ਮਹਾਰਾਸ਼ਟਰ: ਸਟੀਲ ਫੈਕਟਰੀ ''ਚ ਧਮਾਕਾ, 35 ਲੋਕ ਝੁਲਸੇ, 7 ਦੀ ਹਾਲਤ ਗੰਭੀਰ

Wednesday, Feb 03, 2021 - 08:18 PM (IST)

ਮਹਾਰਾਸ਼ਟਰ: ਸਟੀਲ ਫੈਕਟਰੀ ''ਚ ਧਮਾਕਾ, 35 ਲੋਕ ਝੁਲਸੇ, 7 ਦੀ ਹਾਲਤ ਗੰਭੀਰ

ਮੁੰਬਈ - ਮਹਾਰਾਸ਼ਟਰ ਦੇ ਵਰਧਾ ਵਿੱਚ ਬੁੱਧਵਾਰ ਸਵੇਰੇ ਇੱਕ ਸਟੀਲ ਪਲਾਂਟ ਵਿੱਚ ਬਾਇਲਰ ਫਟਣ ਕਾਰਨ 35 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਕੁੱਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸਾ ਸਵੇਰੇ ਕਰੀਬ 10:30 ਵਜੇ ਹੋਇਆ। ਬਾਇਲਰ ਵਿੱਚ ਧਮਾਕਾ ਹੋਣ ਨਾਲ ਜਲਦਾ ਹੋਇਆ ਕੋਲਾ ਕਰਮਚਾਰੀਆਂ ਦੇ ਉੱਤੇ ਆ ਡਿਗਿਆ। ਹਾਦਸੇ ਵਿੱਚ 7 ਮਜ਼ਦੂਰ 50 ਫੀਸਦੀ ਤੋਂ ਜ਼ਿਆਦਾ ਸੜ ਗਏ ਹਨ। ਘਟਨਾ ਦਾ ਕਵਰੇਜ ਕਰਣ ਗਏ ਮੀਡੀਆ ਦੇ ਲੋਕਾਂ ਨਾਲ ਵੀ ਝੜਪ ਅਤੇ ਬਦਸਲੂਕੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਬਾਇਲਰ ਫਟਣ ਦੀ ਵਜ੍ਹਾ ਫਿਲਹਾਲ ਸਪੱਸ਼ਟ ਨਹੀਂ ਹੋ ਸਕੀ ਹੈ।

ਵਰਧਾ ਕੁਲੈਕਟਰ ਵਿਵੇਕ ਭੀਮਾਨਵਾਰ ਦੇ ਅਨੁਸਾਰ, ਦੁਰਘਟਨਾ ਹਾਦਸਾ ਗਾਲਵਾ ਸਟੀਲਸ ਲਿਮਟਿਡ ਨਾਮ ਦੀ ਕੰਪਨੀ ਵਿੱਚ ਹੋਇਆ ਹੈ। ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਨਾਗਪੁਰ ਜ਼ਿਲ੍ਹਾ ਹਸਪਤਾਲ ਦੇ ਬਰਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਵਰਧਾ ਜ਼ਿਲ੍ਹਾ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News