7 ਦਹਾਕਿਆਂ ਬਾਅਦ ਨਾਮੀਬੀਆ ਤੋਂ ਭਾਰਤ ਆਏ 8 ਚੀਤੇ, PM ਮੋਦੀ ਕੁਨੋ ਨੈਸ਼ਨਲ ਪਾਰਕ ’ਚ ਛੱਡਣਗੇ

Saturday, Sep 17, 2022 - 10:21 AM (IST)

7 ਦਹਾਕਿਆਂ ਬਾਅਦ ਨਾਮੀਬੀਆ ਤੋਂ ਭਾਰਤ ਆਏ 8 ਚੀਤੇ, PM ਮੋਦੀ ਕੁਨੋ ਨੈਸ਼ਨਲ ਪਾਰਕ ’ਚ ਛੱਡਣਗੇ

ਗਵਾਲੀਅਰ- ਭਾਰਤ ’ਚ ਚੀਤਿਆਂ ਨੂੰ ਲੁਪਤ ਐਲਾਨੇ ਜਾਣ ਦੇ 7 ਦਹਾਕਿਆਂ ਬਾਅਦ ਚੀਤਿਆਂ ਨੂੰ ਦੇਸ਼ ’ਚ ਫਿਰ ਤੋਂ ਪੁਨਰਵਾਸ ਪ੍ਰਾਜੈਕਟ ਦੇ ਹਿੱਸੇ ਵਜੋਂ ਨਾਮੀਬੀਆ ਤੋਂ 8 ਚੀਤਿਆਂ ਨੂੰ ਲੈ ਕੇ ਇਕ ਵਿਸ਼ੇਸ਼ ਕਾਰਗੋ ਜਹਾਜ਼ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਇੱਥੇ ਹਵਾਈ ਅੱਡੇ ਉਤਾਰਿਆ। ਕਾਰਗੋ ਬੋਇੰਗ ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਨਾਮੀਬੀਆ ਤੋਂ ਉਡਾਣ ਭਰੀ ਸੀ ਅਤੇ ਲੱਗਭਗ 10 ਘੰਟਿਆਂ ਦੇ ਸਫ਼ਰ ਦੌਰਾਨ ਚੀਤਿਆਂ ਨੂੰ ਲੱਕੜ ਦੇ ਬਣੇ ਵਿਸ਼ੇਸ਼ ਪਿੰਜਰਿਆਂ ਵਿੱਚ ਇੱਥੇ ਲਿਆਂਦਾ ਗਿਆ।

ਇਹ ਵੀ ਪੜ੍ਹੋ- ਜੈਪੁਰ ਦੀ ਥਾਂ ਹੁਣ ਸਿੱਧਾ ਗਵਾਲੀਅਲ ’ਚ ਹੋਵੇਗੀ ਨਾਮੀਬੀਆਈ ਚੀਤਿਆਂ ਦੀ ਲੈਂਡਿੰਗ

PunjabKesari

ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਸਵੇਰੇ 8 ਵਜੇ ਤੋਂ ਕੁਝ ਦੇਰ ਪਹਿਲਾਂ ਗਵਾਲੀਅਰ ਏਅਰਬੇਸ ’ਤੇ ਉਤਰਿਆ। ਚੀਤਿਆਂ ਨੂੰ ਹਵਾਈ ਫ਼ੌਜ ਦੇ ਹੈਲੀਕਾਪਟਰ ਰਾਹੀਂ 165 ਕਿਲੋਮੀਟਰ ਦੂਰ ਕੁਨੋ ਨੈਸ਼ਨਲ ਪਾਰਕ ਲਿਜਾਇਆ ਜਾਵੇਗਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਨਮ ਦਿਨ ਮੌਕੇ ਸਵੇਰੇ 10:45 ਵਜੇ ਇਨ੍ਹਾਂ ਵਿੱਚੋਂ ਤਿੰਨ ਚੀਤਿਆਂ ਨੂੰ ਉਨ੍ਹਾਂ ਲਈ ਬਣਾਏ ਗਏ ਵਿਸ਼ੇਸ਼ ਘੇਰੇ ਵਿਚ ਛੱਡਣਗੇ।

PunjabKesari

ਇਕ ਅਧਿਕਾਰੀ ਨੇ ਦੱਸਿਆ ਕਿ ਸਫ਼ਰ ਦੌਰਾਨ ਚੀਤੇ ਬਿਨਾਂ ਭੋਜਨ ਦੇ ਰਹੇ ਅਤੇ ਉਨ੍ਹਾਂ ਨੂੰ ਘੇਰੇ ਵਿਚ ਛੱਡਣ ਤੋਂ ਬਾਅਦ ਖਾਣ ਲਈ ਕੁਝ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਕ ਵਿਚ ਇਕ ਮੰਚ ਬਣਾਇਆ ਗਿਆ ਹੈ, ਜਿਸ 'ਤੇ ਚੀਤਿਆਂ ਦੇ ਵਿਸ਼ੇਸ਼ ਪਿੰਜਰੇ ਰੱਖੇ ਜਾਣਗੇ ਅਤੇ ਮੋਦੀ ਇਕ ਲੀਵਰ ਚਲਾ ਕੇ ਉਨ੍ਹਾਂ ਵਿਚੋਂ ਤਿੰਨ ਨੂੰ ਇਕ ਬਾੜੇ ’ਚ ਛੱਡਣਗੇ। ਉਸ ਤੋਂ ਬਾਅਦ ਕੁਝ ਪਤਵੰਤੇ ਬਾਕੀ ਬਚੇ ਚੀਤਿਆਂ ਨੂੰ ਹੋਰ ਬਾੜਿਆਂ ’ਚ ਛੱਡਣਗੇ।

ਇਹ ਵੀ ਪੜ੍ਹੋ- ਭਾਰਤ 'ਚ 8 ਚੀਤਿਆਂ ਨੂੰ ਲਿਆਉਣ ਲਈ ਨਾਮੀਬੀਆ ਪਹੁੰਚਿਆ ਵਿਸ਼ੇਸ਼ B747 ਜਹਾਜ਼

PunjabKesari

ਇਨ੍ਹਾਂ ਚੀਤਿਆਂ ਨੂੰ ਟੈਰਾ ਅਵੀਆ ਦੀ ਇਕ ਵਿਸ਼ੇਸ਼ ਉਡਾਣ ’ਚ ਲਿਆਂਦਾ ਗਿਆ ਹੈ, ਜੋ ਯੂਰਪ ’ਚ ਚਿਸੀਨਾਊ, ਮੋਲਦੋਵਾ ਸਥਿਤ ਇਕ ਏਅਰਲਾਈਨ ਹੈ। ਇਹ ਚਾਰਟਰਡ ਯਾਤਰੀ ਅਤੇ ਕਾਰਗੋ ਉਡਾਣਾਂ ਦਾ ਸੰਚਾਲਨ ਕਰਦਾ ਹੈ। ਕੁਨੋ ਨੈਸ਼ਨਲ ਪਾਰਕ ਵਿੰਧਿਆਚਲ ਪਹਾੜੀਆਂ ਦੇ ਉੱਤਰੀ ਕਿਨਾਰੇ 'ਤੇ ਸਥਿਤ ਹੈ ਅਤੇ 344 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ। ਅਧਿਕਾਰੀਆਂ ਨੇ ਮੋਹਲੇਧਾਰ ਮੀਂਹ, ਖ਼ਰਾਬ ਮੌਸਮ ਅਤੇ ਕੁਝ ਸੜਕਾਂ ਦੇ ਬੰਦ ਹੋਣ ਦੇ ਬਾਵਜੂਦ ਕੁਨੋ ਵਿਚ ਚੀਤਿਆਂ ਨੂੰ ਉਨ੍ਹਾਂ ਦੇ ਨਵੇਂ ਨਿਵਾਸ ਸਥਾਨ ’ਚ ਛੱਡਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਤੋਂ ਦੋ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਗਵਾਲੀਅਰ-ਚੰਬਲ ਇਲਾਕੇ ਵਿਚ ਮੋਹਲੇਧਾਰ ਮੀਂਹ ਪਿਆ ਹੈ।


author

Tanu

Content Editor

Related News