ਗੁਜਰਾਤ ਵਿਚ ‘ਤਾਲਿਬਾਨ’: ਜਨਾਨੀ ਨੂੰ ਸ਼ਰੇਆਮ ਡੰਡਿਆਂ ਨਾਲ ਕੁੱਟਿਆ, ਸੜਕ ’ਤੇ ਘਸੀਟਿਆ

08/18/2021 12:00:39 PM

ਦਾਹੋਦ– ਗੁਜਰਾਤ ਦੇ ਦਾਹੋਦ ਜ਼ਿਲ੍ਹੇ ’ਚ ਇਕ ਜਨਾਨੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਰਿਵਾਰ ਦੇ ਲੋਕਾਂ ਨੇ ਜਨਾਨੀ ਨਾਲ ਇਸ ਤਰ੍ਹਾਂ ਦੀ ਕੁੱਟਮਾਰ ਕੀਤੀ ਜਿਵੇਂ ਅਫਗਾਨਿਸਤਾਨ ਦਾ ਖਤਰਨਾਕ ਸੰਗਠਨ ਤਾਲਿਬਾਨ ਕਰਦਾ ਹੈ। ਜਨਾਨੀ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਦੂਜੇ ਸਮਾਜ ਦੀਆਂ ਔਰਤਾਂ ਨਾਲ ਗੱਲ ਕਰਦੀ ਸੀ।

ਘਟਨਾ ਦਾਹੋਦ ਜ਼ਿਲ੍ਹੇ ਦੇ ਫਤੇਪੁਰਾ ਪਿੰਡ ਦੀ ਹੈ। ਇੱਥੇ ਵਲਵਈ ਸਮਾਜ ਅਤੇ ਭਾਭੋਰ ਸਮਾਜ ਦਰਮਿਆਨ ਲੰਮੇ ਸਮੇਂ ਤੋਂ ਲੜਾਈ ਚੱਲੀ ਆ ਰਹੀ ਹੈ। ਵਲਵਈ ਸਮਾਜ ਦੀ 50 ਸਾਲਾ ਇਕ ਜਨਾਨੀ ਭਾਭੋਰ ਸਮਾਜ ਦੀ ਜਨਾਨੀ ਨਾਲ ਗੱਲ ਕਰਦੀ ਸੀ। ਉਸ ਦੇ ਪਰਿਵਾਰ ਨੂੰ ਇਸ ’ਤੇ ਇਤਰਾਜ਼ ਸੀ। ਪਰਿਵਾਰ ਨੇ ਜਨਾਨੀ ਨੂੰ ਲੱਤਾਂ ਅਤੇ ਡੰਡਿਆਂ ਨਾਲ ਕੁੱਟਿਆ ਅਤੇ ਇਸ ਤੋਂ ਬਾਅਦ ਸੜਕ ’ਤੇ ਘਸੀਟਿਆ। ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਵੀਡੀਓ ਰਿਕਾਰਡ ਕਰ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।

PunjabKesari

ਵੀਡੀਓ ਵਾਇਰਲ ਹੋਣ ’ਤੇ ਪੁਲਸ ਹਰਕਤ ’ਚ ਆ ਗਈ ਅਤੇ ਕੁਝ ਘੰਟਿਆਂ ’ਚ ਹੀ ਚਾਰੇ ਦੋਸ਼ੀਆਂ ਦਿਤਾਭਾਈ ਵਲਵਈ, ਪੰਕਜਭਾਈ ਵਲਵਈ, ਪਰੂਭਾਈ ਵਲਵਈ ਅਤੇ ਰਮਨਭਾਈ ਵਲਵਈ ਨੂੰ ਗ੍ਰਿਫਤਾਰ ਕਰ ਲਿਆ। ਬਾਅਦ ’ਚ ਪੀੜਤ ਜਨਾਨੀ ਨੇ ਸੁਖਸਰ ਪੁਲਸ ਸਟੇਸ਼ਨ ’ਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ।


Rakesh

Content Editor

Related News