UNGA 'ਚ ਰੂਸ ਵਿਰੁੱਧ ਪ੍ਰਸਤਾਵ ਪਾਸ, 141 ਵੋਟ ਪ੍ਰਸਤਾਵ ਦੇ ਪੱਖ 'ਚ, ਭਾਰਤ ਨੇ ਨਹੀਂ ਲਿਆ ਵੋਟਿੰਗ 'ਚ ਹਿੱਸਾ
Wednesday, Mar 02, 2022 - 11:21 PM (IST)
ਇੰਟਰਨੈਸ਼ਨਲ ਡੈਸਕ-ਭਾਰਤ ਨੇ ਬੁੱਧਵਾਰ ਨੂੰ ਯੂਕ੍ਰੇਨ ਵਿਰੁੱਧ ਰੂਸੀ ਹਮਲਿਆਂ ਦੀ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂ.ਐੱਨ.ਜੀ.ਏ.) ਦੇ ਪ੍ਰਸਤਾਵ 'ਤੇ ਵੋਟਿੰਗ 'ਚ ਹਿੱਸਾ ਨਹੀਂ ਲਿਆ। ਮਾਸਕੋ ਅਤੇ ਕੀਵ ਦਰਮਿਆਨ ਵਧਦੇ ਤਣਾਅ ਦੇ ਮੱਦੇਨਜ਼ਰ ਇਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਸੰਯੁਕਤ ਰਾਸ਼ਟਰ 'ਚ ਲਿਆਂਦੇ ਗਏ ਤੀਸਰੇ ਪ੍ਰਸਤਾਵ 'ਚ ਭਾਰਤ ਨੇ ਹਿੱਸਾ ਨਹੀਂ ਲਿਆ। ਉਥੇ, 193 ਮੈਂਬਰੀ ਮਹਾਸਭਾ ਨੇ ਬੁੱਧਵਾਰ ਨੂੰ ਯੂਕ੍ਰੇਨ ਦੀ ਪ੍ਰਭੂਸੱਤਾ, ਸੁਤੰਤਰਤਾ, ਏਕਤਾ ਅਤੇ ਖੇਤਰੀ ਖੰਡਤਾ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਨ ਲਈ ਵੋਟਿੰਗ ਕੀਤੀ ਅਤੇ ਯੂਕ੍ਰੇਨ ਵਿਰੁੱਧ ਰੂਸ ਦੇ ਹਮਲੇ ਦੀ 'ਸਖ਼ਤ ਸ਼ਬਦਾਂ 'ਚ ਨਿੰਦਾ' ਕੀਤੀ। ਪ੍ਰਸਤਾਵ ਦੇ ਪੱਖ 'ਚ 141 ਵੋਟਾਂ ਪਈਆਂ ਜਦਕਿ 35 ਮੈਂਬਰਾਂ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ ਅਤੇ ਪੰਜ ਮੈਂਬਰਾਂ ਨੇ ਪ੍ਰਸਤਾਵ ਵਿਰੁੱਟ ਵੋਟ ਪਾਈ।
ਇਹ ਵੀ ਪੜ੍ਹੋ : ਮਾਲਟਾ ਨੇ ਰੂਸੀ ਨਾਗਰਿਕਾਂ ਨੂੰ 'ਗੋਲਡਨ ਪਾਸਪੋਰਟ' ਦੇਣ 'ਤੇ ਲਈ ਰੋਕ
ਉਥੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੂਮੂਰਤੀ ਨੇ ਯੂ.ਜੀ.ਐੱਨ.ਏ. 'ਚ ਕਿਹਾ ਕਿ ਭਾਰਤ ਯੂਕ੍ਰੇਨ 'ਚ ਵਿਗੜਦੇ ਹਾਲਾਤ ਨੂੰ ਲੈ ਕੇ ਬੇਹਦ ਚਿੰਤਤ ਹੈ। ਖਾਰਕੀਵ 'ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ। ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਇਸ ਸੰਘਰਸ਼ 'ਚ ਆਪਣੀ ਜਾਨ ਗੁਆਉਣ ਵਾਲੇ ਹਰੇਕ ਨਾਗਰਿਕ ਦੇ ਪ੍ਰਤੀ ਆਪਣੀ ਡੂੰਘਾ ਸੰਵੇਦਨਾ ਪ੍ਰਗਟ ਕਰਦੇ ਹਾਂ।
ਇਹ ਵੀ ਪੜ੍ਹੋ : PM ਮੋਦੀ ਨੇ ਕੀਤੀ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ, ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਦਾ ਕੀਤਾ ਜ਼ਿਕਰ
ਦੱਸ ਦੇਈਏ ਕਿ ਕੀਵ 'ਤੇ ਕਬਜ਼ੇ ਦੀ ਜੰਗ ਇਕ ਮੋੜ 'ਤੇ ਆ ਗਈ ਹੈ। 64 ਕਿਲੋਮੀਟਰ ਲੰਬਾ ਰੂਸੀ ਫੌਜ ਦਾ ਕਾਫ਼ਲਾ ਕੀਵ ਦੇ ਬਾਹਰ ਕਬਜ਼ਾ ਕਰੀ ਬੈਠਾ ਹੈ। ਉਥੇ, ਦੱਖਣੀ-ਪੂਰਬੀ ਤੋਂ ਵੀ ਇਕ ਹੋਰ ਫੌਜੀ ਕਾਫ਼ਲੇ ਦੇ ਵਧਣ ਦੀ ਖ਼ਬਰ ਸਾਹਮਣੇ ਆਈ ਹੈ। ਉਸ ਵੇਲੇ ਤੋਂ ਇਹ ਸਾਰਾ ਕੁਝ ਹੋ ਰਿਹਾ ਹੈ ਜਦ ਪੁਤਿਨ ਵੱਲੋਂ ਕੀਵ ਛੱਡਣ ਜਾਂ ਫ਼ਿਰ ਮਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਯੂਕ੍ਰੇਨ 'ਚ ਭਾਰਤੀ ਦੂਤਘਰ ਨੇ ਖਾਰਕੀਵ 'ਚ ਆਪਣੇ ਵਿਦਿਆਰਥੀਆਂ ਨੂੰ ਤੁਰੰਤ ਸ਼ਹਿਰ ਤੋਂ ਬਾਹਰ ਨਿਕਲਣ ਲਈ ਕਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ