''ਹਵਾ ਪ੍ਰਦੂਸ਼ਣ ਤੋਂ ਖੁਦ ਨੂੰ ਰੱਖਣਾ ਹੈ ਦੂਰ ਤਾਂ ਹਰ ਵਿਅਕਤੀ ਲਾਵੇ 5 ਦਰੱਖਤ''

Saturday, Jun 08, 2019 - 05:10 PM (IST)

''ਹਵਾ ਪ੍ਰਦੂਸ਼ਣ ਤੋਂ ਖੁਦ ਨੂੰ ਰੱਖਣਾ ਹੈ ਦੂਰ ਤਾਂ ਹਰ ਵਿਅਕਤੀ ਲਾਵੇ 5 ਦਰੱਖਤ''

ਲਖਨਊ (ਵਾਰਤਾ)— ਦੇਸ਼ ਵਿਚ ਹਵਾ ਪ੍ਰਦੂਸ਼ਣ ਦੀ ਖਤਰਨਾਕ ਸਥਿਤੀ 'ਤੇ ਵਿਗਿਆਨੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਨਸੂਨ ਦੌਰਾਨ ਹਰ ਵਿਅਕਤੀ 5 ਦਰੱਖਤ ਲਗਾਵੇ। ਭਾਰਤੀ ਬੋਟੈਨੀਕਲ ਸਰਵੇਖਣ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਡਾਇਰੈਕਟਰ ਡਾ. ਅਸ਼ਿਹੋ ਏ. ਮਾਓ ਨੇ ਹਿਮਾਲਿਆ ਖੇਤਰ 'ਚ 750 ਮੀਟਰ ਤੋਂ 6,000 ਮੀਟਰ ਦੀ ਉੱਚਾਈ ਤਕ ਪਾਏ ਜਾਣ ਵਾਲੇ ਰੋਡੋਡੇਂਡ੍ਰਨ ਬੂਟੇ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਬੂਟੇ ਨੂੰ ਹਿਮਾਲਿਆ ਵਣ ਖੇਤਰ ਵਿਚ ਉੱਚਾਈ ਦਾ ਸੂਚਕ ਮੰਨਿਆ ਜਾਂਦਾ ਹੈ।


ਉੱਤਰੀ-ਪੂਰਬੀ ਹਿਮਾਲਿਆ ਖੇਤਰ ਵਿਚ ਵੱਖ-ਵੱਖ ਰੰਗਾਂ ਦੇ ਫੁੱਲਾਂ ਵਾਲੇ ਰੋਡੋਡੇਂਡ੍ਰੇਨ ਦੀਆਂ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਸ ਬੂਟੇ ਨੂੰ ਸਿੱਕਮ ਪ੍ਰਦੇਸ਼ ਵਲੋਂ ਸੁਰੱਖਿਅਤ ਰੱਖਿਆ ਜਾਂਦਾ ਹੈ। ਭਾਰੀ ਮਾਤਾ ਵਿਚ ਉਪਲੱਬਧਤਾ ਕਾਰਨ ਇਸ ਦੀ ਵਰਤੋਂ ਪੀਣ ਵਾਲੇ ਪਦਾਰਥਾਂ 'ਚ ਕੀਤੀ ਜਾ ਰਹੀ ਹੈ। ਡਾ. ਮਾਓ ਨੇ ਦੱਸਿਆ ਕਿ ਭਾਰਤ ਵਿਚ ਪ੍ਰਤੀ ਵਿਅਕਤੀ ਦਰੱਖਤ ਦੀ ਗਿਣਤੀ ਸਭ ਤੋਂ ਘੱਟ ਹੈ। ਗਲੋਬਲ ਪੱਧਰ 'ਤੇ ਤਾਪਮਾਨ 'ਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਇਹ ਯਕੀਨੀ ਕਰਨਾ ਹੋਵੇਗਾ ਕਿ ਹਰ ਵਿਅਕਤੀ ਵਲੋਂ ਮਾਨਸੂਨ ਸੀਜ਼ਨ ਵਿਚ ਘੱਟ ਤੋਂ ਘੱਟ 5 ਦਰੱਖਤ ਜ਼ਰੂਰ ਲਾਏ ਜਾਣ ਤਾਂ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ।


author

Kapil Kumar

Content Editor

Related News