ਯੂਕ੍ਰੇਨ ਸਥਿਤ ਭਾਰਤੀ ਦੂਤਘਰ ਨੇ ਕਿਹਾ- ਸੁਮੀ ''ਚੋਂ ਭਾਰਤੀਆਂ ਨੂੰ ਕੱਢਣ ਲਈ ਲੱਭ ਰਹੇ ਹਾਂ ਤਰੀਕੇ

Saturday, Mar 05, 2022 - 05:02 PM (IST)

ਯੂਕ੍ਰੇਨ ਸਥਿਤ ਭਾਰਤੀ ਦੂਤਘਰ ਨੇ ਕਿਹਾ- ਸੁਮੀ ''ਚੋਂ ਭਾਰਤੀਆਂ ਨੂੰ ਕੱਢਣ ਲਈ ਲੱਭ ਰਹੇ ਹਾਂ ਤਰੀਕੇ

ਨਵੀਂ ਦਿੱਲੀ (ਭਾਸ਼ਾ)- ਯੂਕ੍ਰੇਨ ਵਿਚ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਪੂਰਬੀ ਯੂਕ੍ਰੇਨ ਦੇ ਸ਼ਹਿਰ ਸੁਮੀ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਹਰ ਸੰਭਵ ਤਰੀਕੇ ਲੱਭ ਰਹੇ ਹਾਂ। ਦੂਤਘਰ ਨੇ ਕਿਹਾ ਕਿ ਉਹ ਯੂਕ੍ਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਨਿਕਾਸੀ ਰੂਟਾਂ ਦੀ ਪਛਾਣ ਕਰਨ ਲਈ ਰੈੱਡ ਕਰਾਸ ਸਮੇਤ ਸਾਰੇ ਸਬੰਧਤ ਵਾਰਤਾਕਾਰਾਂ ਦੇ ਸੰਪਰਕ ਵਿਚ ਹੈ। ਸੁਮੀ ਉਨ੍ਹਾਂ ਟਕਰਾਅ ਵਾਲੇ ਖੇਤਰਾਂ ਵਿਚੋਂ ਇਕ ਹੈ, ਜਿੱਥੇ ਰੂਸੀ ਅਤੇ ਯੂਕ੍ਰੇਨੀ ਫ਼ੌਜਾਂ ਵਿਚਕਾਰ ਭਿਆਨਕ ਲੜਾਈ ਵੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ: ਰੂਸ ਦਾ ਵੱਡਾ ਦਾਅਵਾ, ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਤਿਆਰ ਖੜੀਆਂ ਹਨ ਸਾਡੀਆਂ ਬੱਸਾਂ

PunjabKesari

ਦੂਤਘਰ ਨੇ ਟਵੀਟ ਕੀਤਾ, 'ਸੁਮੀ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਕੱਢਣ ਦੇ ਸਾਰੇ ਸੰਭਵ ਤਰੀਕਿਆਂ ਦੀ ਖੋਜ ਕੀਤੀ ਜਾ ਰਹੀ ਹੈ। ਰੈੱਡ ਕਰਾਸ ਸਮੇਤ ਸਾਰੇ ਵਾਰਤਾਕਾਰਾਂ ਨਾਲ ਨਿਕਾਸੀ ਅਤੇ ਇਸ ਦੇ ਸੰਭਾਵੀ ਰੂਟਾਂ ਦੀ ਪਛਾਣ ਬਾਰੇ ਚਰਚਾ ਕੀਤੀ।' ਦੂਤਘਰ ਨੇ ਕਿਹਾ, 'ਜਦੋਂ ਤੱਕ ਸਾਡੇ ਸਾਰੇ ਨਾਗਰਿਕਾਂ ਨੂੰ ਬਾਹਰ ਨਹੀਂ ਕੱਢ ਲਿਾ ਜਾਂਗਾ, ਉਦੋਂ ਤੱਕ ਕੰਟਰੋਲ ਰੂਮ ਸਰਗਰਮ ਰਹੇਗਾ। ਸੁਰੱਖਿਅਤ ਰਹੋ, ਮਜ਼ਬੂਤ ਬਅ ਰਹੋ।'

ਇਹ ਵੀ ਪੜ੍ਹੋ:ਸਰਕਾਰੀ ਸਨਮਾਨ ਨਾਲ ਹੋਵੇਗਾ ਸ਼ੇਨ ਵਾਰਨ ਦਾ ਅੰਤਿਮ ਸੰਸਕਾਰ, ਕ੍ਰਿਕਟ ਬੋਰਡ ਇੰਝ ਦੇਵੇਗਾ ਸ਼ਰਧਾਂਜਲੀ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸੂਮੀ 'ਚ ਕਰੀਬ 700 ਭਾਰਤੀਆਂ ਦੇ ਫਸੇ ਹੋਣ ਦੀ ਸੂਚਨਾ ਹੈ। ਇਕ ਪ੍ਰੈਸ ਕਾਨਫਰੰਸ ਵਿਚ ਬਾਗਚੀ ਨੇ ਯੂਕ੍ਰੇਨ ਅਤੇ ਰੂਸ ਦੋਵਾਂ ਨੂੰ  ਖਾਰਕੀਵ ਅਤੇ ਸੁਮੀ ਸਮੇਤ ਸੰਘਰਸ਼ ਵਾਲੇ ਹੋਰ ਖੇਤਰਾਂ ਤੋਂ ਭਾਰਤੀਆਂ ਨੂੰ ਕੱਢਣ ਲਈ "ਸਥਾਨਕ ਪੱਧਰ 'ਤੇ ਜੰਗਬੰਦੀ" ਦੀ ਵੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਸ ਵੱਲੋਂ ਜੰਗਬੰਦੀ ਦਾ ਐਲਾਨ, ਨਾਗਰਿਕਾਂ ਲਈ ਯੂਕ੍ਰੇਨ ਛੱਡਣ ਲਈ ਖੋਲ੍ਹੇ ਮਨੁੱਖੀ ਗਲਿਆਰੇ


author

cherry

Content Editor

Related News