B'Day Spl: 78 ਸਾਲ ਦੀ ਉਮਰ 'ਚ ਵੀ 18 ਘੰਟੇ ਕੰਮ ਕਰਦੇ ਸਨ ਡਾ. ਮਨਮੋਹਨ ਸਿੰਘ

09/26/2019 9:50:57 AM

ਨਵੀਂ ਦਿੱਲੀ—ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇੱਕ ਸਲਾਹੁਣਯੋਗ ਵਿਚਾਰਕ, ਵਿਦਵਾਨ ਅਤੇ ਅਰਥ ਸ਼ਾਸ਼ਤਰੀ ਹਨ। ਉਨ੍ਹਾਂ ਦਾ ਸਰਲ ਅਤੇ ਸਾਦਾ ਸੁਭਾਅ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਉੱਚਾ ਕਰ ਦਿੰਦਾ ਸੀ। ਦੱਸ ਦੇਈਏ ਕਿ ਡਾਕਟਰ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਗਾਹ (ਜੋ ਹੁਣ ਪਾਕਿਸਤਾਨ) 'ਚ ਹੋਇਆ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਬਤੌਰ 10 ਸਾਲਾ ਤੱਕ ਭਾਰਤ 'ਚ ਪ੍ਰਧਾਨ ਮੰਤਰੀ ਦੇ ਰੂਪ 'ਚ ਅਹੁਦਾ ਸੰਭਾਲਿਆ ਸੀ।  

PunjabKesari

ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਰਹਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਲ ਦੀ 2 ਵਾਰ ਸਰਜਰੀ ਹੋਣ ਤੋਂ ਬਾਅਦ ਵੀ ਜਿੰਨਾ ਕੰਮ ਕਰਦੇ ਸੀ, ਉਨ੍ਹਾਂ ਦੀ ਸ਼ਕਤੀ ਦੀ ਬਰਾਬਰੀ ਸ਼ਾਇਦ ਕੋਈ 20 ਸਾਲਾ ਨੌਜਵਾਨ ਵੀ ਨਹੀਂ ਕਰ ਸਕਦਾ ਸੀ। ਮਨਮੋਹਨ ਸਿੰਘ ਆਪਣੇ ਜੀਵਨ 'ਚ ਇੰਨੇ ਬੈਲੈਂਸ ਨਾਲ ਚੱਲਦੇ ਸੀ ਕਿ ਉਹ ਇੱਕ ਪਾਸੇ ਅਫਗਾਨਿਸਤਾਨ ਦੇ ਮਾਮਲੇ 'ਤੇ ਵਿਚਾਰ ਕਰ ਲੈਂਦੇ ਸੀ ਤਾਂ ਦੂਜੇ ਪਾਸੇ ਪ੍ਰਸ਼ਾਂਤ ਮਹਾਸਾਗਰ 'ਚ ਸੁਰੱਖਿਆ ਦੀ ਸਥਿਤੀ 'ਤੇ ਆਪਣੇ ਕਿਸੇ ਸਾਹਮਣੇ ਵਾਲੇ ਨਾਲ ਵੀ ਗੱਲ ਕਰ ਲੈਂਦੇ ਸੀ ਅਤੇ ਇਸ ਤੋਂ ਇਲਾਵਾ ਉੱਥੇ ਲੋਕਲ ਮੁੱਦਿਆਂ 'ਤੇ ਸੰਸਦ ਮੈਂਬਰਾਂ ਨਾਲ ਵੀ ਗੱਲ ਕਰ ਲੈਂਦੇ ਸੀ।

PunjabKesari

ਮਨਮੋਹਨ ਸਿੰਘ ਅਕਸਰ ਆਪਣੇ 7 ਰੇਸਕੋਡ ਰੋਡ ਦੇ ਆਪਣੇ ਦਫਤਰ ਤੋਂ ਇਲਾਵਾ ਘਰ 'ਚ ਵੀ ਕੰਮ ਕਰਦੇ ਸੀ। ਪੀ. ਐੱਮ. ਰਹਿੰਦੇ ਹੋਏ ਮਨਮੋਹਨ ਸਿੰਘ ਦੇ ਦਿਨ ਦੀ ਸ਼ੁਰੂਆਤ ਸਵੇਰੇਸਾਰ ਘਰ ਦੇ ਬਾਹਰ ਪਾਰਕ 'ਚ ਟਹਿਲਣ ਨਾਲ ਹੁੰਦੀ ਸੀ। ਇਹ ਉਨ੍ਹਾਂ ਦੇ ਦਿਨ ਦੀ ਅਜਿਹੀ ਐਕਟੀਵਿਟੀ ਸੀ, ਜਿਸ ਨੂੰ ਉਹ ਕਦੀ ਵੀ ਛੱਡਦੇ ਨਹੀ ਸਨ। ਇਸ ਤੋਂ ਬਾਅਦ 7 ਵਜੇ ਉਹ ਦਫਤਰ ਦੇ ਕੰਮਾਂ ਲਈ ਤਿਆਰ ਰਹਿੰਦੇ ਸਨ। ਕਦੀ-ਕਦੀ ਉਹ ਬ੍ਰੇਕਫਾਸਟ ਵੀ ਉਸ ਸਮੇਂ ਕਰ ਲੈਂਦੇ ਸੀ, ਜਦੋਂ ਉਨ੍ਹਾਂ ਨੇ ਕਿਸੇ ਖਾਸ ਲੋਕਾਂ ਨਾਲ ਮਿਲਣਾ ਹੁੰਦਾ ਸੀ। ਜਿਵੇਂ ਕਿ ਉਨ੍ਹਾਂ ਦੇ ਨਜ਼ਦੀਕੀ ਅਰਥ ਸ਼ਾਸ਼ਤਰੀ ਜਗਦੀਸ਼ ਭਗਵਤੀ। ਉਹ ਉਨ੍ਹਾਂ ਦੇ ਨਾਲ ਕਿਸੇ ਖਾਸ ਵਿਚਾਰ 'ਤੇ ਉਸ ਸਮੇਂ ਵੀ ਗੱਲਾਂ ਕਰ ਲੈਂਦੇ ਸੀ, ਜਦੋਂ ਉਹ ਅਖਬਾਰ ਪੜ੍ਹਦੇ ਹੁੰਦੇ ਸੀ।

PunjabKesari

9 ਵਜੇ ਤੋਂ ਸਾਬਕਾ ਪੀ. ਐੱਮ. ਡਾਕਟਰ ਮਨਮੋਹਨ ਸਿੰਘ ਅਜਿਹੇ ਲੋਕਾਂ ਨਾਲ ਮਿਲਣਾ ਸ਼ੁਰੂ ਕਰ ਦਿੰਦੇ ਸੀ, ਜਿਨ੍ਹਾਂ ਨਾਲ ਉਨ੍ਹਾਂ ਦੀ ਖਾਸ ਮੁਲਾਕਾਤ ਹੁੰਦੀ ਸੀ। ਅਜਿਹੇ 'ਚ ਉਹ ਉਨ੍ਹਾਂ ਸੀਨੀਅਰ ਅਫਸਰਾਂ ਨਾਲ ਵੀ ਮਿਲਦੇ ਸੀ, ਜੋ ਤਰਜੀਹ ਦੇ ਤੌਰ 'ਤੇ ਉਨ੍ਹਾਂ ਨੂੰ ਰੱਖਿਆ ਅਤੇ ਰਾਜਨੀਤਿਕ ਮਹੱਤਵ ਦੀਆਂ ਗੱਲਾਂ ਬਾਰੇ 'ਚ ਵੀ ਜਾਣਕਾਰੀ ਦਿੰਦੇ ਸੀ। ਆਪਣੇ ਪਿਛਲੇ ਪ੍ਰਧਾਨ ਮੰਤਰੀਆਂ ਨਾਲੋਂ ਮਨਮੋਹਨ ਸਿੰਘ ਬਹੁਤ ਧਿਆਨ ਨਾਲ ਇਨ੍ਹਾਂ ਸਾਰੀਆਂ ਗੱਲਾਂ ਨੂੰ ਸੁਣਦੇ ਸੀ ਅਤੇ ਬਜਾਏ ਉਨ੍ਹਾਂ ਮੁੱਦਿਆਂ ਨੂੰ ਪੂਰੀ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ 'ਤੇ ਛੱਡਣ ਦੇ ਲਗਾਤਾਰ ਹਰ ਮੁੱਦੇ 'ਤੇ ਆਪਣੇ ਵਿਚਾਰ ਦੱਸਦੇ ਸਨ।

PunjabKesari

ਇੱਥੇ ਦੱਸਿਆ ਜਾਂਦਾ ਹੈ ਕਿ 2009 'ਚ ਹੋਈਆਂ ਆਪਣੀਆਂ ਕਈ ਬਾਈਪਾਸ ਸਰਜਰੀਆਂ ਤੋਂ ਬਾਅਦ ਮਨਮੋਹਨ ਸਿੰਘ ਸਮੇਂ 'ਤੇ ਆਪਣੇ ਖਾਣ ਪੀਣ ਨੂੰ ਲੈ ਕੇ ਹੋਰ ਜ਼ਿਆਦਾ ਚਿੰਤਤ ਹੋ ਗਏ ਸੀ। ਉਹ ਦੁਪਹਿਰ 1 ਵਜੇ ਨੂੰ ਆਪਣੇ ਘਰ ਖਾਣੇ ਲਈ ਆ ਜਾਂਦੇ ਸੀ ਅਤੇ ਢਾਈ ਤੋਂ 3 ਵਜੇ ਦੌਰਾਨ ਫਿਰ ਤੋਂ ਦਫਤਰ ਲਈ ਜਾਂਦੇ ਸੀ। ਸਾਬਕਾ ਮੁੱਖ ਮੰਤਰੀ ਰਾਤ ਭਰ ਜਾਗਦੇ ਨਹੀ ਸੀ ਪਰ ਜਲਦੀ ਸੌਂਦੇ ਵੀ ਨਹੀਂ ਸੀ। ਉਨ੍ਹਾਂ ਦੀ ਸ਼ਾਮ ਅਕਸਰ ਪ੍ਰੋਗਰਾਮਾਂ ਨਾਲ ਭਰੀ ਰਹਿੰਦੀ ਸੀ। ਕਈ ਲੋਕ ਉਨ੍ਹਾਂ ਨਾਲ ਥੋੜ੍ਹੇ ਸਮੇਂ ਲਈ ਫੋਨ 'ਤੇ ਗੱਲ ਕਰਨ ਲਈ ਵੀ ਅਰਜੀ ਲਗਾਉਂਦੇ ਰਹਿੰਦੇ ਸਨ। ਇਨ੍ਹਾਂ 'ਚ ਕਿਸੇ ਕੈਬਨਿਟ ਮੀਟਿੰਗ ਤੋਂ ਤਰੁੰਤ ਬਾਅਦ ਕਿਸੇ ਮੁੱਦੇ 'ਤੇ ਗੱਲ ਕਰਨ ਨੂੰ ਫੋਨ ਕਰਨ ਵਾਲੇ ਮੰਤਰੀ ਵੀ ਹੁੰਦੇ ਸੀ ਪਰ ਜਿਆਦਾਤਰ ਮੌਕਿਆਂ 'ਤੇ ਮਨਮੋਹਨ ਸਿੰਘ ਗੱਲਬਾਤ ਲਈ ਮਨਾ ਕਰ ਦਿੰਦੇ ਸੀ। ਉਨ੍ਹਾਂ 'ਚ ਇੱਕ ਹੋਰ ਵੀ ਖਾਸੀਅਤ ਸੀ ਕਿ ਉਨ੍ਹਾਂ ਦਾ ਫਾਈਲਾਂ ਜਾਂਚਣ ਅਤੇ ਗਲਤੀਆਂ ਦੇਖਣ ਲਈ ਟੈਲੇਂਟ ਵੱਖਰਾ ਸੀ।


Iqbalkaur

Content Editor

Related News