ਮਸ਼ਹੂਰ ਸੋਸ਼ਲ ਮੀਡੀਆ Influencer ਦੀ 'ਨਿੱਜੀ ਵੀਡੀਓ' ਲੀਕ

Wednesday, Sep 10, 2025 - 01:26 PM (IST)

ਮਸ਼ਹੂਰ ਸੋਸ਼ਲ ਮੀਡੀਆ Influencer ਦੀ 'ਨਿੱਜੀ ਵੀਡੀਓ' ਲੀਕ

ਐਂਟਰਟੇਨਮੈਂਟ ਡੈਸਕ- ਮਾਡਲ ਅਤੇ ਇਨਫਲੂਐਂਸਰ ਇਸਾਬੇਲਾ ਲਾਡੇਰਾ ਦਾ ਆਪਣੇ ਸਾਬਕਾ ਪ੍ਰੇਮੀ ਨਾਲ ਜੁੜਿਆ ਇਕ ਨਿੱਜੀ ਵੀਡੀਓ ਆਨਲਾਈਨ ਲੀਕ ਹੋ ਗਿਆ ਹੈ, ਜਿਸ ਨਾਲ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸਾਬੇਲਾ ਨੇ ਸੋਸ਼ਲ ਮੀਡੀਆ ‘ਤੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ ਅਤੇ ਦੋਸ਼ ਲਗਾਇਆ ਕਿ ਇਹ ਵੀਡੀਓ ਉਸਦੇ ਐਕਸ-ਪਾਰਟਨਰ ਅਤੇ ਕੋਲੰਬੀਆਈ ਗਾਇਕ Beéle ਵੱਲੋਂ ਲੀਕ ਕੀਤਾ ਗਿਆ। ਦੋਵੇਂ ਦਾ 2024 ਵਿੱਚ ਬ੍ਰੇਕਅਪ ਹੋਇਆ ਸੀ।

ਇਹ ਵੀ ਪੜ੍ਹੋ: ਦਿੱਗਜ ਕ੍ਰਿਕਟਰ ਨੇ ਭੇਜੀ ਅਸ਼ਲੀਲ ਤਸਵੀਰ ! ਅਨਾਇਆ ਦੇ ਵੱਡੇ ਖੁਲਾਸੇ ਨੇ ਮਚਾਇਆ ਹੜਕੰਪ

PunjabKesari

ਇੰਸਟਾਗ੍ਰਾਮ ‘ਤੇ ਜਾਰੀ ਬਿਆਨ ਵਿੱਚ ਵੈਨੇਜ਼ੁਏਲਾ ਮਾਡਲ ਅਤੇ ਇਨਫਲੂਐਂਸਰ ਇਸਾਬੇਲਾ ਲਾਡੇਰਾ ਨੇ ਕਿਹਾ ਕਿ ਇਹ ਉਸਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਧੋਖਿਆਂ ਵਿੱਚੋਂ ਇੱਕ ਹੈ। ਉਸਨੇ ਦੱਸਿਆ ਕਿ ਇਹ ਵੀਡੀਓ ਸਿਰਫ਼ ਦੋ ਲੋਕਾਂ ਕੋਲ ਸੀ – ਉਸਦੇ ਕੋਲ ਅਤੇ Beéle ਕੋਲ। ਇੱਕ ਅਜਿਹਾ ਇਨਸਾਨ ਜਿਸਨੇ ਸ਼ੁਰੂ ਤੋਂ ਮੇਰੇ ਨਾਲ ਝੂਠ ਬੋਲਿਆ ਅਤੇ ਜਿਸਦੇ ਕਾਰਨ ਮੈਨੂੰ ਕਈ ਦੁੱਖ ਸਹਿਣੇ ਪਏ, ਪਰ ਉਸਨੇ ਕਦੇ ਵੀ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। 

ਇਹ ਵੀ ਪੜ੍ਹੋ: 'ਮੈਨੂੰ ਜ਼ਹਿਰ ਦੇ ਦਿਓ'; ਕਤਲ ਮਾਮਲੇ 'ਚ ਗ੍ਰਿਫਤਾਰ ਮਸ਼ਹੂਰ ਅਦਾਕਾਰ ਦਾ ਜੇਲ੍ਹ 'ਚ ਹੋਇਆ ਬੁਰਾ ਹਾਲ

PunjabKesari

ਇਸਾਬੇਲਾ ਨੇ ਅੱਗੇ ਆਪਣੇ ਬਿਆਨ ਵਿਚ ਖੁਲਾਸਾ ਕੀਤਾ ਕਿ ਇਹ ਵੀਡੀਓ ਲੀਕ ਹੋਣ ਕਾਰਨ ਉਸਦੀ ਨਿੱਜੀ ਜ਼ਿੰਦਗੀ ਅਤੇ ਪਰਿਵਾਰ ਦੋਵੇਂ ਨੂੰ ਗਹਿਰਾ ਧੱਕਾ ਲੱਗਾ ਹੈ। ਉਸਨੇ ਕਿਹਾ, “ਇਹ ਸਿਰਫ਼ ਮੇਰੀ ਨਿੱਜਤਾ ਹੀ ਨਹੀਂ, ਸਗੋਂ ਮੇਰੀ ਇੱਜ਼ਤ ਦਾ ਵੀ ਉਲੰਘਨ ਹੈ। ਇਸ ਨਾਲ ਨਾ ਸਿਰਫ ਮੈਨੂੰ, ਸਗੋਂ ਮੇਰੇ ਪਰਿਵਾਰ ਨੂੰ ਵੀ ਦਰਦ ਸਹਿਣਾ ਪੈ ਰਿਹਾ ਹੈ।”

ਇਹ ਵੀ ਪੜ੍ਹੋ: ਦਾਦੀ 'ਰੇਸ਼ਮ' ਦੇ ਨਾਂ ਨਾਲ ਜਾਣੀ ਜਾਵੇਗੀ ਨਵਰਾਜ ਹੰਸ ਦੀ ਧੀ, ਹੰਸਰਾਜ ਹੰਸ ਨੇ ਪੋਤੀ ਦਾ ਨਾਂ ਰੱਖਿਆ 'ਰੇਸ਼ਮ ਨਵਰਾਜ ਹੰਸ'

PunjabKesari

ਇਸਦੇ ਨਾਲ ਹੀ, ਉਸਨੇ ਦਰਸਾਇਆ ਕਿ ਜਨਤਕ ਮੰਚਾਂ ‘ਤੇ ਉਸਨੂੰ ਤਾਅਨੇ, ਨਫਰਤ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਅਸਲੀ ਜ਼ਿੰਮੇਵਾਰ ਵਿਅਕਤੀ ਚੁੱਪ ਹੈ। ਉਸਨੇ ਲਿਖਿਆ, “ਫਿਰ ਇਕ ਵਾਰ ਸਾਰਾ ਭਾਰ ਔਰਤ ਉੱਤੇ ਹੈ, ਮੇਰੇ ਉੱਤੇ ਹੈ, ਨਾ ਕਿ ਉਸ ਵਿਅਕਤੀ ਉੱਤੇ ਜਿਸਨੇ ਵਿਸ਼ਵਾਸਘਾਤ ਕੀਤਾ।” ਲਾਡੇਰਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਕਾਨੂੰਨੀ ਕਾਰਵਾਈ ਕਰ ਰਹੀ ਹੈ। ਇਸਦੇ ਨਾਲ ਹੀ ਉਸਨੇ ਜੋੜਿਆ ਕਿ ਉਹ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਰਹੇਗੀ। ਉਸਨੇ ਲਿਖਿਆ,“ਮੇਰੀ ਕੀਮਤ ਕਿਸੇ ਵੀਡੀਓ ਜਾਂ ਹੋਰਨਾਂ ਦੀ ਕਠੋਰਤਾ ਨਾਲ ਨਿਰਧਾਰਤ ਨਹੀਂ ਹੁੰਦੀ। ਮੇਰੀ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ।” 

ਇਹ ਵੀ ਪੜ੍ਹੋ: ਸੁੱਜੇ ਹੋਏ ਹੱਥ, ਪੱਟੀ ਤੇ ਨੀਲੇ ਨਿਸ਼ਾਨ...; ਹਿਨਾ ਖਾਨ ਨੂੰ ਇਸ ਹਾਲ 'ਚ ਵੇਖ ਚਿੰਤਾ 'ਚ ਪਏ ਫੈਨਜ਼

PunjabKesari

ਦੱਸ ਦੇਈਏ ਕਿ ਪਹਿਲਾਂ ਵੀ Beéle ਆਪਣੀ ਸਾਬਕਾ ਪਤਨੀ ਕਮੀਲਾ ਕਾਰਾ ਰੋਡਰੀਗਜ਼ ਵੱਲੋਂ ਬੇਵਫ਼ਾਈ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਾ ਹੈ, ਜਿਸਨੂੰ ਉਸਨੇ ਇਕ ਇੰਟਰਵਿਊ ਵਿੱਚ ਮੰਨਿਆ ਵੀ ਸੀ। ਇਸਾਬੇਲਾ ਲਾਡੇਰਾ, ਜਿਸਦਾ ਪੂਰਾ ਨਾਮ ਆਂਡਰੀਆ ਇਸਾਬੇਲਾ ਲਾਡੇਰਾ ਸੇਰੇਸਾ ਹੈ, ਦਾ ਜਨਮ 23 ਅਗਸਤ 1999 ਨੂੰ ਹੋਇਆ ਸੀ। ਉਹ ਮਿਆਮੀ ‘ਚ ਰਹਿਣ ਵਾਲੀ ਇਕ ਪ੍ਰਸਿੱਧ ਇਨਫਲੂਐਂਸਰ ਅਤੇ ਮਾਡਲ ਹੈ, ਜੋ ਲਾਈਫਸਟਾਈਲ ਕਾਂਟੈਂਟ, ਟਿਕਟਾਕ ਡਾਂਸ, ਫੈਸ਼ਨ ਅਤੇ ਫਿਟਨੈਸ ਲਈ ਜਾਣੀ ਜਾਂਦੀ ਹੈ। ਉਸਦੇ ਇੰਸਟਾਗ੍ਰਾਮ ‘ਤੇ 6 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ ਅਤੇ ਉਹ 5 ਸਾਲਾ ਧੀ ਮੀਆ ਦੀ ਮਾਂ ਹੈ।

ਇਹ ਵੀ ਪੜ੍ਹੋ: '4 ਬੱਚੇ ਪੈਦਾ ਕਰੋ, ਨਹੀਂ ਦੇਣਾ ਪਵੇਗਾ ਟੈਕਸ' ! ਸਰਕਾਰ ਦੀ ਨਵੀਂ ਯੋਜਨਾ ਨੇ ਸਭ ਨੂੰ ਕੀਤਾ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News