2 ਸਾਲਾਂ ’ਚ ਪੈਟ੍ਰੋਲ ਵਾਹਨਾਂ ਦੇ ਬਰਾਬਰ ਹੋਵੇਗੀ ਇਲੈਕਟ੍ਰਿਕ ਵਾਹਨਾਂ ਦੀ ਕੀਮਤ : ਨਿਤਿਨ ਗਡਕਰੀ

04/01/2022 3:17:20 PM

ਨਵੀਂ ਦਿੱਲੀ– ਸੜਕ ਆਵਾਜਾਹੀ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਗਲੇ 2 ਸਾਲਾਂ ’ਚ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟ੍ਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਬਰਾਬਰ ਹੋ ਜਾਵੇਗੀ। ਗਡਕਰੀ ਨੇ ਲੋਕ ਸਭਾ ’ਚ ਵੀਰਵਾਰ ਨੂੰ ਇਕ ਪੂਰਕ ਸਵਾਲ ਦੇ ਜਵਾਬ ’ਚ ਕਿਹਾ, ‘ਮੈਂ ਇਸ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਗਲੇ 2 ਸਾਲਾਂ ’ਚ ਇਲੈਕਟ੍ਰਿਕ ਦੋ-ਪਹੀਆ, ਤਿੰਨ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀਆਂ ਕੀਮਤਾਂ ਪੈਟ੍ਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਬਰਾਬਰ ਹੋ ਜਾਣਗੀਆਂ। ਇਸ ਦਿਸ਼ਾ ’ਚ ਸਾਡੀ ਨੀਤੀ ਬਰਾਮਦ ਦਾ ਬਦਲ ਤਿਆਰ ਕਰਨ, ਲਾਗਤ ਘੱਟ ਕਰਨ, ਪ੍ਰਦੂਸ਼ਣ ਮੁਕਤ ਮਾਹੌਲ ਬਣਾਉਣ ਤੇ ਸਵਦੇਸ਼ੀ ਦੇ ਵਿਕਾਸ ’ਤੇ ਆਧਾਰਿਤ ਹੈ।’

ਕੇਂਦਰੀ ਮੰਤਰੀ ਨੇ ਕਿਹਾ ਕਿ ਮੇਰੀ ਲੋਕ ਸਭਾ ਸਪੀਕਰ ਨੂੰ ਅਪੀਲ ਹੈ ਕਿ ਸੰਸਦ ਕੰਪਲੈਕਸ ’ਚ ਪਾਰਕਿੰਗ ਸਥਾਨਾਂ ’ਤੇ ਇਲੈਕਟ੍ਰਿਕ ਵਾਹਨਾਂ ਦਾ ਚਾਰਜਿੰਗ ਸਟੇਸ਼ਨ ਸਥਾਪਿਤ ਕੀਤਾ ਜਾਵੇ ਤਾਂ ਕਿ ਸੰਸਦ ਮੈਂਬਰ ਉਥੇ ਕਾਰ ਨੂੰ ਚਾਰਜ ਕਰ ਸਕਣ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਰ ਇਹ ਭੁਗਤਾਨ ਦੇ ਨਾਲ ਹੋਣਾ ਚਾਹੀਦਾ। ਇਸ ’ਤੇ ਗਡਕਰੀ ਨੇ ਕਿਹਾ ਕਿ ਜੋ ਤੁਸੀਂ ਕਹੋਗੇ, ਉਹੀ ਕਰਾਂਗੇ। ਮੇਰੀ ਅਪੀਲ ਹੈ ਕਿ ਨਵੇਂ ਭਵਨ ’ਚ ਛੱਤ ’ਤੇ ਸੌਰ ਊਰਜਾ ਪੈਨਲ ਦੀ ਵਿਵਸਥਾ ਕਰ ਦਿੱਤੀ ਜਾਵੇ ਅਤੇ ਇਸ ਨਾਲ ਮੁਫਤ ਬਿਜਲੀ ਮਿਲ ਜਾਵੇਗੀ।


Rakesh

Content Editor

Related News