ਨਕਲੀ ਨੋਟ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 4 ਲੋਕ ਗ੍ਰਿਫ਼ਤਾਰ

Sunday, Sep 22, 2024 - 06:18 PM (IST)

ਸੂਰਤ : ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਨਕਲੀ ਨੋਟ ਬਣਾਉਣ ਵਾਲੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਸ ਸਬੰਧ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਫੈਕਟਰੀ ਆਨਲਾਈਨ ਕੱਪੜੇ ਵੇਚਣ ਵਾਲੇ ਸਟੋਰ ਦੇ ਦਫ਼ਤਰ ਵਿੱਚ ਚੱਲ ਰਹੀ ਸੀ। ਪੁਲਸ ਦੇ ਡਿਪਟੀ ਕਮਿਸ਼ਨਰ ਰਾਜਦੀਪ ਨਕੁਮ ਨੇ ਕਿਹਾ ਕਿ ਮੁਲਜ਼ਮ ਕਥਿਤ ਤੌਰ 'ਤੇ ਵੈੱਬ ਸੀਰੀਜ਼ 'ਫ਼ਿਰਜ਼ੀ' ਤੋਂ ਪ੍ਰੇਰਿਤ ਸਨ।

ਇਹ ਵੀ ਪੜ੍ਹੋ ਬਿਜਲੀ ਦਾ ਜ਼ਿਆਦਾ ਬਿੱਲ ਆਉਣ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਵੈੱਬ ਸੀਰੀਜ਼ 'ਫਰਜ਼ੀ' 'ਚ ਛੋਟੀ ਉਮਰ ਦੇ ਠੱਗ ਨੂੰ ਦਿਖਾਇਆ ਗਿਆ ਹੈ, ਜੋ ਨਕਲੀ ਨੋਟ ਬਣਾ ਕੇ ਅਮੀਰ ਬਣ ਜਾਂਦਾ ਹੈ। ਸੂਰਤ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਸਰਥਾਣਾ ਇਲਾਕੇ 'ਚ ਦਫ਼ਤਰ 'ਤੇ ਛਾਪਾ ਮਾਰ ਕੇ 1.20 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ ਚੌਥੇ ਮੁਲਜ਼ਮ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਕੱਪੜੇ ਦੀ ਆਨਲਾਈਨ ਵਿਕਰੀ ਦਾ ਕਾਰੋਬਾਰ ਚਲਾਉਣ ਦੀ ਆੜ ਵਿੱਚ ਇੱਕ ਵਪਾਰਕ ਇਮਾਰਤ ਵਿੱਚ ਇੱਕ ਦਫ਼ਤਰ ਕਿਰਾਏ 'ਤੇ ਲਿਆ ਸੀ, ਪਰ ਉਹ ਕਥਿਤ ਤੌਰ 'ਤੇ ਅਹਾਤੇ 'ਤੇ ਜਾਅਲੀ ਕਰੰਸੀ ਨੋਟ ਛਾਪ ਰਹੇ ਸਨ।

ਇਹ ਵੀ ਪੜ੍ਹੋ ਰੂਹ ਕੰਬਾਊ ਹਾਦਸਾ : ਕੰਟੇਨਰ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 4 ਲੋਕਾਂ ਦੀ ਮੌਕੇ 'ਤੇ ਮੌਤ

ਐੱਸ.ਓ.ਜੀ ਦੀ ਟੀਮ ਨੇ ਦਫ਼ਤਰ ਅਤੇ ਉੱਥੇ ਕੰਮ ਕਰਨ ਵਾਲੇ ਲੋਕਾਂ 'ਤੇ ਤਿੱਖੀ ਨਜ਼ਰ ਰੱਖੀ ਅਤੇ ਜਦੋਂ ਇਹ ਤਿੰਨੇ ਮੁਲਜ਼ਮ ਉੱਥੇ ਜਾਅਲੀ ਨੋਟ ਛਾਪਦੇ ਪਾਏ ਗਏ ਤਾਂ ਛਾਪੇਮਾਰੀ ਕੀਤੀ ਗਈ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਸ਼ਟੀ ਕੀਤੀ ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਨੇ ਦਫ਼ਤਰ 'ਤੇ ਛਾਪਾ ਮਾਰਿਆ ਅਤੇ ਰਾਹੁਲ ਚੌਹਾਨ, ਪਵਨ ਬਨੋਡੇ ਅਤੇ ਭਾਵੇਸ਼ ਰਾਠੌੜ ਨੂੰ ਗ੍ਰਿਫ਼ਤਾਰ ਕਰਕੇ ਨਕਲੀ ਨੋਟਾਂ ਦੀ ਇੱਕ ਛੋਟੀ ਫੈਕਟਰੀ ਦਾ ਪਰਦਾਫਾਸ਼ ਕੀਤਾ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ 1.20 ਲੱਖ ਰੁਪਏ ਦੀ ਕੀਮਤ ਦਾ ਐੱਫਆਈਸੀਐਨ ਅਤੇ ਛਪਾਈ ਦਾ ਸਾਮਾਨ ਜਿਵੇਂ ਫੋਇਲ ਪੇਪਰ, ਕਲਰ ਪ੍ਰਿੰਟਰ, ਪ੍ਰਿੰਟਿੰਗ ਸਿਆਹੀ, ਲੈਮੀਨੇਸ਼ਨ ਮਸ਼ੀਨ ਆਦਿ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ ਅਮਿਤ ਸ਼ਾਹ ਦਾ ਵੱਡਾ ਐਲਾਨ, ਮੁਫ਼ਤ ਮਿਲਣਗੇ 2 ਸਿਲੰਡਰ, ਬੱਚਿਆਂ ਨੂੰ Laptop

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News