ਕਸ਼ਮੀਰ ''ਚ ਫਰਜ਼ੀ ਪ੍ਰਚਾਰ ਨੂੰ ਲੈ ਕੇ ਫੇਸਬੁੱਕ ਦਾ ਵੱਡਾ ਝਟਕਾ

12/30/2019 8:52:49 PM

ਇਸਲਾਮਾਬਾਦ, (ਯੂ. ਐੱਨ. ਆਈ.)— ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦਿਆਂ ਸੋਮਵਾਰ ਨੂੰ ਪਾਕਿਸਤਾਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਪੀ. ਬੀ. ਸੀ.) ਵਲੋਂ ਕਸ਼ਮੀਰ 'ਤੇ ਕੀਤੇ ਜਾ ਰਹੇ ਫਰਜ਼ੀ ਪ੍ਰਚਾਰ ਨੂੰ ਲੈ ਕੇ ਉਸ ਦੇ ਨਿਊਜ਼ ਬੁਲੇਟਿਨ ਦੇ ਸਿੱਧੇ ਪ੍ਰਸਾਰਣ 'ਤੇ ਰੋਕ ਲਾ ਦਿੱਤੀ। ਫੇਸਬੁੱਕ ਨੇ ਸਿੱਧੇ ਪ੍ਰਸਾਰਣ 'ਤੇ ਰੋਕ ਲਾਉਣ ਦੀ ਵਜ੍ਹਾ ਦੱਸਦਿਆਂ ਕਿਹਾ,''ਪੀ. ਬੀ. ਸੀ. ਦੀ ਪੋਸਟ ਖਤਰਨਾਕ ਵਿਅਕਤੀਆਂ ਅਤੇ ਸੰਗਠਨਾਂ ਬਾਰੇ 'ਚ ਹੈ ਤੇ ਇਹ ਭਾਈਚਾਰਕ ਮਾਪਦੰਡਾਂ ਦੇ ਵਿਰੁੱਧ ਹੈ। ''ਪੋਸਟ 'ਚ ਦਰਅਸਲ ਹਿਜ਼ਬੁਲ ਮੁਜ਼ਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੇ ਮੁਜ਼ਾਹਿਦੀਨ ਕਮਾਂਡਰ ਜਾਕਿਰ ਮੂਸਾ ਦੀ ਮੌਤ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਲਾਏ ਗਏ ਕਰਫਿਊ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਸੀ। ਹਾਲਾਂਕਿ ਫੇਸਬੁੱਕ 'ਤੇ ਰੋਕ ਤੋਂ ਬਾਅਦ ਨਿਊਜ਼ ਬੁਲੇਟਿਨ ਦਾ ਵੀਡੀਓ ਪਲੇਟਫਾਰਮ ਯੂ-ਟਿਊਬ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ।


KamalJeet Singh

Content Editor

Related News