ਸੜਕ ਕਿਨਾਰੇ ਸੌਂ ਰਹੇ ਲੋਕਾਂ ''ਤੇ ਪਲਟਿਆ ਟਰੱਕ, ਚਾਰ ਬੱਚਿਆਂ ਸਮੇਤ 8 ਦੀ ਮੌਤ

Wednesday, Jun 12, 2024 - 11:37 AM (IST)

ਸੜਕ ਕਿਨਾਰੇ ਸੌਂ ਰਹੇ ਲੋਕਾਂ ''ਤੇ ਪਲਟਿਆ ਟਰੱਕ, ਚਾਰ ਬੱਚਿਆਂ ਸਮੇਤ 8 ਦੀ ਮੌਤ

ਹਰਦੋਈ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਗੰਗਾ ਨਦੀ ਤੋਂ ਰੇਤ ਭਰ ਕੇ ਲਿਆ ਰਿਹਾ ਇਕ ਟਰੱਕ ਬੁੱਧਵਾਰ ਸਵੇਰੇ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀਆਂ ਝੋਂਪੜੀਆਂ ਦੇ ਬਾਹਰ ਸੌਂ ਰਹੇ ਲੋਕਾਂ 'ਤੇ ਪਲਟ ਗਿਆ, ਜਿਸ ਨਾਲ ਚਾਰ ਬੱਚਿਆਂ ਸਮੇਤ 8 ਲੋਕਾਂ ਦੀ ਦੱਬ ਕੇ ਮੌਤ ਹੋ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਕੇਸ਼ਵ ਚੰਦਰ ਗੋਸਵਾਮੀ ਨੇ ਦੱਸਿਆ ਕਿ ਮਲਾਵਾ ਥਾਣਾ ਖੇਤਰ ਦੇ ਅਧੀਨ ਕਾਨਪੁਰ-ਉਨਾਵ ਮਾਰਗ 'ਤੇ ਰੇਤ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਝੋਂਪੜੀਆਂ ਦੇ ਬਾਹਰ ਸੌਂ ਰਹੇ ਇਕ ਹੀ ਪਰਿਵਾਰ ਦੇ ਲੋਕਾਂ 'ਤੇ ਪਲਟ ਗਿਆ। ਇਹ ਪਰਿਵਾਰ ਕਲਾ ਬਾਜ ਜਾਤੀ ਨਾਲ ਤਾਲੁਕ ਰੱਖਦਾ ਹੈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ 4 ਬੱਚੇ ਅਤੇ 2 ਔਰਤਾਂ ਸਮੇਤ 8 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ ਹੀ ਮੌਤ ਹੋ ਗਈ। 

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜੇ.ਸੀ.ਬੀ. ਦੀ ਮਦਦ ਨਾਲ ਟਰੱਕ ਅਤੇ ਰੇਤ ਨੂੰ ਹਟਵਾਇਆ ਅਤੇ ਉਸ ਦੇ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਗੋਸਵਾਮੀ ਨੇ ਦੱਸਿਆ ਕਿ ਹਾਦਸੇ 'ਚ ਅਵਧੇਸ਼ (40), ਸੁਧਾ (35), ਲਾਲਾ (5) ਸੁਨੈਨਾ (11), ਬੁੱਧੂ (4), ਹੀਰੋ (25), ਕਰਨ (30) ਅਤੇ ਬਿਹਾਰੀ (2) ਦੀ ਹਾਦਸੇ ਵਾਲੀ ਜਗ੍ਹਾ ਹੀ ਦੱਬ ਕੇ ਮੌਤ ਹੋ ਗਈ, ਜਦੋਂ ਕਿ ਚਾਰ ਸਾਲ ਦੀ ਇਕ ਬੱਚੀ ਬਿੱਟੂ ਜ਼ਖ਼ਮੀ ਹੋ ਗਈ, ਜਿਸ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਪੁਲਸ ਅਨੁਸਾਰ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਸੁਪਰਡੈਂਟ ਅਤੇ ਜ਼ਿਲ੍ਹਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਤੁਰੰਤ ਰਾਹਤ ਕੰਮ ਸ਼ੁਰੂ ਕਰਵਾਇਆ। ਜਿਸ ਕਾਰਨ ਇਕ ਬੱਚੀ ਅਤੇ ਬੰਦਰ ਨੂੰ ਬਚਾ ਲਿਆ ਗਿਆ। ਪੁਲਸ ਨੇ ਟਰੱਕ ਚਾਲਕ ਅਵਧੇਸ਼ ਨੂੰ ਗ੍ਰਿਫ਼ਤਾਰ ਕਰ ਕੇ ਵਾਹਨ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News