16ਵੀਂ ਮੰਜ਼ਿਲ ਤੋਂ ਡਿੱਗ ਕੇ 8 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

Monday, Feb 21, 2022 - 11:37 AM (IST)

16ਵੀਂ ਮੰਜ਼ਿਲ ਤੋਂ ਡਿੱਗ ਕੇ 8 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਫ਼ਰੀਦਾਬਾਦ (ਭਾਸ਼ਾ)— ਹਰਿਆਣਾ ਦੇ ਫ਼ਰੀਦਾਬਾਦ ਸਥਿਤ ਆਰ. ਪੀ. ਐੱਸ. ਸਵਾਨਾ ਸੋਸਾਇਟੀ ’ਚ ਐਤਵਾਰ ਨੂੰ ਇਮਾਰਤ ਦੀ 16ਵੀਂ ਮੰਜ਼ਿਲ ਤੋਂ ਡਿੱਗ ਕੇ 8 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸੋਸਾਇਟੀ ਦੇ ਪੀ-12 ਟਾਵਰ ’ਚ ਰਹਿਣ ਵਾਲੇ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਵੀਟੀ ਘਟਨਾ ਦੇ ਸਮੇਂ ਫਲੈਟ ’ਚ ਹੀ ਮੌਜੂਦ ਸਨ ਅਤੇ ਕਿਸੇ ਕੰਮ ’ਚ ਰੁੱਝੇ ਹੋਏ ਸਨ। ਖੇਡ-ਖੇਡ ਵਿਚ ਉਨ੍ਹਾਂ ਦਾ ਇਕਲੌਤਾ ਪੁੱਤਰ ਆਯੁਸ਼ ਪਿੱਛੋਂ ਬਾਲਕਨੀ ਵਿਚ ਚੱਲਾ ਗਿਆ ਅਤੇ ਜਿੱਥੇ ਲੱਗੀ ਗਰਿੱਲ ਦੀ ਉੱਚਾਈ ਕਰੀਬ 4 ਫੁੱਟ ਹੈ।

ਪੁਲਸ ਮੁਤਾਬਕ ਬੱਚਾ ਅਚਾਨਕ ਗਰਿੱਲ ਪਾਰ ਕਰ ਕੇ ਤੇਜ਼ ਆਵਾਜ਼ ਨਾਲ ਹੇਠਾਂ ਜ਼ਮੀਨ ’ਤੇ ਡਿੱਗਿਆ। ਆਵਾਜ਼ ਸੁਣ ਕੇ ਹੇਠਾਂ ਮੌਜੂਦ ਸੁਰੱਖਿਆ ਕਰਮੀ ਬਾਬੂਲਾਲ ਅਤੇ ਰੋਹਿਤ ਮੌਕੇ ’ਤੇ ਗਏ ਅਤੇ ਖੂਨ ਨਾਲ ਲਹੂ-ਲੁਹਾਨ ਬੱਚੇ ਨੂੰ ਤੁਰੰਤ ਨੇੜੇ ਦੇ ਏਸ਼ੀਅਨ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਉਦੋਂ ਤਕ ਬੱਚੇ ਦੇ ਮਾਤਾ-ਪਿਤਾ ਨੂੰ ਘਟਨਾ ਦੀ ਜਾਣਕਾਰੀ ਨਹੀਂ ਸੀ। ਸੁਰੱਖਿਆ ਕਰਮੀਆਂ ਨੇ ਪੁੱਛ-ਗਿੱਛ ਕਰ ਕੇ ਬੱਚੇ ਦੇ ਮਾਪਿਆਂ ਦਾ ਪਤਾ ਲਾ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਮੌਕੇ ’ਤੇ ਪੁੱਜੀ ਪੁਲਸ ਨੇ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭਿਜਵਾਇਆ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਗ੍ਰੇਟਰ ਨੋਇਡਾ ਵਿਚ ਵੀ ਇਕ ਸੋਸਾਇਟੀ ਦੀ ਬਹੁ-ਮੰਜ਼ਿਲਾ ਇਮਾਰਤ ਤੋਂ ਡਿੱਗ ਕੇ 11 ਸਾਲਾ ਇਕ ਬੱਚੀ ਦੀ ਮੌਤ ਹੋ ਗਈ ਸੀ।


author

Tanu

Content Editor

Related News