ਕਰੋੜਪਤੀ ਨਿਕਲਿਆ ਰਿਸ਼ਵਤਖੋਰ ਇੰਜੀਨੀਅਰ, 4 ਕਰੋੜ ਦੀ ਚੱਲ-ਅਚੱਲ ਜਾਇਦਾਦ ਦਾ ਪਰਦਾਫਾਸ਼

Wednesday, Dec 18, 2024 - 10:09 PM (IST)

ਕੋਟਾ- ਏ. ਸੀ. ਬੀ. ਦੇ ਅੱੜਿਕੇ ਆਇਆ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦਾ ਰਿਸ਼ਵਤ ਲੈਣ ਵਾਲਾ ਇੰਜੀਨੀਅਰ ਅਨਿਲ ਕਰੋੜਪਤੀ ਨਿਕਲਿਆ ਹੈ। ਏ. ਸੀ. ਬੀ. ਦੀ ਟੀਮ ਨੇ ਅਨਿਲ ਦੇ ਕੋਟਾ ਸਥਿਤ ਘਰ ਦੀ ਤਲਾਸ਼ੀ ਲਈ ਤੇ 9 ਲੱਖ ਰੁਪਏ ਦੀ ਨਕਦੀ ਦੇ ਨਾਲ ਹੀ 4 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਦੇ ਦਸਤਾਵੇਜ਼ ਬਰਾਮਦ ਕੀਤੇ।

ਕੋਟਾ ਦੇ ਵਧੀਕ ਐੱਸ. ਪੀ. ਵਿਜੇ ਸਵਰਨਕਰ ਨੇ ਦੱਸਿਆ ਕਿ 1 ਕਰੋੜ 87 ਲੱਖ ਤੋਂ ਵੱਧ ਦੀ ਐੱਫ. ਡੀ.ਆਰਜ਼ ਮਿਲੀਆਂ। ਇਕ ਕਰੋੜ 16 ਲੱਖ ਰੁਪਏ ਦੇ ਦੋ ਪਲਾਟਾਂ ਦੇ ਦਸਤਾਵੇਜ਼ ਤੇ ਬੈਂਕ ਖਾਤਿਆਂ ’ਚ ਜਮ੍ਹਾਂ 88 ਲੱਖ 32 ਹਜ਼ਾਰ ਰੁਪਏ ਦੇ ਦਸਤਾਵੇਜ਼ ਵੀ ਮਿਲੇ।

ਮੁਲਜ਼ਮ ਅਨਿਲ ਡੂੰਗਰਪੁਰ ਚ ਜਲ ਸਪਲਾਈ ਵਿਭਾਗ ’ਚ ਸੁਪਰਡੈਂਟ ਇੰਜੀਨੀਅਰ ਵਜੋਂ ਤਾਇਨਾਤ ਸੀ।

ਜਲ ਜੀਵਨ ਯੋਜਨਾ ਮਿਸ਼ਨ ਅਧੀਨ ਕੀਤੇ ਗਏ ਕੰਮਾਂ ਦੇ ਕਰੀਬ 2 ਕਰੋੜ 50 ਲੱਖ ਰੁਪਏ ਦੇ ਬਕਾਇਆ ਬਿੱਲਾਂ ਦੀ ਅਦਾਇਗੀ ਲਈ ਉਹ ਸ਼ਿਕਾਇਤਕਰਤਾ ਤੋਂ 5 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਸੀ।

ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਡੂੰਗਰਪੁਰ ਦੀ ਏ. ਸੀ. ਬੀ. ਦੀ ਟੀਮ ਨੇ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਅਨਿਲ ਨੂੰ ਗ੍ਰਿਫਤਾਰ ਕਰ ਲਿਆ।


Rakesh

Content Editor

Related News