ਦੀਵਾਲੀ ''ਤੇ ਸ਼ਿਮਲਾ ਵਾਸੀਆਂ ਨੂੰ HRTC ਦਾ ਤੋਹਫਾ,ਅੱਜ ਤੋਂ ਦੌੜਨਗੀਆਂ 20 ਇਲੈਕਟ੍ਰੋਨਿਕ ਬੱਸਾਂ

Friday, Oct 25, 2019 - 06:38 PM (IST)

ਦੀਵਾਲੀ ''ਤੇ ਸ਼ਿਮਲਾ ਵਾਸੀਆਂ ਨੂੰ HRTC ਦਾ ਤੋਹਫਾ,ਅੱਜ ਤੋਂ ਦੌੜਨਗੀਆਂ 20 ਇਲੈਕਟ੍ਰੋਨਿਕ ਬੱਸਾਂ

ਸ਼ਿਮਲਾ—ਦੀਵਾਲੀ ਦੇ ਮੌਕੇ 'ਤੇ ਸ਼ਿਮਲਾ ਸ਼ਹਿਰ ਵਾਸੀਆਂ ਨੂੰ ਐੱਚ. ਆਰ. ਟੀ. ਸੀ. ਨੇ 20 ਇਲੈਕਟ੍ਰੋਨਿਕ ਬੱਸਾਂ ਦਾ ਤੋਹਫਾ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਬੱਸਾਂ ਦੇ ਚੱਲਣ ਨਾਲ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੋਵੇਗਾ। ਬੱਸਾਂ ਪੂਰੀ ਤਰ੍ਹਾਂ ਨਾਲ ਇਲੈਕਟ੍ਰੋਨਿਕ ਹਨ। ਬੱਸਾਂ ਦੀ ਲੰਬਾਈ 7 ਮੀਟਰ ਅਤੇ 21 ਸੀਟਾਂ ਹੋਣਗੀਆਂ। ਸ਼ਿਮਲਾ ਸ਼ਹਿਰ ਦੀਆਂ ਸੜਕਾਂ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਐੱਚ. ਆਰ. ਟੀ. ਸੀ. ਨੇ ਛੋਟੀਆਂ ਬੱਸਾਂ ਚਲਾਉਣ ਦਾ ਫੈਸਲਾ ਲਿਆ ਹੈ ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਆਵਾਜਾਈ ਮੰਤਰੀ ਗੋਵਿੰਦ ਠਾਕੁਰ ਨੇ ਸ਼ਿਮਲਾ ਦੇ ਟੂਟੀਕੰਡੀ ਤੋਂ 7 ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਸ਼ਹਿਰ ਲਈ ਰਵਾਨਾ ਕੀਤਾ ਗਿਆ। ਇੱਕ ਬੱਸ ਦੀ ਕੀਮਤ 72 ਲੱਖ ਹੈ। 31 ਅਕਤੂਬਰ ਤੋਂ ਪਹਿਲਾਂ ਬਾਕੀ 13 ਬੱਸਾਂ ਵੀ ਸ਼ਿਮਲਾ ਪਹੁੰਚ ਜਾਣਗੀਆਂ। ਗੋਵਿੰਦ ਠਾਕੁਰ ਨੇ ਦੱਸਿਆ ਹੈ ਕਿ ਇਲੈਕਟ੍ਰੋਨਿਕ ਬੱਸਾਂ ਲਈ 20 ਚਾਰਜ਼ਿੰਗ ਸਟੇਸ਼ਨ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਨੂੰ ਪ੍ਰੋਪਜਲ ਭੇਜਿਆ ਗਿਆ ਹੈ। ਇਨ੍ਹਾਂ ਬੱਸਾਂ 'ਚ ਲੋਕ ਬੇਹੱਦ ਸੁਵਿਧਾਜਨਕ ਯਾਤਰਾ ਦਾ ਆਨੰਦ ਲੈ ਸਕਣਗੇ। ਸ਼ਹਿਰ 'ਚ ਜਿੱਥੇ ਤੰਗ ਸੜਕਾਂ ਹਨ ਉੱਥੇ ਸੰਚਾਲਨ ਲਈ ਜ਼ਿਆਦਾ ਉੱਚਿਤ ਹੈ। ਸ਼ਿਮਲਾ 'ਚ ਚੱਲ ਰਹੀਆਂ 30 ਸੀਟਰ ਇਲੈਕਟ੍ਰੋਨਿਕ ਬੱਸਾਂ ਤੋਂ ਬਾਅਦ 21 ਸੀਟਰ ਛੋਟੀ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਸ਼ਿਮਲਾ 'ਚ 20 ਬੱਸਾਂ ਤੋਂ ਬਾਅਦ ਸੂਬੇ ਭਰ ਲਈ 100 ਨਵੀਂ ਅਜਿਹੀਆਂ ਬੱਸਾਂ ਹਿਮਾਚਲ ਨੂੰ ਮਿਲਣਗੀਆਂ, ਜਿਸ ਦੀ ਸਿਧਾਂਤਕ ਪ੍ਰਵਾਨਗੀ ਕੇਂਦਰ ਤੋਂ ਮਿਲ ਚੁੱਕੀ ਹੈ। ਇਨ੍ਹਾਂ ਬੱਸਾਂ ਦੇ ਚੱਲਣ ਨਾਲ ਪ੍ਰਦੂਸ਼ਣ ਅਤੇ ਟ੍ਰੈਫਿਕ ਤੋਂ ਨਿਰਯਾਤ ਮਿਲੇਗੀ। ਨਵੀਂ ਬੱਸਾਂ 'ਚ ਯਾਤਰੀ ਸੁਰੱਖਿਆ, ਸਿਸਟਮ, ਏਅਰ ਸਸਪੇਂਸ਼ਨ, ਆਟੋਮੈਟਿਕ ਦਰਵਾਜੇ, ਐਂਟੀ ਸਕਿੱਲਜ, ਬ੍ਰੇਕਿੰਗ ਸਿਸਟਮ, ਸਟੇਂਡਿੰਗ ਸਫਰ ਲਈ ਖੁੱਲੀ ਜਗ੍ਹਾਂ, ਜੀ. ਪੀ. ਐੱਸ (ਗਲੋਬਲ ਪੋਜ਼ਸ਼ੀਨਿੰਗ ਸਿਸਟਮ) ਇਲੈਕਟ੍ਰੋਨਿਕ ਡਿਸਪਲੇਅ, 7 ਸੀ. ਸੀ. ਟੀ. ਵੀ ਕੈਮਰੇ, ਸਪੀਡ ਲਿਮਟ ਸਿਸਟਮ ਅਤੇ ਇਲੈਕਟ੍ਰੋਨਿਕ ਰੂਟ ਡਿਸਪਲੇਅ ਸਿਸਟਮ ਮੌਜੂਦ ਹੈ।


author

Iqbalkaur

Content Editor

Related News