ਮੱਧ ਪ੍ਰਦੇਸ਼ ਦੇ ਇਕ ਘਰ ’ਚ ਧਮਾਕਾ, 4 ਮਰੇ

Wednesday, Nov 27, 2024 - 03:19 AM (IST)

ਮੱਧ ਪ੍ਰਦੇਸ਼ ਦੇ ਇਕ ਘਰ ’ਚ ਧਮਾਕਾ, 4 ਮਰੇ

ਮੁਰੈਨਾ - ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਇਕ ਘਰ ਵਿਚ ਹੋਏ ਜ਼ਬਰਦਸਤ ਧਮਾਕੇ ’ਚ 4  ਵਿਅਕਤੀਆਂ  ਦੀ ਮੌਤ ਹੋ ਗਈ। ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੇ ਇਸ ਭਿਆਨਕ ਦੁਖਾਂਤ ’ਚ ਅੱਧੀ ਦਰਜਨ ਦੇ ਕਰੀਬ  ਵਿਅਕਤੀ  ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

ਵਧੀਕ ਜ਼ਿਲਾ ਮੈਜਿਸਟ੍ਰੇਟ ਸੀ. ਬੀ ਪ੍ਰਸਾਦ ਨੇ ਦੱਸਿਆ ਕਿ ਸਥਾਨਕ ਰਾਠੌਰ ਕਾਲੋਨੀ ’ਚ ਮੁਨਸ਼ੀ ਰਾਠੌਰ ਦੇ ਘਰ ’ਚ ਅੱਧੀ ਰਾਤ ਨੂੰ ਅਚਾਨਕ ਧਮਾਕਾ ਹੋਇਆ, ਜਿਸ ਕਾਰਨ ਆਸ-ਪਾਸ ਦੇ 4 ਤੋਂ 5 ਘਰ ਢਹਿ ਗਏ।

ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ, ਜਿਸ ਕਾਰਨ ਲੋਕ ਡਰ ਗਏ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਵਿਦਿਆ ਰਾਠੌਰ (45), ਪੂਜਾ ਰਾਠੌਰ (23), ਬੈਜਯੰਤੀ (65) ਤੇ ਵਿਮਲਾ ਕੁਸ਼ਵਾਹਾ (40) ਵਜੋਂ ਹੋਈ ਹੈ।


author

Inder Prajapati

Content Editor

Related News