ਭਾਰਤ ’ਚ ਹਰ 7 ਮਿੰਟ ’ਚ ਇਕ ਔਰਤ ਦੀ ਸਰਵਾਈਕਲ ਕੈਂਸਰ ਨਾਲ ਹੁੰਦੀ ਹੈ ਮੌਤ

Tuesday, Mar 26, 2024 - 07:17 PM (IST)

ਭਾਰਤ ’ਚ ਹਰ 7 ਮਿੰਟ ’ਚ ਇਕ ਔਰਤ ਦੀ ਸਰਵਾਈਕਲ ਕੈਂਸਰ ਨਾਲ ਹੁੰਦੀ ਹੈ ਮੌਤ

ਨਵੀਂ ਦਿੱਲੀ (ਭਾਸ਼ਾ)- ਭਾਰਤ ਵਿਚ ਹਰ 7 ਮਿੰਟ ’ਚ ਇੱਕ ਔਰਤ ਦੀ ਸਰਵਾਈਕਲ ਕੈਂਸਰ ਨਾਲ ਮੌਤ ਹੋ ਜਾਂਦੀ ਹੈ। ਇਹ ਸਮੁੱਚੀ ਦੁਨੀਆ ’ਚ ਸਰਵਾਈਕਲ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ 21 ਫੀਸਦੀ ਹੈ । ਇਹ ਭਾਰਤੀ ਔਰਤਾਂ ’ਚ ਦੂਜਾ ਸਭ ਤੋਂ ਆਮ ਕੈਂਸਰ ਹੈ। ਭਾਰਤ ’ਚ ਹਰ ਸਾਲ 1,25,000 ਔਰਤਾਂ ਸਰਵਾਈਕਲ ਕੈਂਸਰ ਤੋਂ ਪੀੜਤ ਪਾਈਆਂ ਜਾਂਦੀਆਂ ਹਨ ਅਤੇ 75,000 ਤੋਂ ਵੱਧ ਔਰਤਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਲੱਗੀ ਪਾਬੰਦੀ

ਔਰਤਾਂ ਨੂੰ ਪੈਪੀਲੋ-ਮਾਵਾਇਰਸ ਜਾਂ ਐੱਚ. ਪੀ. ਵੀ. ਰੋਕੂ ਟੀਕਾ ਲਾਉਣਾ ਇਸ ਬਿਮਾਰੀ ਨੂੰ ਰੋਕਣ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ। ਸਰਵਾਈਕਲ ਕੈਂਸਰ ਦੇ ਵਧੇਰੇ ਮਾਮਲਿਆਂ ’ਚ ਐਚ. ਪੀ. ਵੀ. ਜ਼ਿੰਮੇਵਾਰ ਪਾਇਆ ਗਿਆ ਹੈ। ਐਚ. ਪੀ. ਵੀ. ਟੀਕੇ ਪਹਿਲੀ ਵਾਰ ਸੰਯੁਕਤ ਰਾਜ ਵਿੱਚ 2006 ਵਿੱਚ ਪੇਸ਼ ਕੀਤੇ ਗਏ ਅਤੇ ਉਸ ਦੇ ਅਗਲੇ ਸਾਲ, ਆਸਟਰੇਲੀਆ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਸਵਦੇਸ਼ੀ ਤੌਰ 'ਤੇ ਨਿਰਮਿਤ HPV ਵੈਕਸੀਨ 'SurvaVac' ਭਾਰਤ ਵਿੱਚ ਸਤੰਬਰ 2022 ਵਿੱਚ ਲਾਂਚ ਕੀਤੀ ਗਈ ਸੀ। ਇਸ ’ਚ ਇਸ ਵੈਕਸੀਨ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਇਨਾਂ ਦੇਸ਼ਾਂ ’ਚ ਸਰਵਾਈਕਲ ਕੈਂਸਰ ਦੀ ਰੋਕਥਾਮ ’ਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਘਰ 'ਚੋਂ ਮਿਲੀਆਂ 4 ਲੋਕਾਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News