NRC ਸੂਚੀ ’ਚ ਸਾਬਕਾ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਦੇ ਪਰਿਵਾਰ ਦਾ ਨਾਂ ਨਹੀਂ

09/02/2019 11:22:52 PM

ਗੁਹਾਟੀ — ਅਸਮ ’ਚ ਜਾਰੀ ਕੀਤੀ ਗਈ ਐੱਨ.ਆਰ.ਸੀ. ਸੂਚੀ ਦੀ ਫਾਇਨਲ ਸੂਚੀ ’ਚ 19 ਲੱਖ ਤੋਂ ਜ਼ਿਆਦਾ ਲੋਕ ਬਾਹਰ ਹੋ ਗਏ ਹਨ। ਇਨ੍ਹਾਂ 19 ਲੱਖ ਲੋਕਾਂ ’ਚੋਂ ਦੇਸ਼ ਦੇ ਪੰਜਵੇਂ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਦੇ ਪਰਿਵਾਰ ਦੇ ਚਾਰ ਮੈਂਬਰ ਦਾ ਨਾਂ ਹੀ ਨਹੀਂ ਆਇਆ ਹੈ।
ਭਾਰਤ ਦੇ ਸਾਬਕਾ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਦੇ ਚਚੇਰੇ ਭਰਾ ਇਕਰਾਮੁਦੀਨ ਅਲੀ ਅਹਿਮਦ ਦੇ ਬੇਟੇ ਰਿਆਜੁਦੀਨ ਅਲੀ ਅਹਿਮਦ ਦੇ ਪਰਿਵਾਰ ਦਾ ਨਾਂ ਐੱਨ.ਆਰ.ਸੀ. ਦੀ ਆਖਰੀ ਸੂਚੀ ’ਚ ਨਹੀਂ ਆਇਆ ਹੈ। ਜੋ ਅਸਮ ਦੇ ਕਾਮਰੂਪ ਜ਼ਿਲੇ ਦੇ ਰੰਗੀਆ ਦੇ ਰਹਿਮ ਵਾਲੇ ਹਨ। ਇਸ ਸਬੰਧ ’ਚ ਰਿਆਜੁਦੀਨ ਦਾ ਕਹਿਣਾ ਹੈ ਕਿ ਮੈਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਦਾ ਭਤੀਜਾ ਹਾਂ ਅਤੇ ਮੇਰਾ ਨਾਂ ਐੱਨ.ਆਰ.ਸੀ. ਦੀ ਸੂਚੀ ’ਚ ਨਹੀਂ ਹੈ ਜਿਸ ਨੂੰ ਲੈ ਕੇ ਮੈਂ ਕਾਫੀ ਪ੍ਰੇਸ਼ਾਨ ਹਾਂ।
ਸਾਬਕਾ ਰਾਸ਼ਟਰਪਤੀ ਦੇ ਭਰਾ ਇਕਰਾਮੁਦੀਨ ਅਹਿਮਦ ਦੇ ਪੋਤੇ ਸਾਜਿਦ ਅਲੀ ਨੇ ਕਿਹਾ, ‘ਅਸੀਂ ਇਸ ਦੇਸ਼ ਦੇ ਪ੍ਰਸਿੱਧ ਪਰਿਵਾਰ ਤੋਂ ਹਾਂ, ਫਿਰ ਵੀ ਸਾਡਾ ਨਾਂ ਐੱਨ.ਆਰ.ਸੀ. ’ਚ ਨਹੀਂ ਹੈ। ਸਾਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ।’ ਸਾਜ਼ਿਦ ਅਲੀ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਗਿਆਉਦੀਨ ਅਹਿਮਦ, ਮਾਂ ਅਕਿਮਾ ਤੇ ਭਰਾ ਵਾਜਿਦ ਦਾ ਨਾਂ ਐੱਨ.ਆਰ.ਸੀ. ਦੀ ਆਖਰੀ ਸੂਚੀ ’ਚ ਨਹੀਂ ਹੈ।
ਪਰਿਵਾਰ ਦੇ ਮੈਂਬਰਾਂ ਨੇ ਜੁਲਾਈ ’ਚ ਆਈ ਡਰਾਫਟ ਲਿਸਟ ’ਚ ਨਾਂ ਨਾ ਆਉਣ ’ਤੇ ਐੱਨ.ਆਰ.ਸੀ. ਅਥਾਰਟੀ ’ਚ ਦਸਤਾਵੇਜ ਜਮਾਂ ਕਰਵਾਏ ਸਨ। ਸਾਜ਼ਿਦ ਨੇ ਕਿਹਾ, ‘ਸਾਨੂੰ ਉਮੀਦ ਸੀ ਕਿ ਫਾਇਨਲ ਐੱਨ.ਆਰ.ਸੀ. ’ਚ ਸਾਡੇ ਨਾਂ ਆ ਜਾਣਗੇ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ।’ ਸੱਜਾਦ ਤੇ ਉਨ੍ਹਾਂ ਦੀ ਮਾਂ ਨੇ ਅਥਾਰਟੀ ਤੋਂ ਮਾਮਲੇ ’ਚ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।   


Inder Prajapati

Content Editor

Related News