ਮੁੰਡੇ ਦੀ ਅੱਖ ''ਤੇ ਨਿਕਲ ਆਇਆ ''ਦੰਦ'' ! ਦੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ

Tuesday, Oct 20, 2026 - 12:09 PM (IST)

ਮੁੰਡੇ ਦੀ ਅੱਖ ''ਤੇ ਨਿਕਲ ਆਇਆ ''ਦੰਦ'' ! ਦੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ

ਤਾਮਿਲਨਾਡੂ- ਇਕ 16 ਸਾਲ ਦੇ ਮੁੰਡੇ ਦੀ ਖੱਬੀ ਅੱਖ ਦੀ ਉੱਪਰੀ ਪਲਕ ਅਤੇ ਭਰਵੱਟੇ ਦੇ ਵਿਚਕਾਰ ਇਕ ਨੁਕੀਲਾ ਦੰਦ ਵਿਕਸਿਤ ਹੋ ਗਿਆ। ਇਹ ਹੈਰਾਨੀਜਨਕ ਮਾਮਲਾ ਤਾਮਿਲਨਾਡੂ 'ਚ ਸਾਹਮਣੇ ਆਇਆ ਹੈ। ਸ਼ੁਰੂ 'ਚ ਇਸ ਨੂੰ ਇਕ ਸਧਾਰਨ ਸੋਜ ਮੰਨਿਆ ਜਾ ਰਿਹਾ ਸੀ, ਪਰ ਜਾਂਚ ਕਰਨ 'ਤੇ, ਡਾਕਟਰਾਂ ਨੇ ਪਾਇਆ ਕਿ ਇਹ ਇਕ ਸਧਾਰਨ ਗੰਢ ਨਹੀਂ, ਸਗੋਂ ਇਕ ਪੂਰੀ ਤਰ੍ਹਾਂ ਵਿਕਸਿਤ ਨੁਕੀਲਾ ਦੰਦ ਹੈ। ਇਸ ਵਿਲੱਖਣ ਮਾਮਲੇ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ।

ਰਿਪੋਰਟਾਂ ਦੇ ਅਨੁਸਾਰ, ਮੁੰਡੇ ਦੀ ਖੱਬੀ ਅੱਖ ਦੀ ਉੱਪਰਲੀ ਪਲਕ 'ਚ ਲਗਭਗ ਇਕ ਮਹੀਨੇ ਤੱਕ ਬਿਨਾਂ ਦਰਦ ਵਾਲੀ ਸੋਜ ਰਹੀ। ਬਾਅਦ 'ਚ ਉੱਥੇ 2 ਸਖ਼ਤ ਅਤੇ ਚਿੱਟੇ ਉਭਾਰ ਦਿਖਾਈ ਦੇਣ ਲੱਗੇ। ਡਾਕਟਰ ਇਨ੍ਹਾਂ ਉਭਾਰ ਤੋਂ ਹੈਰਾਨ ਹੋ ਗਏ ਅਤੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਜ਼ਰੂਰੀ ਟੈਸਟ ਕਰਵਾਉਣ ਦਾ ਫੈਸਲਾ ਕੀਤਾ।

ਮਦੁਰਾਈ ਦੇ ਅਰਵਿੰਦ ਆਈ ਹਸਪਤਾਲ 'ਚ ਜਾਂਚ ਦੌਰਾਨ ਸੀਟੀ ਸਕੈਨ ਕਰਵਾਇਆ ਗਿਆ। ਸਕੈਨ 'ਚ ਅੱਖ ਦੇ ਉੱਪਰਲੇ ਹਿੱਸੇ 'ਚ ਦੰਦ ਵਰਗੀ ਬਣਤਰ ਦਿਖਾਈ ਦਿੱਤੀ। ਜਿਸ 'ਚ ਦੰਦ ਦਾ ਉੱਪਰੀ ਹਿੱਸੇ ਅਤੇ ਜੜ੍ਹ ਦੋਵੇਂ ਮੌਜੂਦ ਸਨ।। ਡਾਕਟਰਾਂ ਨੂੰ ਸ਼ੁਰੂ 'ਚ ਟੈਰਾਟੋਮਾ ਨਾਮੀ ਇਕ ਦੁਰਲੱਭ ਟਿਊਮਰ ਦਾ ਸ਼ੱਕ ਸੀ, ਪਰ ਦੰਦ ਉਸ ਟਿਊਮਰ ਦਾ ਹਿੱਸਾ ਨਹੀਂ ਪਾਇਆ ਗਿਆ।

ਐਕਟੋਪਿਕ ਦੰਦ ਕੀ ਹੈ?

ਡਾਕਟਰਾਂ ਦੇ ਅਨੁਸਾਰ, ਜਦੋਂ ਦੰਦ ਮੂੰਹ 'ਚ ਆਪਣੀ ਆਮ ਸਥਿਤੀ ਦੀ ਬਜਾਏ ਸਰੀਰ ਦੇ ਕਿਸੇ ਦੂਜੇ ਹਿੱਸੇ 'ਚ ਵਿਕਸਿਤ ਹੁੰਦਾ ਹੈ, ਤਾਂ ਇਸ ਨੂੰ ਐਕਟੋਪਿਕ ਦੰਦ ਕਿਹਾ ਜਾਂਦਾ ਹੈ। ਨੱਕ ਅਤੇ ਸਾਈਨਸ ਵਰਗੇ ਹਿੱਸਿਆਂ 'ਚ ਅਜਿਹੇ ਦੁਰਲੱਭ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ। ਹਾਲਾਂਕਿ, ਅੱਖ ਦੇ ਉੱਪਰ ਦੰਦ ਮਿਲਣ ਦਾ ਇਹ ਬੇਹੱਦ ਅਸਾਧਾਰਨ ਮਾਮਲਾ ਹੈ।

ਜਾਂਚ ਪੂਰੀ ਕਰਨ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਨਾਲ ਦੰਦ ਕੱਢ ਦਿੱਤਾ। ਰਿਪੋਰਟਾਂ ਦੇ ਅਨੁਸਾਰ, ਇਸ ਮਾਮਲੇ 'ਚ ਦੰਦ ਅੱਖ ਦੇ ਆਲੇ ਦੁਆਲੇ ਦੀਆਂ ਹੋਰ ਬਣਤਰਾਂ ਨੂੰ ਪ੍ਰਭਾਵਤ ਨਹੀਂ ਕਰ ਰਿਹਾ ਸੀ। ਹਾਲਾਂਕਿ, ਜੇਕਰ ਅੱਖ ਦੇ ਨੇੜੇ ਕੋਈ ਅਸਾਧਾਰਨ ਸੋਜ ਜਾਂ ਸਖ਼ਤ ਵਾਧਾ ਦਿਖਾਈ ਦੇਣ 'ਤੇ ਡਾਕਟਰੀ ਜਾਂਚ ਜ਼ਰੂਰੀ ਹੈ। ਇਸ ਮਾਮਲੇ 'ਚ ਅੱਖ ਦੇ ਉੱਪਰ ਦੰਦ ਦੇ ਵਿਕਸਿਤ ਹੋਣ ਦਾ ਸਹੀ ਕਾਰਨ ਅਜੇ ਵੀ ਅਸਪਸ਼ਟ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News