MCD: ਸੋਮਵਾਰ ਹੋਵੇਗੀ ਸਟੈਂਡਿੰਗ ਕਮੇਟੀ ਦੀ ਚੋਣ; ''ਆਪ'' ਮਹਿਲਾ ਕੌਂਸਲਰਾਂ ਨੇ ਭਾਜਪਾਈਆਂ ''ਤੇ ਲਾਏ ਗੰਭੀਰ ਦੋਸ਼
Saturday, Feb 25, 2023 - 01:07 AM (IST)
ਨਵੀਂ ਦਿੱਲੀ (ਭਾਸ਼ਾ): ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਕੌਂਸਲਰਾਂ ਵਿਚਾਲੇ ਨਗਰ ਨਿਗਮ ਸਦਨ ਵਿਚ ਹੱਥੋਪਾਈ ਤੇ ਹੰਗਾਮੇ ਦੇ ਕੁੱਝ ਘੰਟਿਆਂ ਬਾਅਦ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਸ਼ੁੱਕਰਵਾਰ ਨੂੰ ਭਾਜਪਾ ਦੇ ਕੁੱਝ ਮੈਂਬਰਾਂ 'ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਭਾ ਤੋਂ ਪਰਤਦੀ ਬੱਸ ਨਾਲ ਵਾਪਰਿਆ ਹਾਦਸਾ, 6 ਲੋਕਾਂ ਦੀ ਮੌਤ
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਸਹਿਯੋਗੀ ਆਸ਼ੂ ਠਾਕੁਰ 'ਤੇ ਵੀ ਇਕ ਹੋਰ ਭਾਜਪਾ ਕੌਂਸਲਰ ਨੇ ਹਮਲਾ ਕੀਤਾ। ਉੱਥੇ ਹੀ, ਆਪ ਵਿਧਾਇਕ ਆਤਿਸ਼ੀ ਨੇ ਦੋਸ਼ ਲਗਾਇਆ ਕਿ ਠਾਕੁਰ ਨੂੰ ਉਨ੍ਹਾਂ ਦੇ ਦੁਪੱਟੇ ਤੋਂ ਫੜ੍ਹ ਕੇ ਮੰਚ ਤੋਂ ਘੜੀਸਦੇ ਹੋਏ ਸਦਨ ਦੇ ਇਕ ਨਿਕਾਸ ਦੁਆਰ ਤਕ ਲੈ ਜਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ
ਆਤਿਸ਼ੀ ਨੇ ਕਿਹਾ, "ਅਸੀਂ ਕਮਲਾ ਮਾਰਕੀਟ ਥਾਣੇ ਜਾਵਾਂਗੇ ਅਤੇ ਮਹਾਪੌਰ ਸ਼ੈਲੀ ਓਬਰਾਏ ਤੇ ਸਾਡੀਆਂ ਹੋਰ ਮਹਿਲਾ ਕੌਂਸਲਰਾਂ 'ਤੇ ਜਾਨਲੇਵਾ ਹਮਲੇ ਦਾ ਮਾਮਲਾ ਦਰਜ ਕਰਵਾਵਾਂਗੇ।" ਹਾਲਾਂਕਿ, ਆਪ ਦੇ ਦੋਸ਼ ਤੋਂ ਬਾਅਦ ਭਾਜਪਾ ਵੱਲੋਂ ਅਜੇ ਤਕ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - MCD 'ਚ ਫਿਰ ਭਿੜੇ 'ਆਪ' ਤੇ ਭਾਜਪਾ ਦੇ ਨੁਮਾਇੰਦੇ, ਲਹੂ-ਲੁਹਾਨ ਹੋਏ ਕੌਂਸਲਰ, ਵੇਖੋ ਤਸਵੀਰਾਂ
ਪ੍ਰੈੱਸ ਕਾਨਫਰੰਸ ਤੋਂ ਕੁੱਝ ਦੇਰ ਪਹਿਲਾਂ ਮੇਅਰ ਨੇ ਸਦਨ ਨੂੰ ਮੁਲਤਵੀ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਦਿੱਲੀ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ 6 ਮੈਂਬਰਾਂ ਦੀ ਚੋਣ 27 ਫ਼ਰਵਰੀ ਨੂੰ ਸਵੇਰੇ 11 ਵਜੇ ਨਵੇਂ ਸਿਰੇ ਤੋਂ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।