ਸ਼ਰਮਨਾਕ ! ਬਜ਼ੁਰਗ ਮਾਂ ਨੂੰ ਸੜਕ ਕਿਨਾਰੇ ਸੁੱਟ ਕੇ ਭੱਜਿਆ ਪਰਿਵਾਰ, ਤੜਫ-ਤੜਫ ਕੇ ਹੋਈ ਮੌਤ
Friday, Jul 25, 2025 - 12:05 PM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਿੱਥੇ ਇੱਕ ਬਜ਼ੁਰਗ ਔਰਤ ਨੂੰ ਉਸਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਨੇ ਰਾਤ ਦੇ ਹਨੇਰੇ 'ਚ ਸੜਕ ਕਿਨਾਰੇ ਛੱਡ ਦਿੱਤਾ ਅਤੇ ਭੱਜ ਗਏ। ਕੁਝ ਘੰਟਿਆਂ ਬਾਅਦ ਔਰਤ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਹ ਪੂਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਤੇ ਇਸਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਕਈ ਬੱਚੇ ਮਲਬੇ ਹੇਠ ਦੱਬ, ਰੈਸਕਿਊ ਜਾਰੀ
ਪੂਰੀ ਘਟਨਾ ਕਿੱਥੇ ਵਾਪਰੀ?
ਇਹ ਘਟਨਾ ਕੋਤਵਾਲੀ ਅਯੁੱਧਿਆ ਥਾਣਾ ਖੇਤਰ ਦੇ ਕਿਸ਼ੁਨ ਦਾਸਪੁਰ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਰਾਤ ਨੂੰ ਬਜ਼ੁਰਗ ਔਰਤ ਨੂੰ ਈ-ਰਿਕਸ਼ਾ 'ਚ ਲੈ ਕੇ ਆਏ ਤੇ ਉਸਨੂੰ ਕੰਬਲ 'ਚ ਲਪੇਟ ਕੇ ਸੜਕ ਕਿਨਾਰੇ ਛੱਡ ਗਏ।
ਇਹ ਵੀ ਪੜ੍ਹੋ...ਪਿੰਡ ਵਾਲਿਆਂ ਦੇ ਧੱਕੇ ਚੜ੍ਹ ਗਿਆ ਪ੍ਰੇਮਿਕਾ ਨੂੰ ਮਿਲਣ ਆਇਆ ਆਸ਼ਕ ! ਫ਼ਿਰ ਜੋ ਹੋਇਆ...
ਸੀਸੀਟੀਵੀ 'ਚ ਕੈਦ ਹੋਈ ਸ਼ਰਮਨਾਕ ਹਰਕਤ
ਵੀਡੀਓ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਸ਼ਰਮਨਾਕ ਹਰਕਤ 'ਚ ਕੁਝ ਔਰਤਾਂ ਵੀ ਸ਼ਾਮਲ ਸਨ। ਬਜ਼ੁਰਗ ਔਰਤ ਨੂੰ ਸੜਕ 'ਤੇ ਛੱਡ ਕੇ ਸਾਰੇ ਮੌਕੇ ਤੋਂ ਭੱਜ ਗਏ। ਔਰਤ ਦੀ ਹਾਲਤ ਬਹੁਤ ਨਾਜ਼ੁਕ ਸੀ।
ਇਹ ਵੀ ਪੜ੍ਹੋ...Heavy Rain: ਅਗਲੇ 24 ਘੰਟੇ ਆਫ਼ਤ ਬਣਨ ਵਾਲੇ, ਸਾਵਧਾਨ ਰਹੋ! IMD ਵੱਲੋਂ Alert ਜਾਰੀ
ਪੁਲਸ ਤੁਰੰਤ ਪਹੁੰਚੀ ਪਰ ਜਾਨ ਨਹੀਂ ਬਚਾਈ ਜਾ ਸਕੀ
ਜਦੋਂ ਸਥਾਨਕ ਲੋਕਾਂ ਨੇ ਔਰਤ ਨੂੰ ਬੇਹੋਸ਼ ਪਈ ਦੇਖਿਆ, ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਦਰਸ਼ਨ ਨਗਰ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਔਰਤ ਦੀ ਹਾਲਤ ਇੰਨੀ ਖਰਾਬ ਸੀ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ...ਨਸ਼ੀਲੇ ਪਦਾਰਥਾਂ ਸਣੇ ਜੰਮੂ 'ਚ ਫੜੇ ਗਏ ਦੋ ਪੰਜਾਬੀ ! ਟਰੱਕ 'ਚ ਲੁਕਾ ਕੇ ਕਰਦੇ ਸਨ ਤਸਕਰੀ
ਪੁਲਸ ਜਾਂਚ ਜਾਰੀ
ਐਸਪੀ ਨਗਰ ਚੱਕਰਪਾਣੀ ਤ੍ਰਿਪਾਠੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ, ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇੱਕ ਅਣਮਨੁੱਖੀ ਅਤੇ ਸ਼ਰਮਨਾਕ ਕਾਰਵਾਈ ਹੈ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e