ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ, ਬੰਗਾਲ-ਮਹਾਰਾਸ਼ਟਰ ਸਮੇਤ ਚਾਰ ਸੂਬਿਆਂ ''ਚ ਇਸ ਦਿਨ ਹੋਵੇਗੀ ਵੋਟਿੰਗ

Saturday, Mar 12, 2022 - 10:58 PM (IST)

ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ, ਬੰਗਾਲ-ਮਹਾਰਾਸ਼ਟਰ ਸਮੇਤ ਚਾਰ ਸੂਬਿਆਂ ''ਚ ਇਸ ਦਿਨ ਹੋਵੇਗੀ ਵੋਟਿੰਗ

ਨੈਸ਼ਨਲ ਡੈਸਕ-ਚੋਣ ਕਮਿਸ਼ਨ ਨੇ ਲੋਕ ਸਭਾ ਦੀ ਇਕ ਅਤੇ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ 12 ਅਪ੍ਰੈਲ ਨੂੰ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਕਮਿਸ਼ਨ ਨੇ ਸ਼ਨੀਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਜਾਰੀ ਕਰ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਇਲਾਵਾ ਪੱਛਮੀ ਬੰਗਾਲ ਦੇ ਬਾਲੀਗੰਜ, ਛੱਤੀਸਗੜ੍ਹ ਦੀ ਖੈਰਾਗੜ, ਮਹਾਰਾਸ਼ਟਰ ਦੀ ਕੋਹਲਾਪੁਰ ਉੱਤਰ ਅਤੇ ਬਿਹਾਰ ਦੀ ਬੋਚਾਹਨ ਸੀਟ ਤੋਂ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ। ਨਾਮਜ਼ਦਗੀ ਭਰਨ ਦੀ ਆਖਿਰੀ ਤਾਰੀਖ਼ 24 ਮਾਰਚ ਹੈ।

ਇਹ ਵੀ ਪੜ੍ਹੋ :  PM ਮੋਦੀ ਵੱਲੋਂ ਖੇਡ ਮਹਾਕੁੰਭ ਦਾ ਉਦਘਾਟਨ, ਬੋਲੇ-ਮੇਰੇ ਸਾਹਮਣੇ ਨੌਜਵਾਨਾਂ ਦੇ ਜੋਸ਼ ਦਾ ਸਮੁੰਦਰ

PunjabKesari

25 ਮਾਰਚ ਨੂੰ ਨਾਮਜ਼ਦਗੀ ਪੱਤਰ ਦੀ ਜਾਂਚ ਹੋਵੇਗੀ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਿਰੀ ਤਾਰੀਖ 28 ਮਾਰਚ ਹੈ। ਇਨ੍ਹਾਂ ਸੀਟਾਂ 'ਤੇ ਵੋਟਾਂ ਦੀ ਗਿਣਤੀ 16 ਅਪ੍ਰੈਲ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਹੇ ਬਾਬੁਲ ਸੁਪਿਓ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਹੈ। ਉਹ ਭਾਜਪਾ ਨੂੰ ਛੱਡ ਕੇ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਈਮਾਨਦਾਰ ਅਫਸਰਾਂ ਨੂੰ ਨਵੀਂ ਸਰਕਾਰ ਬਣਨ 'ਤੇ ਆਪਣੀ ਕਾਬਲੀਅਤ ਦਿਖਾਉਣ ਦੀ ਜਾਗੀ ਉਮੀਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News