ਆਜ਼ਾਦੀ ਦੇ 75 ਸਾਲ ਬਾਅਦ ਜੰਮੂ ਕਸ਼ਮੀਰ ਦੇ ਸੱਦਾਲ ਪਿੰਡ ''ਚ ਪਹਿਲੀ ਵਾਰ ਪਹੁੰਚੀ ਬਿਜਲੀ

Friday, Apr 08, 2022 - 10:16 AM (IST)

ਆਜ਼ਾਦੀ ਦੇ 75 ਸਾਲ ਬਾਅਦ ਜੰਮੂ ਕਸ਼ਮੀਰ ਦੇ ਸੱਦਾਲ ਪਿੰਡ ''ਚ ਪਹਿਲੀ ਵਾਰ ਪਹੁੰਚੀ ਬਿਜਲੀ

ਊਧਮਪੁਰ- ਜੰਮੂ ਕਸ਼ਮੀਰ ਦੇ ਊਧਮਪੁਰ ਦੇ ਪਿੰਡ ਸੱਦਾਲ ਨੂੰ ਆਜ਼ਾਦੀ ਦੇ 75 ਸਾਲ ਬਾਅਦ ਕੇਂਦਰ ਸਰਕਾਰ ਦੀ 'ਅਨਟਾਇਡ ਗ੍ਰਾਂਟ ਯੋਜਨਾ' ਦੇ ਅਧੀਨ ਪਹਿਲੀ ਵਾਰ ਬੁੱਧਵਾਰ ਨੂੰ ਬਿਜਲੀ ਮਿਲ ਗਈ। ਜਿਵੇਂ ਹੀ ਘਰਾਂ 'ਚ ਬਿਜਲੀ ਆਈ, ਇਸ ਪਿੰਡ ਦੇ ਮੂਲ ਵਾਸੀ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਆਸਵੰਦ ਹੋ ਗਏ। ਪਹਿਲਾਂ ਪਿੰਡ 'ਚ ਸ਼ਾਮ ਦੇ ਸਮੇਂ ਰੋਸ਼ਨੀ ਦਾ ਇਕਮਾਤਰ ਸਰੋਤ ਮੋਮਬਤੀਆਂ ਅਤੇ ਤੇਲ ਦੇ ਦੀਵੇ ਸਨ, ਜੋ ਹੌਲੀ-ਹੌਲੀ ਉਨਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਏ। ਬਿਜਲੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਉਨ੍ਹਾਂ ਦੀ ਮੰਗ ਪੂਰੀ ਹੋਣ ਨਾਲ ਪਿੰਡ ਵਾਸੀ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇਸ ਮਿਸ਼ਨ ਦੀ ਸਫ਼ਲਤਾ ਲਈ ਪਿੰਡਾਂ ਨੇ ਪੰਚਾਇਤੀ ਰਾਜ ਐਕਟ ਦੀ ਤਿੰਨ ਪੱਧਰੀ ਪ੍ਰਣਾਲੀ ਨੂੰ ਸਿਹਰਾ ਦਿੱਤਾ, ਜਿਸ ਨੂੰ ਹਾਲ ਹੀ 'ਚ ਜੰਮੂ ਕਸ਼ਮੀਰ 'ਚ ਲਾਗੂ ਕੀਤਾ ਗਿਆ ਸੀ।

ਬੱਚੇ ਆਪਣੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਪੂਰੀ ਕਰਨ ਲਈ ਕੇਂਦਰ ਸਰਕਾਰ, ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ, ਊਧਮਪੁਰ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੇ ਆਭਾਰੀ ਹਨ। ਇਕ ਵਿਦਿਆਰਥੀ ਨੇ ਕਿਹਾ,''ਹੁਣ ਅਸੀਂ ਬਿਨਾਂ ਕਿਸੇ ਸਮੱਸਿਆ ਦੇ ਆਰਾਮ ਨਾਲ ਪੜ੍ਹਦੇ ਹਨ। ਪਹਿਲਾਂ ਬਿਜਲੀ ਨਾ ਹੋਣ ਕਾਰਨ ਸਾਨੂੰ ਤੇਲ ਦੇ ਦੀਵੇ ਬਾਲ ਕੇ ਪੜ੍ਹਨਾ ਪੈਂਦਾ ਸੀ, ਜਿਸ ਨਾਲ ਕੰਮ ਹੋਰ ਵੀ ਔਖਾ ਹੋ ਜਾਂਦਾ ਸੀ।'' 72 ਸਾਲਾ ਬਦਰੀਨਾਥ ਨੇ ਕਿਹਾ,''ਪਿਛਲੀਆਂ ਪੀੜ੍ਹੀਆਂ ਬਿਜਲੀ ਦਾ ਚਮਤਕਾਰ ਨਹੀਂ ਦੇਖ ਸਕੀਆਂ। ਅੱਜ ਅਸੀਂ ਆਭਾਰੀ ਹਾਂ ਕਿ ਵਿਭਾਗ ਨੇ ਸਾਨੂੰ ਇੰਨੇ ਲੰਬੇ ਇੰਤਜ਼ਾਰ ਤੋਂ ਬਾਅਦ ਬਿਜਲੀ ਮੁਹੱਈਆ ਕਰਵਾਈ ਹੈ।'' ਪਾਵਰ ਡਿਵੈਲਪਮੈਂਟ ਡਿਪਾਰਟਮੈਂਟ (ਪੀ.ਡੀ.ਡੀ.) ਊਧਮਪੁਰ ਜਾਵੇਦ ਹੁਸੈਨ ਅਤਰ ਨੇ ਕਿਹਾ,''ਪੰਚਾਰੀ ਦੇ ਪੰਚਾਇਤ ਕੁਲਟੀਰ 'ਚ ਖੁੱਲ੍ਹਿਆ ਪਿੰਡ ਸੱਦਾਲ ਨੂੰ ਸਿਰਫ਼ ਭਾਰਤ ਸਰਕਾਰ ਦੇ ਨਿਰਦੇਸ਼ਾਂ ਨਾਲ ਪੂਰੀ ਤਰ੍ਹਾਂ ਬਿਜਲੀ ਮਿਲ ਸਕੀ ਅਤੇ ਇਸ ਦੀ ਲਾਗਤ 10.28 ਲੱਖ ਰੁਪਏ ਸੀ।'' ਉਨ੍ਹਾਂ ਕਿਹਾ,''ਸਰਕਾਰ ਅਤੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ ਅਨੁਸਾਰ 25ਕੇ.ਵੀ.ਏ. ਦਾ ਟਰਾਂਸਫਾਰਮਰ ਲੱਗਣ ਨਾਲ ਪਿੰਡ ਦੇ ਕਰੀਬ 25 ਘਰਾਂ ਨੂੰ ਲਾਭ ਪਹੁੰਚਿਆ ਹੈ।'' ਇਹ ਜ਼ਿਲ੍ਹੇ 'ਚ ਬਿਜਲੀ ਖੇਤਰ ਵਲੋਂ ਹਾਸਲ ਕੀਤੀ ਗਈ ਇਕ ਇਤਿਹਾਸਕ ਉਪਲੱਬਧੀ ਹੈ।


author

DIsha

Content Editor

Related News