ਬਜ਼ੁਰਗਾਂ ਲਈ ਵੱਡੀ ਖੁਸ਼ਖ਼ਬਰੀ, ਰਾਮ ਜਨਮ ਭੂਮੀ ਆਉਣ ''ਤੇ ਮਿਲੇਗੀ ਇਹ ਖ਼ਾਸ ਸਹੂਲਤ

Thursday, Dec 21, 2023 - 02:11 PM (IST)

ਬਜ਼ੁਰਗਾਂ ਲਈ ਵੱਡੀ ਖੁਸ਼ਖ਼ਬਰੀ, ਰਾਮ ਜਨਮ ਭੂਮੀ ਆਉਣ ''ਤੇ ਮਿਲੇਗੀ ਇਹ ਖ਼ਾਸ ਸਹੂਲਤ

ਅਯੁੱਧਿਆ- ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਬਜ਼ੁਰਗ ਅਤੇ ਦਿਵਿਆਂਗ ਸ਼ਰਧਾਲੂਆਂ ਨੂੰ ਵਿਸ਼ਾਲ ਕੰਪਲੈਕਸ 'ਚ ਜ਼ਿਆਦਾ ਪੈਦਲ ਚੱਲਣ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਮੰਦਰ ਨਿਰਮਾਣ ਟਰੱਸਟ ਉਨ੍ਹਾਂ ਲਈ ਈ-ਵਾਹਨਾਂ ਦਾ ਸੰਚਾਲਨ ਕਰੇਗਾ। ਮੰਦਰ ਟਰੱਸਟ ਦੇ ਟਰੱਸਟੀ ਅਨਿਲ ਮਿਸ਼ਰਾ ਨੇ ਦੱਸਿਆ ਕਿ ਰਾਮ ਜਨਮ ਭੂਮੀ ਆਉਣ ਵਾਲੇ ਬਜ਼ੁਰਗਾਂ ਲਈ ਰਾਮ ਮੰਦਰ ਨਿਰਮਾਣ ਟਰੱਸਟ ਵਿਸ਼ੇਸ਼ ਪ੍ਰਬੰਧ ਕਰੇਗਾ। ਬਜ਼ੁਰਗਾਂ ਅਤੇ ਦਿਵਿਆਂਗ ਸ਼ਰਧਾਲੂਆਂ ਦੇ ਨਾਲ-ਨਾਲ ਬੀਮਾਰ ਲੋਕਾਂ ਦੀ ਸਹੂਲਤ ਲਈ ਈ-ਵਾਹਨਾਂ ਦਾ ਸੰਚਾਲਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਹੀਰਾ ਵਪਾਰੀ ਨੇ ਬਣਾਇਆ ਰਾਮ ਮੰਦਰ ਦੀ ਥੀਮ ਵਾਲਾ ਹਾਰ, ਖੂਬਸੂਰਤੀ ਨੂੰ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ

ਟਰੱਸਟ ਜਲਦੀ ਹੀ ਦਰਜਨਾਂ ਛੋਟੀਆਂ ਈ-ਵਾਹਨਾਂ ਖਰੀਦੇਗਾ। ਇਹ ਈ-ਵਾਹਨ 12 ਯਾਤਰੀਆਂ ਦੀ ਸਮਰੱਥਾ ਵਾਲੀਆਂ ਬੈਟਰੀ ਨਾਲ ਚੱਲਣ ਵਾਲੀਆਂ 'ਗੋਲਫ ਕਾਰਟਸ' ਹੋਣਗੇ। ਮਿਸ਼ਰਾ ਨੇ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਸੀਨੀਅਰ ਨਾਗਰਿਕ ਰਾਮ ਮੰਦਰ ਦੇ ਪ੍ਰਵੇਸ਼ ਦੁਆਰ 'ਤੇ ਰਿਸੈਪਸ਼ਨ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੂੰ ਈ-ਵਾਹਨਾਂ ਵਿਚ ਪਾਵਨ ਅਸਥਾਨ ਦੇ ਨਜ਼ਦੀਕੀ ਸਥਾਨ ਤੱਕ ਲਿਜਾਇਆ ਜਾਵੇਗਾ ਅਤੇ ਉਸੇ ਵਾਹਨ ਵਿਚ ਵਾਪਸ ਲਿਆਂਦਾ ਜਾਵੇਗਾ। 

ਇਹ ਵੀ ਪੜ੍ਹੋ-  1 ਕਿਲੋ ਸੋਨਾ, 7 ਕਿਲੋ ਚਾਂਦੀ ਤੇ ਹੀਰਿਆਂ ਨਾਲ ਬਣੀਆਂ ਚਰਨ ਪਾਦੂਕਾਵਾਂ, ਰਾਮ ਮੰਦਰ 'ਚ ਹੋਣਗੀਆਂ ਸਥਾਪਤ

ਉਨ੍ਹਾਂ ਦੱਸਿਆ ਕਿ ਇਹ ਪ੍ਰਬੰਧ ਉਨ੍ਹਾਂ ਸ਼ਰਧਾਲੂਆਂ ਲਈ ਹੋਵੇਗਾ ਜੋ ਮੁੱਖ ਗੇਟ ਤੋਂ ਪਾਵਨ ਅਸਥਾਨ ਤੱਕ 25-30 ਮੀਟਰ ਪੈਦਲ ਜਾ ਸਕਦੇ ਹਨ ਪਰ 600 ਮੀਟਰ ਦੀ ਦੂਰੀ ਨਹੀਂ ਤੈਅ ਕਰ ਸਕਦੇ ਹਨ। ਮਿਸ਼ਰਾ ਨੇ ਦੱਸਿਆ ਕਿ ਟਰੱਸਟ ਵੱਲੋਂ ਸ਼ਰਧਾਲੂਆਂ ਨੂੰ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News