ਵਿਆਹ ਦੇ 8 ਸਾਲਾ ਬਾਅਦ ਪਤੀ ਤੋਂ ਵੱਖ ਹੋ ਰਹੀ ਹੈ ਮਸ਼ਹੂਰ ਗਾਇਕਾ
Thursday, Sep 04, 2025 - 01:34 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਸਿਤਾਰਿਆਂ 'ਚ ਤਲਾਕ ਕਰਵਾਉਣਾ ਇਕ ਆਮ ਗੱਲ ਹੋ ਗਈ ਹੈ। ਆਏ ਦਿਨ ਕਿਸੇ ਨਾ ਕਿਸੇ ਸਿਤਾਰੇ ਦੇ ਘਰ ਟੁੱਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਮਸ਼ਹੂਰ ਗਾਇਕਾ ਮੋਨਾਲੀ ਠਾਕੁਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਬਾਲੀਵੁੱਡ ਸੰਗੀਤ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ 8 ਸਾਲ ਬਾਅਦ ਹੁਣ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਤੂਫ਼ਾਨ ਆ ਗਿਆ ਹੈ। ਗਾਇਕਾ ਆਪਣੇ ਵਿਦੇਸ਼ੀ ਕਾਰੋਬਾਰੀ ਪਤੀ ਮਾਈਕ ਰਿਕਟਰ ਤੋਂ ਵੱਖ ਹੋਣ ਜਾ ਰਹੀ ਹੈ। ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਕਾਰਨ ਖ਼ਬਰਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੋਨਾਲੀ ਠਾਕੁਰ ਦਾ ਵਿਆਹ ਖ਼ਤਰੇ ਵਿੱਚ ਹੈ। ਮੋਨਾਲੀ ਨੇ ਪਤੀ ਮਾਈਕ ਨੂੰ ਇੰਸਟਾਗ੍ਰਾਮ ਤੋਂ ਵੀ ਅਨਫਾਲੋ ਕਰ ਦਿੱਤਾ ਹੈ। ਨਾਲ ਹੀ ਦੋਵਾਂ ਵਿਚਕਾਰ ਗੱਲਬਾਤ ਵੀ ਬੰਦ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਇਹ ਵੀ ਜਾਣਦੇ ਹਾਂ ਕਿ ਮਾਮਲਾ ਤਲਾਕ ਤੱਕ ਕਿਉਂ ਪਹੁੰਚਿਆ? ਦਰਅਸਲ, ਮੋਨਾਲੀ ਠਾਕੁਰ ਅਤੇ ਮਾਈਕ ਰਿਕਟਰ ਦੇ ਟੁੱਟਣ ਦਾ ਕਾਰਨ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਮੰਨਿਆ ਜਾ ਰਿਹਾ ਹੈ। ਮਾਈਕ ਸਵਿਟਜ਼ਰਲੈਂਡ ਵਿੱਚ ਰਹਿੰਦੇ ਹੋਏ ਗਾਇਕਾ ਨੂੰ ਕੰਮ ਲਈ ਭਾਰਤ ਵਿੱਚ ਰਹਿਣਾ ਪੈਂਦਾ ਹੈ। ਹੁਣ ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਕਾਰਨ, ਇਸ ਜੋੜੇ ਵਿਚਕਾਰ ਦੂਰੀ ਹੈ।
ਹਾਲਾਂਕਿ, ਹੁਣ ਤੱਕ ਗਾਇਕਾ ਨੇ ਇਸ ਮਾਮਲੇ 'ਤੇ ਚੁੱਪੀ ਬਣਾਈ ਰੱਖੀ ਹੈ ਅਤੇ ਅਜੇ ਤੱਕ ਤਲਾਕ ਦੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ, ਗਾਇਕਾ ਦੇ ਤਲਾਕ ਦੀ ਖ਼ਬਰ ਪੜ੍ਹ ਕੇ ਪ੍ਰਸ਼ੰਸਕ ਤਣਾਅ ਵਿੱਚ ਆ ਗਏ ਹਨ। ਇੱਕ ਤੋਂ ਬਾਅਦ ਇੱਕ ਮਸ਼ਹੂਰ ਹਸਤੀਆਂ ਦੇ ਵੱਖ ਹੋਣ ਦੀਆਂ ਖ਼ਬਰਾਂ ਨਾਲ ਲੋਕਾਂ ਦੇ ਦਿਲ ਟੁੱਟ ਜਾਂਦੇ ਹਨ।