ਚੰਡੀਗੜ੍ਹ ਅਤੇ ਦਿੱਲੀ ''ਚ ਨਹੀਂ, ਚੌਪਾਲ ''ਚ ਟਿਕਟ ਦਾ ਐਲਾਨ ਕਰੇਗੀ ਇਨੈਲੋ: ਚੌਟਾਲਾ

09/29/2019 10:02:31 AM

ਚੰਡੀਗੜ੍ਹ—ਇਨੈਲੋ ਸੁਪ੍ਰੀਮੋ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਹੈ ਕਿ ਇਨੈਲੋ ਦੂਜੀਆਂ ਰਾਜਨੀਤਿਕ ਪਾਰਟੀਆਂ ਦੀ ਤਰ੍ਹਾਂ ਦਿੱਲੀ ਅਤੇ ਚੰਡੀਗੜ੍ਹ 'ਚ ਬੈਠ ਕੇ ਟਿਕਟਾਂ ਦਾ ਐਲਾਨ ਅਤੇ ਵੰਡ ਨਹੀਂ ਕਰੇਗੀ, ਸਗੋਂ ਇਨੈਲੋ ਹੁਣ ਚੌਪਾਲ 'ਚ ਬੈਠ ਕੇ ਉਮੀਦਵਾਰਾਂ ਦੀ ਚੋਣ 'ਤੇ ਵਰਕਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਐਲਾਨ ਕਰੇਗੀ। ਉਨ੍ਹਾਂ ਨੇ ਕਿਹਾ ਹੈ ਕਿ 2 ਅਕਤੂਬਰ ਨੂੰ ਸੂਬੇ ਦੀਆਂ 90 ਸੀਟਾਂ 'ਤੇ ਇਕੱਠੀਆਂ ਟਿਕਟਾਂ ਦੀ ਵੰਡ ਕੀਤੀ ਜਾਵੇਗੀ, ਤਾਂ ਜੋ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾ ਸਕੇ।

ਉਨ੍ਹਾਂ ਨੇ ਕਿਹਾ ਹੈ ਕਿ ਕੁਝ ਸਵਾਰਥੀ ਲੋਕ ਸੱਤਾਧਾਰੀ ਸਰਕਾਰ ਨਾਲ ਚਲੇ ਗਏ ਅਤੇ ਕੁਝ ਲੋਕਾਂ ਨੇ ਭਾਜਪਾ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਹੈ। ਇਸ ਲਈ ਚੋਣਾਂ 'ਚ ਗੁੰਮਰਾਹ ਕਰਨ ਆਏ ਵਰਕਰਾਂ ਅਤੇ ਲੋਕਾਂ ਨੂੰ ਮਨਾਉਣ ਲਈ ਮਿਹਨਤ ਕਰਨੀ ਹੋਵੇਗੀ ਤਾਂ ਹੀ ਸਾਡੀ ਸਰਕਾਰ ਸੱਤਾ'ਚ ਆਵੇਗੀ। ਸਾਬਕਾ ਸੀ ਐੱਮ ਚੌਟਾਲਾ ਨੇ ਕਿਹਾ ਹੈ ਕਿ ਜਿਸ ਵੀ ਰਾਜਨੀਤਿਕ ਦਲ ਦਾ ਸੰਗਠਨ ਮਜ਼ਬੂਤ ਹੋਵੇਗਾ ਸਰਕਾਰ ਵੀ ਉਸੇ ਦੀ ਬਣੇਗੀ। ਅਜਿਹੇ 'ਚ ਇਨੈਲੋ ਦਾ ਸੰਗਠਨ ਮਜ਼ਬੂਤ ਹੋਵੇ ਤਾਂ ਹੀ ਸਰਕਾਰ ਵੀ ਇਨੈਲੋ ਦੀ ਬਣੇਗੀ।

ਚੌਟਾਲਾ ਨੇ ਕਿਹਾ ਹੈ ਕਿ ਇਹ ਗੱਲ ਕੈਥਲ ਦੀ ਰੈਲੀ 'ਚ ਵਰਕਰਾਂ ਨੇ ਸਾਬਿਤ ਕਰਕੇ ਵੀ ਦਿਖਾਈ ਹੈ। ਇਸ ਲਈ ਜਿਸ ਨੂੰ ਵੀ ਪਾਰਟੀ ਟਿਕਟ ਦੇ ਕੇ ਮੈਦਾਨ 'ਚ ਉਤਾਰੇ ਉਸ ਨੂੰ ਜਿਤਾਉਣ ਦਾ ਕੰਮ ਕਰੇ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਪੀ. ਐੱਮ. ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿਨ੍ਹੰਦੇ ਹੋਏ ਕਿਹਾ ਕਿ ਉਹ ਜਰਮਨੀ ਦੇ ਤਾਨਾਸ਼ਾਹੀ ਹਿਟਲਰ ਤੋਂ 2 ਕਦਮ ਅੱਗੇ ਨਿਕਲ ਗਏ।

ਚੌਟਾਲਾ ਨੇ ਕਿਹਾ ਹੈ ਕਿ ਜੇਲ ਦੇ ਕੁਝ ਕਾਨੂੰਨ ਅਤੇ ਨਿਯਮ ਵੀ ਹੁੰਦੇ ਹਨ, ਜਿਸ 'ਚ 65 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਕੈਦੀ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ ਪਰ ਉਹ 85 ਸਾਲ ਪੂਰੇ ਕਰਨ ਦੇ ਨੇੜੇ ਹਨ ਪਰ ਸਰਕਾਰ ਉਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਸਪਤਾਲ 'ਚੋਂ ਚੁੱਕ ਵੀ ਜੇਲ ਭੇਜ ਦਿੰਦੀ ਹੈ।


Iqbalkaur

Content Editor

Related News