇ ਸ਼ਿਕਾਇਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਲਾਈਨ ਪ੍ਰੋਡਿਊਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਪਰ ਬਾਅਦ ਵਿਚ ਬਿਨਾਂ ਭੁਗਤਾਨ ਕੀਤੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਮਥੁਰ ਦੇ ਮੁਤਾਬਕ, ਉਨ੍ਹਾਂ ਨੂੰ ਇਮੇਲ ਰਾਹੀਂ ਅਧਿਕਾਰਿਕ ਪੁਸ਼ਟੀ ਮਿਲੀ ਸੀ ਪਰ ਕੋਈ ਲਿਖਤੀ ਸਮਝੌਤਾ ਨਹੀਂ ਕੀਤਾ ਗਿਆ। ਮਥੁਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਫਿਲਮ ਦੀ ਟੀਮ ਲਈ ਪ੍ਰਸ਼ਾਸਨਿਕ ਸਹਾਇਤਾ, ਸਰਕਾਰੀ ਕਲੀਅਰੈਂਸ ਤੇ ਸੁਰੱਖਿਆ ਪ੍ਰਬੰਧਾਂ ਵਰਗੀਆਂ ਮੁੱਖ ਜ਼ਿੰਮੇਵਾਰੀਆਂ ਸੰਭਾਲੀਆਂ। ਪਰ ਬਾਵਜੂਦ ਇਸਦੇ ਉਨ੍ਹਾਂ ਨਾਲ ਬੁਰਾ ਵਤੀਰਾ ਕੀਤਾ ਗਿਆ।

ਇਹ ਵੀ ਪੜ੍ਹੋ: ਘਰ ਦੀ ਘੰਟੀ ਵਜਾ ਕੇ ਦੌੜ ਗਿਆ ਮੁੰਡਾ ! ਗੁੱਸੇ 'ਚ ਆਏ ਮਾਲਕਾਂ ਨੇ ਗੋਲ਼ੀ ਮਾਰ ਕਰ'ਤਾ ਕਤਲ

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 17 ਅਗਸਤ ਨੂੰ ਬੀਕਾਨੇਰ ਦੇ ਨਰਿੰਦਰਾ ਭਵਨ ਹੋਟਲ ਵਿੱਚ ਭੰਸਾਲੀ ਪ੍ਰੋਡਕਸ਼ਨ ਦੇ ਮੈਨੇਜਰ ਉਤਕਰਸ਼ ਬਾਲੀ ਤੇ ਅਰਵਿੰਦ ਗਿੱਲ ਨੇ ਮਥੁਰ ਨਾਲ ਬਦਸਲੂਕੀ ਕੀਤੀ, ਧੱਕਾ ਦਿੱਤਾ, ਬੇਇਜ਼ਤੀ ਕੀਤੀ ਅਤੇ ਭਵਿੱਖ ਦੇ ਪ੍ਰਾਜੈਕਟ ਰੋਕਣ ਦੀ ਧਮਕੀ ਵੀ ਦਿੱਤੀ। ਉਨ੍ਹਾਂ ਨੇ ਪ੍ਰੋਡਕਸ਼ਨ ਟੀਮ 'ਤੇ "ਅਪਰਾਧਿਕ ਵਿਸ਼ਵਾਸਘਾਤ" ਅਤੇ "ਧੋਖਾਧੜੀ" ਦਾ ਵੀ ਦੋਸ਼ ਲਗਾਇਆ। ਪਹਿਲਾਂ ਪੁਲਸ ਨੇ ਕੇਸ ਦਰਜ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਮਥੁਰ ਨੇ ਅਦਾਲਤ ਦਾ ਰੁਖ ਕੀਤਾ। ਅਦਾਲਤੀ ਹੁਕਮਾਂ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਦੀ ਕਾਰਵਾਈ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਕੈਫ਼ੇ ਮਗਰੋਂ ਹੁਣ ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਦੀ ਕਾਰ 'ਤੇ ਦਿਨ-ਦਿਹਾੜੇ ਹੋ ਗਿਆ ਹਮਲਾ

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਭੰਸਾਲੀ ਨੂੰ ਰਾਜਸਥਾਨ ਵਿੱਚ ਫਿਲਮ ਪਦਮਾਵਤ ਦੇ ਰਿਲੀਜ਼ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੀ ਫਿਲਮ 'ਲਵ ਐਂਡ ਵਾਰ' ਦਸੰਬਰ ਵਿੱਚ ਰਿਲੀਜ਼ ਹੋਣੀ ਹੈ, ਜਿਸ ਵਿੱਚ ਰਣਬੀਰ ਕਪੂਰ, ਆਲੀਆ ਭੱਟ ਤੇ ਵਿਕੀ ਕੌਸ਼ਲ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਪਹਿਲਾ ਪੋਸਟਰ ਜਾਂ ਟੀਜ਼ਰ 28 ਸਤੰਬਰ ਨੂੰ ਰਣਬੀਰ ਕਪੂਰ ਦੇ ਜਨਮਦਿਨ 'ਤੇ ਜਾਰੀ ਹੋ ਸਕਦਾ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਦੋਵਾਂ ਪੱਖਾਂ ਦੇ ਦੋਸ਼ਾਂ ਅਤੇ ਬਿਆਨਾਂ ਦੀ ਜਾਂਚ ਕਰ ਰਹੀ ਹੈ ਅਤੇ ਅਗਲੀ ਕਾਰਵਾਈ ਜਾਂਚ ਦੇ ਨਤੀਜੇ 'ਤੇ ਨਿਰਭਰ ਕਰੇਗੀ।

ਇਹ ਵੀ ਪੜ੍ਹੋ: ਸਿਰਫ਼ ਲੋਕਾਂ ਦੀ ਹੀ ਨਹੀਂ, 'ਬੇਜ਼ੁਬਾਨਾਂ' ਦੀ ਮਦਦ ਲਈ ਵੀ ਅੱਗੇ ਆ ਰਹੇ ਪੰਜਾਬੀ ਕਲਾਕਾਰ, ਗਿੱਪੀ ਨੇ ਕੀਤਾ ਇਹ ਨੇਕ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News