ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਦੀ ਮੱਧ ਪ੍ਰਦੇਸ਼ ’ਚ ਐਮਰਜੈਂਸੀ ਲੈਂਡਿੰਗ, ਸਾਰੇ 6 ਵਿਅਕਤੀ ਸੁਰੱਖਿਅਤ
Sunday, Oct 01, 2023 - 06:24 PM (IST)
ਭੋਪਾਲ (ਭਾਸ਼ਾ) – ਭਾਰਤੀ ਹਵਾਈ ਫੌਜ ਦੇ ਇਕ ਜਹਾਜ਼ ਦੀ ਐਤਵਾਰ ਸਵੇਰੇ ਤਕਨੀਕੀ ਖਰਾਬੀ ਕਾਰਨ ਭੋਪਾਲ ਦੇ ਇਕ ਪਿੰਡ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਵਿਚ ਕੁਲ 6 ਵਿਅਕਤੀ ਸਵਾਰ ਸਨ। ਜਾਣਕਾਰੀ ਅਨੁਸਾਰ ਪਾਇਲਟ ਤੇ ਚਾਲਕ ਦਲ ਦੇ ਪੰਜੇ ਮੈਂਬਰ ਸੁਰੱਖਿਅਤ ਹਨ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ
ਇਹ ਘਟਨਾ ਸਵੇਰੇ ਲਗਭਗ 8.45 ਵਜੇ ਹੋਈ। ਹਵਾਈ ਫੌਜ ਦੀ ਤੀਜੀ ਐੱਚ. ਯੂ. ਯੂਨਿਟ ਦੇ ਜਹਾਜ਼ ਨੂੰ ਭੋਪਾਲ ਜ਼ਿਲਾ ਹੈੱਡਕੁਆਰਟਰ ਤੋਂ ਲਗਭਗ 60 ਕਿਲੋਮੀਟਰ ਦੂਰ ਡੁੰਗਰੀਆ ਪਿੰਡ ਵਿਚ ਇਕ ਤਲਾਬ ਨੇੜੇ ਖੇਤ ਵਿਚ ਐਮਰਜੈਂਸੀ ਸਥਿਤੀ ’ਚ ਉਤਾਰਿਆ ਗਿਆ। ਤਕਨੀਕੀ ਗੜਬੜ ਦੂਰ ਕਰਨ ਲਈ ਹਵਾਈ ਫੌਜ ਦਾ ਇਕ ਦਲ ਘਟਨਾ ਵਾਲੀ ਥਾਂ ’ਤੇ ਪਹੁੰਚ ਗਿਆ। ਇਹ ਜਹਾਜ਼ ਭੋਪਾਲ ਤੋਂ ਝਾਂਸੀ ਜਾ ਰਿਹਾ ਸੀ।
ਇਹ ਵੀ ਪੜ੍ਹੋ : LIC ਸਮੇਤ ਜਾਂਚ ਦੇ ਘੇਰੇ 'ਚ ਆਈਆਂ ਕਈ ਵੱਡੀਆਂ ਬੀਮਾ ਕੰਪਨੀਆਂ, 3000 ਕਰੋੜ ਰੁਪਏ ਦੇ ਨੋਟਿਸ ਹੋਏ ਜਾਰੀ
ਇਹ ਵੀ ਪੜ੍ਹੋ : ਗਿਰਾਵਟ ਦੇ ਬਾਵਜੂਦ 17 ਦੇਸ਼ਾਂ ਦੀਆਂ ਮੁਦਰਾਵਾਂ ਦੇ ਮੁਕਾਬਲੇ ਰੁਪਏ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8