ਹਰ ਚੌਥਾ ਭਾਰਤੀ ਸ਼ਰਾਬ ਪੀਣ ਤੋਂ ਬਾਅਦ ਕਰਦੈ ‘ਹੱਥੋਪਾਈ’

Saturday, Dec 21, 2019 - 09:26 PM (IST)

ਹਰ ਚੌਥਾ ਭਾਰਤੀ ਸ਼ਰਾਬ ਪੀਣ ਤੋਂ ਬਾਅਦ ਕਰਦੈ ‘ਹੱਥੋਪਾਈ’

ਨਵੀਂ ਦਿੱਲੀ - ਸ਼ਰਾਬ ਪੀ ਕੇ ਸੜਕ 'ਤੇ ਹੰਗਾਮਾ ਕਰਨਾ ਆਮ ਹੈ। ਭਾਰਤ 'ਚ ਸ਼ਰਾਬ ਪੀਣ ਵਾਲਾ ਹਰ ਚੌਥਾ ਆਦਮੀ ਸ਼ਰਾਬ ਪੀਣ ਤੋਂ ਬਾਅਦ ਲੜਾਈ-ਝਗੜਾ ਕਰਦਾ ਹੈ। ਇੰਨਾ ਹੀ ਨਹੀਂ, ਸ਼ਰਾਬ ਪੀਣ ਵਾਲਾ ਹਰ ਦੂਜਾ ਭਾਰਤੀ ਇਕ ਵਾਰ ਘਟੋਂ-ਘੱਟ 4 ਡ੍ਰਿੰਕ ਜ਼ਰੂਰ ਲੈਂਦਾ ਹੈ। ਇਸ ਤਰ੍ਹਾਂ ਦੇ ਵਿਵਹਾਰ ਨੂੰ 'ਹੈਵੀ ਐਪੀਸੋਡਿੰਗ ਡ੍ਰਿੰਕਿੰਗ' ਭਾਵ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਕਰਨ ਵਾਲਾ ਮੰਨਿਆ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ 'ਚ ਅਲਕੋਹਲ ਦਾ ਸੇਵਨ ਕਰਨ ਵਾਲੇ 43 ਫੀਸਦੀ ਲੋਕ ਇਸ ਕੈਟਾਗਰੀ 'ਚ ਆਉਂਦੇ ਹਨ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਹਾਲ ਹੀ 'ਚ ਇਕ ਸਰਵੇ ਕੀਤਾ ਹੈ, ਜਿਸ 'ਚ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਹਨ। ਭਾਰਤ 'ਚ ਸ਼ਰਾਬ ਪੀਣ ਵਾਲਿਆਂ ਦੀ ਆਬਾਦੀ 14.60 ਫੀਸਦੀ ਹੈ। ਸ਼ਰਾਬ ਪੀਣ ਵਾਲੇ ਲੋਕਾਂ ਦੀ ਉਮਰ 75 ਸਾਲ ਤੱਕ ਹੈ। ਉਥੇ ਹੀ ਕੁਲ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ 16 ਕਰੋੜ ਲੋਕ ਅਲਕੋਹਲ ਦਾ ਸੇਵਨ ਕਰਦੇ ਹਨ। ਮਰਦਾਂ ਦੀ ਤੁਲਨਾ 'ਚ ਔਰਤਾਂ ਦਾ ਸ਼ਰਾਬ ਸੇਵਨ ਕਰਨ 'ਤੇ ਜ਼ਿਆਦਾ ਕੰਟਰੋਲ ਹੈ। ਪੰਜਾਬ 'ਚ 51.70 ਫੀਸਦੀ ਲੋਕ ਕਰਦੇ ਹਨ। ਸ਼ਰਾਬ ਦਾ ਸੇਵਨ ਗੁਜਰਾਤ ਅਤੇ ਬਿਹਾਰ 'ਚ ਸ਼ਰਾਬ ਵੇਚਣ 'ਤੇ ਪਾਬੰਦੀ ਹੈ। ਉਥੇ ਹੀ 10 ਅਜਿਹੇ ਸੂਬੇ ਹਨ, ਜਿਥੋਂ ਦੀ 20 ਫੀਸਦੀ ਤੋਂ ਵੱਧ ਆਬਾਦੀ ਅਲਕੋਹਲ ਲੈਂਦੀ ਹੈ। ਇਨ੍ਹਾਂ 'ਚ ਛੱਤੀਸਗੜ੍ਹ, ਤ੍ਰਿਪੁਰਾ, ਪੰਜਾਬ, ਅਰੁਣਾਚਲ ਪ੍ਰਦੇਸ਼ ਅਤੇ ਗੋਆ ਪ੍ਰਮੁੱਖ ਹਨ। ਬਿਹਾਰ ਅਤੇ ਗੁਜਰਾਤ ਨੂੰ ਛੱਡ ਦੇਈਏ ਤਾਂ ਰਾਜਸਥਾਨ ਅਤੇ ਮੇਘਾਲਿਆ 'ਚ ਸ਼ਰਾਬ ਪੀਣ ਵਾਲੇ ਲੋਕ ਸਭ ਤੋਂ ਘੱਟ ਹਨ। ਰਾਜਸਥਾਨ 'ਚ 2.1 ਫੀਸਦੀ ਅਤੇ ਮੇਘਾਲਿਆ 'ਚ 3.4 ਫੀਸਦੀ ਲੋਕ ਸ਼ਰਾਬ ਪੀਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤ੍ਰਿਪੁਰਾ ਦੀ 62 ਫੀਸਦੀ ਆਬਾਦੀ ਸ਼ਰਾਬ ਦਾ ਸੇਵਨ ਕਰਦੀ ਹੈ। ਉਥੇ ਛੱਤੀਸਗੜ੍ਹ 'ਚ 57.2 ਫੀਸਦੀ ਅਤੇ ਪੰਜਾਬ 'ਚ 51.70 ਫੀਸਦੀ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ।


author

Khushdeep Jassi

Content Editor

Related News