ਸ਼੍ਰੀਨਗਰ ’ਚ ਟਿਊਲਿਪ ਗਾਰਡਨ ਕੋਲ ਸੈਲਾਨੀ ਵੈਨ ’ਚ ਧਮਾਕਾ, ਡਰਾਈਵਰ ਜ਼ਖਮੀ

Wednesday, Apr 06, 2022 - 05:10 PM (IST)

ਸ਼੍ਰੀਨਗਰ ’ਚ ਟਿਊਲਿਪ ਗਾਰਡਨ ਕੋਲ ਸੈਲਾਨੀ ਵੈਨ ’ਚ ਧਮਾਕਾ, ਡਰਾਈਵਰ ਜ਼ਖਮੀ

ਸ਼੍ਰੀਨਗਰ (ਭਾਸ਼ਾ)– ਸ਼੍ਰੀਨਗਰ ’ਚ ਟਿਊਲਿਪ ਗਾਰਡਨ ਦੀ ਪਾਰਕਿੰਗ ’ਚ ਬੁੱਧਵਾਰ ਨੂੰ ਇਕ ਸੈਲਾਨੀ ਵੈਨ ਦੇ ਅੰਦਰ ਸ਼ੱਕੀ ਹਲਾਤਾਂ ’ਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਵੈਨ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਜੰਮੂ ਜ਼ਿਲ੍ਹੇ ਦੀ ਰਜਿਸਟਰਡ ਨੰਬਰ ਵਾਲੀ ਵੈਨ ਦੇ ਡਰਾਈਵਰ ਨੇ ਪਾਰਕਿੰਗ ਖੇਤਰ ਕੋਲ ਵਾਹਨ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਉਸ ਦੀ ਪਛਾਣ ਦਾ ਪਤਾ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਛਾਣਬੀਣ ਕੀਤੀ ਜਾ ਰਹੀ ਹੈ।


author

Tanu

Content Editor

Related News