ਏਲਨਾਬਾਦ ਜ਼ਿਮਨੀ ਚੋਣ: ਅਭੈ ਚੌਟਾਲਾ ਨੇ ਬਣਾਈ ਲੀਡ, ਭਾਜਪਾ ਦੇ ਕਾਂਡਾ ਨੂੰ ਸਖ਼ਤ ਟੱਕਰ

Tuesday, Nov 02, 2021 - 01:02 PM (IST)

ਏਲਨਾਬਾਦ ਜ਼ਿਮਨੀ ਚੋਣ: ਅਭੈ ਚੌਟਾਲਾ ਨੇ ਬਣਾਈ ਲੀਡ, ਭਾਜਪਾ ਦੇ ਕਾਂਡਾ ਨੂੰ ਸਖ਼ਤ ਟੱਕਰ

ਹਰਿਆਣਾ (ਭਾਸ਼ਾ)– ਹਰਿਆਣਾ ’ਚ ਸਿਰਸਾ ਜ਼ਿਲ੍ਹੇ ਦੇ ਏਲਨਾਬਾਦ ਵਿਧਾਨ ਸਭਾ ਖੇਤਰ ਦੀਆਂ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨ ’ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਆਪਣੇ ਨੇੜਲੇ ਮੁਕਾਬਲੇਬਾਜ਼ ਅਤੇ ਭਾਜਪਾ ਉਮੀਦਵਾਰ ਗੋਵਿੰਦ ਕਾਂਡਾ ਤੋਂ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਲੀਡ ਬਣਾਈ ਹੋਈ ਹੈ। ਇਸ ਸੀਟ ’ਤੇ ਜ਼ਿਮਨੀ ਚੋਣ ਲਈ ਵੋਟਿੰਗ 30 ਅਕਤੂਬਰ ਨੂੰ ਹੋਈਆਂ ਸਨ।

PunjabKesari

ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੌਟਾਲਾ ਦੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਜ਼ਿਮਨੀ ਚੋਣ ਕਰਾਉਣੀ ਪਈ ਹੈ। ਸ਼ੁਰੂਆਤੀ ਰੁਝਾਨਾਂ ’ਚ ਅਭੈ ਚੌਟਾਲਾ ਨੇ ਕਾਂਡਾ ਤੋਂ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਲੀਡ ਬਣਾਈ ਹੋਈ ਹੈ। ਮੁੱਖ ਵਿਰੋਧੀ ਦਲ ਕਾਂਗਰਸ ਦੇ ਉਮੀਦਵਾਰ ਪਵਨ ਬੇਨੀਵਾਲ ਤੀਜੇ ਸਥਾਨ ’ਤੇ ਹਨ। ਹੁਣ ਤਕ ਵੋਟਾਂ ਦੀ ਗਿਣਤੀ ਮੁਤਾਬਕ ਚੌਟਾਲਾ ਨੂੰ 22,188 ਵੋਟਾਂ, ਕਾਂਡਾ ਨੂੰ 16,154 ਵੋਟਾਂ ਅਤੇ ਬੇਨੀਵਾਲ ਨੂੰ 10,763 ਵੋਟਾਂ ਮਿਲੀਆਂ ਹਨ।ਨੋਟਾ ਦੇ ਪੱਖ ’ਚ 174 ਵੋਟਾਂ ਪਈਆਂ ਹਨ। ਦੱਸ ਦੇਈਏ ਕਿ ਚੋਣ ਮੈਦਾਨ ਵਿਚ ਕੁੱਲ 19 ਉਮੀਦਵਾਰ ਹਨ ਅਤੇ ਉਸ ’ਚੋਂ ਸਭ  ਤੋਂ ਜ਼ਿਆਦਾ ਆਜ਼ਾਦ ਹਨ। ਮੁੱਖ ਮੁਕਾਬਲਾ ਚੌਟਾਲਾ, ਬੇਨੀਵਾਲ ਅਤੇ ਜੇ. ਜੇ. ਪੀ. ਦੇ ਸਮਰਥਨ ਵਾਲੇ ਭਾਜਪਾ ਉਮੀਦਵਾਰ ਗੋਵਿੰਦ ਕਾਂਡਾ ਵਿਚਾਲੇ ਹੈ।

ਦੱਸ ਦੇਈਏ ਕਿ ਏਲਨਾਬਾਦ ’ਚ 2010 ਦੀ ਜ਼ਿਮਨੀ ਚੋਣ ਵਿਚ ਅਭੈ ਚੌਟਾਲਾ ਨੇ ਇਸ ਸੀਟ ਤੋਂ ਜਿੱਤ ਦਰਜ ਕੀਤੀ ਸੀ ਅਤੇ 2014 ਦੀਆਂ ਚੋਣਾਂ ’ਚ ਵੀ ਇਸ ਸੀਟ ਤੋਂ ਜਿੱਤ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਨੇ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਫਿਰ ਤੋਂ ਏਲਨਾਬਾਦ ਤੋਂ ਜਿੱਤ ਹਾਸਲ ਕੀਤੀ। ਉਸ ਸਮੇਂ ਉਹ ਵਿਧਾਨ ਸਭਾ ’ਚ ਪਹੁੰਚਣ ਵਾਲੇ ਇਨੈਲੋ ਦੇ ਇਕਮਾਤਰ ਵਿਧਾਇਕ ਸਨ।

 


author

Tanu

Content Editor

Related News