ਇਸ ਵਿੱਤੀ ਸਾਲ 'ਚ 6.5 ਤੋਂ 7.0 ਫੀਸਦੀ ਦੇ ਆਰਥਿਕ ਵਿਕਾਸ ਦੀ ਉਮੀਦ

Friday, Dec 13, 2024 - 03:43 PM (IST)

ਨਵੀਂ ਦਿੱਲੀ- ਫਿੱਕੀ ਦੇ ਪ੍ਰਧਾਨ ਹਰਸ਼ਵਰਧਨ ਅਗਰਵਾਲ ਨੇ ਦੂਜੀ ਤਿਮਾਹੀ 'ਚ 5.4 ਫੀਸਦੀ ਜੀਡੀਪੀ ਵਾਧੇ ਨੂੰ 'ਅਸਥਾਈ ਵਰਤਾਰਾ' ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਦਯੋਗ ਸੰਗਠਨ ਨੂੰ ਉਮੀਦ ਹੈ ਕਿ ਭਾਰਤ ਚਾਲੂ ਵਿੱਤੀ ਸਾਲ 'ਚ 6.5 ਤੋਂ 7.0 ਫੀਸਦੀ ਦੀ ਆਰਥਿਕ ਵਿਕਾਸ ਦਰ ਹਾਸਲ ਕਰੇਗਾ, ਜਦੋਂਕਿ ਨਿੱਜੀ ਨਿਵੇਸ਼ ਵਿੱਚ ਵੀ ਵਾਧਾ ਹੋਵੇਗਾ। ਇੱਕ ਇੰਟਰਵਿਊ ਵਿੱਚ ਇਮਾਮੀ ਲਿ. ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਗਰਵਾਲ ਨੇ ਕਿਹਾ ਕਿ ਆਰ.ਬੀ.ਆਈ. ਨੂੰ ਮਹਿੰਗਾਈ ਅਤੇ ਆਰਥਿਕ ਵਿਕਾਸ ਵਿਚਕਾਰ ਬਿਹਤਰ ਸੰਤੁਲਨ ਬਣਾਉਣ ਦੀ ਲੋੜ ਹੈ। ਉਨ੍ਹਾਂ ਮੰਨਿਆ ਕਿ ਭਾਰਤੀ ਰਿਜ਼ਰਵ ਬੈਂਕ ਆਪਣਾ ਕੰਮ ਸਮਝਦਾਰੀ ਨਾਲ ਕਰ ਰਿਹਾ ਹੈ। ਅਗਰਵਾਲ ਨੇ ਇਹ ਵੀ ਉਮੀਦ ਜ਼ਾਹਰ ਕੀਤੀ ਕਿ ਅਗਲੇ ਮਹੀਨੇ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਸਰਕਾਰ ਦੇ ਅਮਰੀਕਾ ਵਿਚ ਸੱਤਾ ਸੰਭਾਲਣ ਤੋਂ ਬਾਅਦ ਭਾਰਤ ਲਈ ਚੁਣੌਤੀਆਂ ਘੱਟ ਹੋਣਗੀਆਂ।

ਇਹ ਵੀ ਪੜ੍ਹੋ: ਵ੍ਹਾਈਟ ਹਾਊਸ ਨੇ 'ਇਸਲਾਮੋਫੋਬੀਆ' ਨਾਲ ਨਜਿੱਠਣ ਲਈ ਰਾਸ਼ਟਰੀ ਰਣਨੀਤੀ ਕੀਤੀ ਜਾਰੀ

ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਦੋਸ਼ ਲਗਾਇਆ ਸੀ ਕਿ ਸਾਰੇ ਵੱਡੇ ਦੇਸ਼ਾਂ ਵਿਚੋਂ ਭਾਰਤ ਵਿਦੇਸ਼ੀ ਉਤਪਾਦਾਂ 'ਤੇ ਸਭ ਤੋਂ ਵੱਧ ਡਿਊਟੀ ਲਗਾਉਂਦਾ ਹੈ ਅਤੇ ਉਨ੍ਹਾਂ ਨੇ ਸੱਤਾ ਵਿਚ ਆਉਣ 'ਤੇ ਕਸਟਮ ਡਿਊਟੀ ਵਧਾਉਣ ਦੀ ਗੱਲ ਕੀਤੀ ਸੀ। ਅਗਰਵਾਲ ਨੇ ਕਿਹਾ, ਹੁਣ ਗਲੋਬਲ ਪੱਧਰ 'ਤੇ ਹਰ ਦੇਸ਼ ਅਜਿਹੀ ਨੀਤੀ 'ਤੇ ਕੰਮ ਕਰ ਰਿਹਾ ਹੈ ਜਿੱਥੇ ਮੁੱਖ ਧਿਆਨ ਆਪਣੇ ਦੇਸ਼ ਦੇ ਹਿੱਤ 'ਤੇ ਹੈ। ਪਰ ਇੱਕ ਗੱਲ ਤੈਅ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਲਈ ਚੁਣੌਤੀਆਂ ਘੱਟ ਹੋਣਗੀਆਂ। ਕਿਉਂਕਿ ਟਰੰਪ ਦੇ ਬਿਆਨ ਦੇ ਸੰਦਰਭ ਵਿੱਚ ਕਈ ਚੁਣੌਤੀਆਂ ਡਿਊਟੀ ਦਰ ਨੂੰ ਲੈ ਕੇ ਹਨ। ਇਹ ਮੈਕਸੀਕੋ, ਚੀਨ ਆਦਿ ਦੇਸ਼ਾਂ 'ਤੇ ਜ਼ਿਆਦਾ ਪ੍ਰਭਾਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪਹਿਲਾਂ ਦਿੱਤੀ ਧਮਕੀ ਫਿਰ ਟਰੰਪ ਨੇ ਚੀਨੀ ਰਾਸ਼ਟਰਪਤੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ

ਅਗਰਵਾਲ ਨੇ ਕਿਹਾ, ਕੁਝ ਮਾਮਲੇ ਹੋ ਸਕਦੇ ਹਨ, ਕੁਝ ਖੇਤਰ ਹੋ ਸਕਦੇ ਹਨ, ਜਿੱਥੇ ਸਾਨੂੰ ਕੁਝ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਮੋਟੇ ਤੌਰ 'ਤੇ, ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਅਜਿਹੇ ਬਹੁਤ ਸਾਰੇ ਖੇਤਰ ਹੋਣਗੇ ਜਿੱਥੇ ਭਾਰਤੀ ਉਦਯੋਗਾਂ ਲਈ ਮੌਕੇ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ, ਸਾਡਾ ਮੰਨਣਾ ਹੈ ਕਿ ਤੀਜੀ ਤਿਮਾਹੀ ਅਤੇ ਚੌਥੀ ਤਿਮਾਹੀ ਦੂਜੀ ਤਿਮਾਹੀ ਦੇ ਮੁਕਾਬਲੇ ਬਹੁਤ ਵਧੀਆ ਰਹੇਗੀ। ਇਸ ਨਾਲ ਔਸਤ ਸਾਲਾਨਾ ਆਧਾਰ 'ਤੇ ਮੌਜੂਦਾ ਵਿੱਤੀ ਸਾਲ 'ਚ ਵਿਕਾਸ ਦਰ 6.5 ਤੋਂ 7.0 ਫੀਸਦੀ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਟੈਕਸਾਸ ਤੋਂ ਬਾਅਦ ਨਿਊਯਾਰਕ ਹਾਈਵੇ 'ਤੇ ਜਹਾਜ਼ ਹੋਇਆ ਹਾਦਸਾਗ੍ਰਸਤ, 48 ਘੰਟਿਆਂ 'ਚ ਦੂਜੀ ਘਟਨਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News