ਜਗਨਨਾਥ ਮੰਦਰ ''ਚ ਅੱਜ ਬੰਦ ਰਹੇਗਾ ਸ਼ਰਧਾਲੂਆਂ ਦਾ ਦਾਖਲਾ
Thursday, Jul 18, 2024 - 12:51 AM (IST)
ਪੁਰੀ : ਪੁਰੀ ਦੇ ਜਗਨਨਾਥ ਮੰਦਰ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ 12ਵੀਂ ਸਦੀ ਦੇ ਮੰਦਰ ਵਿਚ ਭਗਤਾਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਰਤਨ ਭੰਡਾਰ (ਖਜ਼ਾਨਾ) ਦੇ ਅੰਦਰਲੇ ਕਮਰੇ ਤੋਂ ਕੀਮਤੀ ਸਾਮਾਨ ਨੂੰ ਅਸਥਾਈ ਸਟ੍ਰਾਂਗ ਰੂਮ ਵਿਚ ਤਬਦੀਲ ਕੀਤਾ ਜਾਵੇਗਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਮੰਦਰ ਦੇ ਤਹਿਖਾਨੇ ਵਿਚ ਸਥਿਤ ਰਤਨ ਭੰਡਾਰ ਵਿਚ ਇਕ ਬਾਹਰੀ ਤੇ ਇਕ ਅੰਦਰੂਨੀ ਕਮਰਾ ਹੈ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸਜੇਟੀਏ) ਦੇ ਮੁਖੀ ਅਰਬਿੰਦ ਪਾਧੀ ਨੇ ਬੁੱਧਵਾਰ ਨੂੰ ਕਿਹਾ ਕਿ ਵੀਰਵਾਰ ਨੂੰ ਰਤਨਾ ਭੰਡਾਰ ਦੇ ਅੰਦਰਲੇ ਕਮਰੇ ਨੂੰ ਦੁਬਾਰਾ ਖੋਲ੍ਹਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਇਸ ਲਈ ਅਸੀਂ ਮੰਦਰ ਵਿਚ ਭਗਤਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਵੀਰਵਾਰ ਨੂੰ ਸਵੇਰੇ ਅੱਠ ਵਜੇ ਤੋਂ ਬਾਅਦ ਕਿਸੇ ਨੂੰ ਵੀ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰਿਤ ਵਿਅਕਤੀਆਂ ਤੇ ਸੇਵਕਾਂ ਨੂੰ ਹੀ ਸਵੇਰੇ ਅੱਠ ਵਜੇ ਤੋਂ ਬਾਅਦ ਮੰਦਰ ਵਿਚ ਦਾਖਲੇ ਦੀ ਆਗਿਆ ਹੋਵੇਗੀ ਤੇ ਵੀਰਵਾਰ ਨੂੰ ਮੰਦਰ ਦਾ ਸਿਰਫ ਸਿੰਘ ਗੇਟ ਖੁੱਲ੍ਹਾ ਰਹੇਗਾ। ਪਾਧੀ ਨੇ ਕਿਹਾ ਕਿ ਸਾਲਾਂ ਤੋਂ ਭਗਤਾਂ ਵੱਲੋਂ ਭਗਵਾਨ ਨੂੰ ਦਾਨ ਕੀਤੀਆਂ ਗਈਆਂ ਬੇਸ਼ਕੀਮਤੀ ਚੀਜ਼ਾਂ ਨੂੰ ਮੰਦਰ ਕੰਪਲੈਕਸ ਦੇ ਅੰਦਰ ਅਸਥਾਈ ਸਟ੍ਰਾਂਗ ਰੂਮ ਵਿਚ ਰੱਖਿਆ ਜਾਵੇਗਾ।