ਵਿਸ਼ਾਖਾਪਟਨਮ ਦੀ ਕੈਮਿਕਲ ਫੈਕਟਰੀ ''ਚ ਲੱਗੀ ਭਿਆਨਕ ਅੱਗ, ਕਈ ਜ਼ਖ਼ਮੀ

Tuesday, Jul 14, 2020 - 12:42 AM (IST)

ਵਿਸ਼ਾਖਾਪਟਨਮ ਦੀ ਕੈਮਿਕਲ ਫੈਕਟਰੀ ''ਚ ਲੱਗੀ ਭਿਆਨਕ ਅੱਗ, ਕਈ ਜ਼ਖ਼ਮੀ

ਵਿਸ਼ਾਖਾਪਟਨਮ - ਆਂਧਰਾ ਪ੍ਰਦੇਸ਼ ਦੇ ਵਿਜਾਗ ਜ਼ਿਲ੍ਹੇ ਦੇ ਪਰਵਾੜਾ ਫਾਰਮਾ ਸਿਟੀ 'ਚ ਇੱਕ ਉਦਯੋਗਕ ਇਕਾਈ 'ਚ ਭਿਆਨਕ ਅੱਗ ਲੱਗ ਗਈ। ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਾਇਆ ਸਕਦੇ ਹੈ ਕਿ ਲੋਕਾਂ ਨੇ ਉੱਥੇ ਕਈ ਜ਼ੋਰਦਾਰ ਧਮਾਕੇ ਵੀ ਸੁਣੇ। ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਏ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਅੱਗ ਰੈਮਕੀ ਫਾਰਮਾ ਦੇ ਪਲਾਂਟ 'ਚ ਲੱਗੀ ਹੈ।

ਇਸ ਘਟਨਾ ਦੇ ਕੁੱਝ ਜ਼ਖ਼ਮੀਆਂ ਨੂੰ ਗਾਜੁਵਾਕਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅੱਗ ਦੀਆਂ ਲਪਟਾਂ ਅਤੇ ਉਸ ਦਾ ਉੱਠਦਾ ਧੂਆਂ ਕਾਫ਼ੀ ਦੂਰੋਂ ਹੀ ਦੇਖਿਆ ਜਾ ਸਕਦਾ ਹੈ। ਧਮਾਕਿਆਂ ਦੀ ਅਵਾਜ਼ ਸੁਣ ਦਹਿਸ਼ਤ 'ਚ ਆਏ ਸਥਾਨਕ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਸਨ। ਅੱਗ ਨੂੰ ਕਾਬੂ ਕਰਣ ਲਈ ਘੱਟ ਤੋਂ ਘੱਟ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੋ 'ਤੇ ਭੇਜੀਆਂ ਗਈਆਂ ਹਨ ਪਰ ਅੱਗ ਇੰਨੀ ਭਿਆਨਕ ਹੋ ਗਈ ਹੈ ਕਿ ਉਸ ਨੂੰ ਕਾਬੂ ਕਰਣ 'ਚ ਸਮਾਂ ਲੱਗ ਰਿਹਾ ਹੈ। ਕੈਮਿਕਲਸ ਕਾਰਣ ਅੱਗ ਪੂਰੇ ਪਲਾਂਟ 'ਚ ਫੈਲ ਚੁੱਕੀ ਹੈ।


author

Inder Prajapati

Content Editor

Related News