ਸਹੁਰੇ ਪਰਿਵਾਰ ਨੇ ਜਵਾਈ ਨੂੰ ਕੀਤਾ ਅਗਵਾ, ਨੱਕ ਵੱਢ ਕੇ ਬਣਾਈ ਵੀਡੀਓ, 5 ਗ੍ਰਿਫ਼ਤਾਰ

Monday, Mar 20, 2023 - 10:55 PM (IST)

ਸਹੁਰੇ ਪਰਿਵਾਰ ਨੇ ਜਵਾਈ ਨੂੰ ਕੀਤਾ ਅਗਵਾ, ਨੱਕ ਵੱਢ ਕੇ ਬਣਾਈ ਵੀਡੀਓ, 5 ਗ੍ਰਿਫ਼ਤਾਰ

ਅਜਮੇਰ (ਯੂ. ਐੱਨ. ਆਈ.)- ਰਾਜਸਥਾਨ ’ਚ ਅਜਮੇਰ ਦੇ ਗੇਗਲ ਥਾਣਾ ਖੇਤਰ ’ਚ 2 ਦਿਨ ਪਹਿਲਾਂ 2 ਪਰਿਵਾਰਾਂ ’ਚ ਹੋਏ ਝਗੜੇ ਦੌਰਾਨ ਜਵਾਈ ਨੂੰ ਸਹੁਰੇ ਪਰਿਵਾਰ ਵੱਲੋਂ ਅਗਵਾ ਕਰ ਕੇ ਉਸ ਦਾ ਨੱਕ ਵੱਢਣ ਦੇ ਮਾਮਲੇ ’ਚ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਤੋਂ ਸਰਹੱਦ ਟੱਪ ਕੇ ਭਾਰਤ ਆ ਵੜਿਆ ਚੀਤਾ, ਪੁਲਸ ਵੱਲੋਂ ਅਲਰਟ ਜਾਰੀ (ਵੀਡੀਓ)

ਪੁਲਸ ਦੇ ਇੰਸਪੈਕਟਰ ਜਨਰਲ ਰੁਪਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਨਾਗੌਰ ਨਿਵਾਸੀ ਹਾਲ ਗੇਗਲ ਚਾਂਦਿਆਵਾਸ ਦੇ ਰਹਿਣ ਵਾਲੇ ਹਮੀਦ ਖਾਨ ਨੇ ਇਕ ਰਿਪੋਰਟ ਪੇਸ਼ ਕੀਤੀ, ਜਿਸ ’ਚ ਦੱਸਿਆ ਗਿਆ ਕਿ ਨਾਗੌਰ ਨਿਵਾਸੀ ਕੁਝ ਲੋਕ 2 ਗੱਡੀਆਂ ’ਚ ਗੇਗਲ ਪੁੱਜੇ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਪਤਨੀ ਨੂੰ ਇਕ ਗੱਡੀ ’ਚ ਬਿਠਾ ਕੇ ਲੈ ਗਏ। ਉਸ ਨੂੰ ਵੀ ਜ਼ਬਰਦਸਤੀ ਇਕ ਹੋਰ ਗੱਡੀ ’ਚ ਬਿਠਾ ਕੇ ਨਾਗੌਰ ਦੇ ਪਿੰਡ ਮਰੋਠ ’ਚ ਲਿਜਾਇਆ ਗਿਆ, ਜਿੱਥੇ ਧਾਤਰੀ ਨਾਲ ਉਸ ਦਾ ਨੱਕ ਵੱਢ ਕੇ ਵੀਡੀਓ ਬਣਾਇਆ ਗਿਆ ਅਤੇ ਬੇਹੋਸ਼ ਦੀ ਹਾਲਤ ’ਚ ਛੱਡ ਕੇ ਦੋਸ਼ੀ ਉਸ ਨੂੰ ਨਾਵਾ ਚੌਰਾਹੇ ’ਤੇ ਸੁੱਟ ਕੇ ਚੱਲੇ ਗਏ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਚੱਲ ਰਿਹੈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਪ੍ਰਾਪੇਗੰਡਾ, 5 ਦਿਨਾਂ ’ਚ ਬਣੇ 1700 ਨਵੇਂ ਸੋਸ਼ਲ ਮੀਡੀਆ ਅਕਾਊਂਟ

ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਪਰਬਤਸਰ ਪਹੁੰਚ ਕੇ ਹਸਪਤਾਲ ’ਚ ਇਲਾਜ ਕਰਵਾਇਆ ਅਤੇ ਫਿਰ ਥਾਣੇ ਪਹੁੰਚ ਕੇ ਮੁਕੱਦਮਾ ਦਰਜ ਕਰਵਾਇਆ। ਸਿੰਘ ਨੇ ਦੱਸਿਆ ਕਿ ਇਸ ਘਿਨਾਉਣੀ ਹਰਕਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਨਾਗੌਰ ਦੇ ਮਾਰੋਠ ਨਿਵਾਸੀ ਬੀਰਬਲ ਖਾਨ, ਇਕਬਾਲ, ਹੁਸੈਨ, ਆਮੀਨ ਅਤੇ ਮੇਹਰੂਦੀਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਨਾਗੌਰ ਪੁਲਸ ਸਾਰੇ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News