ਐਸਿਡ ਅਟੈਕ ''ਚ ਗੁਆ ਦਿੱਤੀ ਸੀ ਅੱਖਾਂ ਦੀ ਰੋਸ਼ਨੀ, ਹੁਣ ਬਣੀ ਬੈਂਕਰ
Thursday, Dec 27, 2018 - 06:05 PM (IST)

ਨਵੀਂ ਦਿੱਲੀ— ਐਸਿਡ ਅਟੈਕ ਦੇ 7 ਸਾਲ ਬਾਅਦ ਮੋਹਾਲੀ ਦੀ ਇੰਦਰਜੀਤ ਕੌਰ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਚੁੱਕੀ ਸੀ ਅਤੇ ਉਸ ਦੀ ਜ਼ਿੰਦਗੀ 'ਚ ਇਕ ਠਹਿਰਾਅ ਜਿਹਾ ਆ ਗਿਆ ਸੀ ਪਰ ਹੁਣ ਬੈਂਕਰ ਬਣ ਉਹ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਇੰਦਰਜੀਤ ਹੁਣ ਕੈਨਰਾ ਬੈਂਕ ਦੇ ਦਿੱਲੀ ਦਫਤਰ 'ਚ ਕਲਰਕ ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇਵੇਗੀ।
ਐਸਿਡ ਅਟੈਕ ਦੇ ਬਾਅਦ ਇੰਦਰਜੀਤ ਦਾ ਚਿਹਰਾ ਅਤੇ ਉਸ ਦੇ ਸਰੀਰ ਦੇ ਕਈ ਹਿੱਸੇ ਸੜ੍ਹ ਗਏ ਸਨ। 2011 'ਚ ਹੋਏ ਐਸਿਡ ਅਟੈਕ 'ਚ ਇੰਦਰਜੀਤ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ ਸੀ। ਇੰਦਰਜੀਤ ਨੇ ਦੱਸਿਆ ਕਿ ਮੇਰੀ ਮਾਂ ਦੇ ਇਲਾਵਾ ਕਿਸੇ ਵੀ ਰਿਸ਼ਤੇਦਾਰ ਨੇ ਗੁਨਹਾਗਾਰਾਂ ਖਿਲਾਫ ਮੇਰੀ ਲੜਾਈ 'ਚ ਮੇਰਾ ਸਾਥ ਨਹੀਂ ਦਿੱਤਾ ਇੱਥੋਂ ਤਕ ਕਿ ਮੇਰੇ ਭਰਾ ਨੇ ਵੀ ਨਹੀਂ। ਮੈਨੂੰ ਆਪਣੀ ਪੜ੍ਹਾਈ ਛੱਡਣੀ ਪਈ ਅਤੇ ਮੈਂ ਪੂਰੀ ਤਰ੍ਹਾਂ ਨਾਲ ਇਕੱਲੀ ਪੈ ਗਈ। ਮੈਂ ਕਈ ਵਾਰ ਰੋਈ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਮੈਨੂੰ ਜਤਾਉਂਦੇ ਰਹਿੰਦੇ ਸਨ ਕਿ ਮੈਂ ਆਪਣੇ ਪਰਿਵਾਰ 'ਤੇ ਬੋਝ ਬਣ ਗਈ ਹਾਂ ਇੰਨਾਂ ਕੁਝ ਹੋਣ ਦੇ ਬਾਅਦ ਮੈਂ ਕੁਝ ਕਰਨ ਦਾ ਫੈਸਲਾ ਕੀਤਾ ਅਤੇ ਦੇਹਰਾਦੂਨ 'ਚ ਨੈਸ਼ਨਲ ਇੰਸਟੀਚਿਊਟ ਫਾਰ ਵਿਜੁਆਲੀ ਹੈਂਡੀਕੈਪਡ ਜੁਆਇਨ ਕੀਤੀ।
ਦੇਹਾਰਦੂਨ ਜੇ ਇਸ ਸੰਸਥਾ 'ਚ ਆਡਿਓ ਦੇ ਰਾਹੀ ਪੜ੍ਹਣਾ ਸੀਖਿਆ ਅਤੇ 2016 'ਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਪਹਿਲਾਂ ਉਹ ਬੈਂਕਿੰਗ ਸਰਵਿਸਜ਼ ਦਾ ਦੋ ਵਾਰ ਇਗਜ਼ਾਮ ਦੇ ਚੁਕੀ ਸੀ ਪਰ ਜੂਨ 2018 'ਚ ਤੀਜੇ ਕੋਸ਼ਿਸ਼ 'ਚ ਸਫਲਤਾ ਹੱਥ ਲੱਗੀ। ਵਿਜੁਅਲੀ ਇੰਪੇਅਰਡ ਕੈਟਿਗਰੀ 'ਚ ਕੌਰ ਦੀ ਚੋਣ ਹੋਈ ਅਤੇ ਦਿੱਲੀ 'ਚ ਉਨ੍ਹਾਂ ਦੀ ਪੋਸਟਿੰਗ ਹੋਈ ਹੈ।
ਮੋਹਾਲੀ ਦੇ ਮਰੌਲੀ ਕਲਨ ਪਿੰਡ ਦੀ ਰਹਿਣ ਵਾਲੀ ਇੰਦਰਜੀਤ ਨੇ ਜੀਕਰਪੁਰ ਮਨਜੀਤ ਸਿੰਘ ਦਾ ਰਿਸ਼ਤਾ ਠੁਕਰਾ ਦਿੱਤਾ ਸੀ। ਠੁਕਰਾਏ ਜਾਣ ਤੋਂ ਬਾਅਦ ਮਨਜੀਤ ਨੇ ਇੰਦਰਜੀਤ ਦੇ ਘਰ 'ਚ ਦਾਖਲ ਹੋ ਕੇ ਉਸ 'ਤੇ ਤੇਜ਼ਾਬ ਨਾਲ ਹਮਲਾ ਕੀਤਾ। ਅੱਖਾਂ ਦੀ ਰੌਸ਼ਨੀ ਜਾਣ ਦੇ ਇਲਾਵਾ ਕੌਰ ਨੂੰ ਗਲੇ, ਚਿਹਰੇ ਅਤੇ ਸਰੀਰ ਦੇ ਕਈ ਹਿੱਸਿਆਂ 'ਚ ਗੰਭੀਰ ਜ਼ਖਮ ਹੋਏ।
ਐਸਿਡ ਅਟੈਕ ਦੇ ਬਾਅਦ ਟ੍ਰੀਟਮੈਂਟ ਲਈ ਇੰਦਰਜੀਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਲਾਜ ਲਈ ਮੁਆਵਜਾ ਦੇਣ ਦੀ ਮੰਗ ਕੀਤੀ। ਪਟੀਸ਼ਨ ਦੇ ਜਵਾਬ 'ਚ ਪੰਜਾਬ ਅਤੇ ਹਰਿਆਣਾ ਰਾਜ ਨੇ ਇਲਾਜ ਲਈ ਮੁਆਵਜਾ ਦੇਣ ਦੀ ਹਾਮੀ ਭਰ ਦਿੱਤੀ ਸੀ।