4 ਸਾਲ ਦੀ ਮਾਸੂਮ ਨਾਲ ਕੀਤਾ ਸੀ ਜਬਰ-ਜ਼ਿਨਾਹ, ਦੋਸ਼ੀ ਨੂੰ 3 ਮਹੀਨਿਆਂ 'ਚ ਸੁਣਾਈ ਫਾਂਸੀ ਦੀ ਸਜ਼ਾ

Thursday, Jul 27, 2023 - 02:11 PM (IST)

ਬੁਲੰਦਸ਼ਹਿਰ- ਘਿਨੌਣੇ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਲਈ ਆਪਰੇਸ਼ਨ ਕਨਵਿਕਸ਼ਨ ਸ਼ੁਰੂ ਕੀਤਾ ਗਿਆ ਹੈ। ਬਲੁੰਦਸ਼ਹਿਰ 'ਚ ਵਿਸ਼ੇਸ਼ ਪਾਸਕੋ ਕੋਰਟ ਦੇ ਜੱਜ ਧਰੁਵ ਰਾਏ ਨੇ ਸਿਰਫ 3 ਮਹੀਨਿਆਂ ਦੇ ਅੰਦਰ ਹੀ ਕੇਸ ਦਾ ਨਿਪਟਾਰਾ ਕਰਕੇ 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ-ਜਿਨਾਹ ਕਰਕੇ ਕਤਲ ਕਰਨ ਦੇ ਦੋਸ਼ੀ ਫਈਮ ਮਿਸਤਰੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। 

ਇਹ ਵੀ ਪੜ੍ਹੋ– AIIMS ਦੇ ਡਾਕਟਰਾਂ ਦਾ ਕਮਾਲ! ਛਾਤੀ ਤੇ ਢਿੱਡ ਤੋਂ ਜੁੜੀਆਂ ਭੈਣਾਂ ਨੂੰ ਕੀਤਾ ਵੱਖ, 9 ਘੰਟੇ ਚੱਲੀ ਸਰਜਰੀ

ਇਹ ਸੀ ਪੂਰਾ ਮਾਮਲਾ

ਵਿਸ਼ੇਸ਼ ਪਾਸਕੋ ਅਦਾਲਤ ਦੇ ਸਰਕਾਰੀ ਵਕੀਲ ਭਰਤ ਸ਼ਰਮਾ, ਵਰੁਣ ਕੌਸ਼ਿਕ, ਧਰਮਿੰਦਰ ਰਾਘਵ ਅਤੇ ਏ.ਡੀ.ਜੀ.ਸੀ. ਕ੍ਰਾਈਮ ਆਸ਼ੁਤੋਸ਼ ਸਿਸੋਦੀਆ ਨੇ ਦੱਸਿਆ ਕਿ 23 ਅਪ੍ਰੈਲ 2023 ਨੂੰ ਜਨਪਦ ਦੇ ਜਹਾਂਗੀਰਾਬਾਦ ਕੋਤਵਾਲੀ ਖੇਤਰ 'ਚ 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ-ਜਿਨਾਹ ਕਰਕੇ ਉਸਦਾ ਕਤਲ ਕਰ ਦੇ ਦੋਸ਼ 'ਚ ਬੱਚੀ ਦੀ ਮਾਂ ਨੇ ਫਈਮ ਪੁੱਤਰ ਸ਼ੰਮੀ ਮਿਸਤਰੀ ਨਿਵਾਸੀ ਜਹਾਂਗੀਰਾਬਾਦ ਦੇ ਖਿਲਾਫ ਧਾਰਾ 376 ਏਬੀ, 302 ਆਈ.ਪੀ.ਸੀ. ਅਤੇ 5/6 ਪਾਸਕੋ ਐਕਟ ਤਹਿਤ ਰਿਪੋਰਟ ਦਰਜ ਕਰਵਾਈ ਸੀ। ਦੋਸ਼ ਸੀ ਕਿ ਫਈਮ ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਵਰਗਲਾ ਕੇ ਲੈ ਕੇ ਅਤੇ ਫਿਰ ਉਸਦੇ ਨਾਲ ਦਰਿੰਦਗੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਅਤੇ ਕਤਲ ਕਰਕੇ ਪਲੰਗ ਦੇ ਹੇਠਾਂ ਲਾਸ਼ ਨੂੰ ਲੁਕਾ ਦਿੱਤਾ ਸੀ।

ਇਹ ਵੀ ਪੜ੍ਹੋ– ਯਮੁਨਾ ਵਿਚਕਾਰ ਜ਼ੋਰਦਾਰ ਧਮਾਕੇ ਨਾਲ ਫਟੀ ਗੈਸ ਪਾਈਪ ਲਾਈਨ, ਯੂ. ਪੀ. ਤੇ ਪਾਣੀਪਤ ਦੀ ਸਪਲਾਈ ’ਚ ਪਿਆ ਵਿਘਨ

ਐੱਸ.ਐੱਸ.ਪੀ. ਸ਼ਲੋਕ ਕੁਮਾਰ ਨੇ ਦੱਸਿਆ ਕਿ ਜਹਾਂਗੀਰਾਬਾਦ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ ਪੱਤਰ ਦਾਖਲ ਕੀਤਾ। ਸਰਕਾਰ ਦੁਆਰਾ ਚਲਾਏ ਗਏ ਆਪਰੇਸ਼ਨ ਕਨਵਿਕਸ਼ਨ ਤਹਿਤ ਕੇਸ ਨੂੰ ਮਾਰਕ ਕੀਤਾ ਗਿਆ ਅਤੇ ਮਾਮਲੇ ਦੀ ਪੈਰਵੀ ਕੀਤੀ ਗਈ। ਜਿਸਤੋ ਬਾਅਦ ਵਾਰਦਾਤ ਦੇ ਸਿਰਫ 3 ਮਹੀਨਿਆਂ 'ਚ ਸ਼ਖ਼ਸ ਨੂੰ ਦੋਸ਼ੀ ਕਰਾਰ ਦੇ ਕੇ ਕੇਸ ਦਾ ਨਿਪਟਾਰਾ ਕੀਤਾ ਗਿਆ।

35 ਸਾਲਾਂ ਦੇ ਦਰਿੰਦਦੇ ਨੂੰ ਫਾਂਸ 'ਤੇ ਉਦੋਂ ਤਕ ਲਟਕਾਇਆ ਜਾਵੇ, ਜਦੋਂ ਤਕ ਉਸਦੀ ਮੌਤ ਨਾ ਹੋ ਜਾਏ
ਵਿਸ਼ੇਸ਼ ਜੱਜ ਪਾਕਸੋ ਕੋਰਟ ਬੁਲੰਦਸ਼ਹਿਰ ਦੇ ਵਿਸ਼ੇਸ਼ ਸਰਕਾਰੀ ਵਕੀਲ ਭਰਤ ਸ਼ਰਮਾ, ਵਰੁਣ ਕੌਸ਼ਿਕ, ਧਰਮਿੰਦਰ ਰਾਘਵ ਅਤੇ ਏ.ਡੀ.ਜੀ.ਸੀ. ਕ੍ਰਾਈਮ ਆਸ਼ੁਤੋਸ਼ ਸਿਸੋਦੀਆ ਨੇ ਦੱਸਿਆ ਕਿ ਮਾਮਲੇ 'ਚ ਕੁੱਲ 9 ਗਵਾਹ ਪੇਸ਼ ਕੀਤੇ ਗਏ। ਅਦਾਲਤ ਦੇ ਸਾਹਮਣੇ ਪੇਸ਼ ਸਬੂਤਾਂ, ਗਵਾਹਾਂ ਦੇ ਬਿਆਨਾਂ ਅਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੁੱਧਵਾਰ ਨੂੰ ਜੱਜ ਧਰੁਵ ਰਾਏ ਨੇ ਫਈਮ, ਪੁੱਤਰ ਸ਼ੰਮੀ ਮਿਸਤਰੀ ਨਿਵਾਸੀ ਜਹਾਂਗੀਰਾਬਾਦ ਨੂੰ ਮਾਸੂਮ ਬੱਚੀ ਨਾਲ ਜ਼ਬਰ-ਜਿਨਾਹ ਕਰਨ ਤੋਂ ਬਾਅਦ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਸੁਣਾਈ। ਵਿਸ਼ੇਸ਼ ਜੱਜ ਪਾਸਕੋ ਧਰੁਵ ਰਾਏ ਨੇ ਇਸ ਘਿਨੌਣੇ ਅਪਰਾਧ ਦੇ ਮਾਮਲੇ 'ਚ ਜਾਰੀ ਸਜ਼ਾ ਦੇ ਹੁਕਮ 'ਚ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਅਜਿਹਾ ਘਿਨੌਣਾ ਅਪਰਾਧ ਕੋਈ ਦਰਿੰਦਾ ਹੀ ਕਰ ਸਕਦਾ ਹੈ। ਦੋਸ਼ੀ ਫਈਮ ਨੂੰ ਫਾਂਸੀ ਦੇ ਫੰਦੇ 'ਤੇ ਉਦੋਂ ਤਕ ਲਟਕਾਇਆ ਜਾਵੇ ਜਦੋਂ ਤਕ ਉਸਦੀ ਮੌਤ ਨਾ ਹੋ ਜਾਵੇ।

ਇਹ ਵੀ ਪੜ੍ਹੋ– WhatsApp ਦਾ ਵੱਡਾ ਤੋਹਫ਼ਾ, ਹੁਣ ਇੰਨੇ ਲੋਕਾਂ ਨਾਲ ਸ਼ੁਰੂ ਕਰ ਸਕੋਗੇ ਵੀਡੀਓ ਕਾਲ, ਲਿਮਟ ਨੂੰ ਕੀਤਾ ਡਬਲ


Rakesh

Content Editor

Related News