ਈਦ ''ਤੇ ਮਮਤਾ ਨੇ ਕਿਹਾ- ''ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ''

06/05/2019 1:39:45 PM

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਚੇਅਰਪਰਸਨ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਈਦ ਮੌਕੇ ਕੋਲਕਾਤਾ 'ਚ ਅਸਿੱੱਧੇ ਰੂਪ ਨਾਲ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ। ਇਹ ਸਾਡਾ ਨਾਅਰਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤਿਆਗ ਦਾ ਨਾਂ ਹੈ ਹਿੰਦੂ, ਈਮਾਨ ਦਾ ਨਾਂ ਹੈ ਮੁਸਲਮਾਨ, ਪਿਆਰ ਦਾ ਨਾਂ ਹੈ ਇਨਸਾਨ। ਸਿੱਖਾਂ ਦਾ ਨਾਂ ਹੈ ਬਲੀਦਾਨ। ਮਮਤਾ ਨੇ ਅੱਗੇ ਕਿਹਾ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਕਦੇ-ਕਦੇ ਜਦੋਂ ਸੂਰਜ ਉੱਗਦਾ ਹੈ ਤਾਂ ਉਸ ਦੀਆਂ ਕਿਰਨਾਂ ਕਠੋਰ ਹੁੰਦੀਆਂ ਹਨ ਪਰ ਬਾੱਦ 'ਚ ਉਹ ਦੂਰ ਹੋ ਜਾਂਦੀਆਂ ਹਨ। ਡਰੋ ਨਾ, ਜਿੰਨੀ ਤੇਜ਼ੀ ਨਾਲ ਉਨ੍ਹਾਂ ਨੇ ਈ.ਵੀ.ਐੱਮ. 'ਤੇ ਕਬਜ਼ਾ ਕਰ ਲਿਆ, ਓਨੀ ਹੀ ਤੇਜ਼ੀ ਨਾਲ ਉਹ ਚੱਲੇ ਜਾਣਗੇ।

ਦਰਅਸਲ ਬੰਗਾਲ 'ਚ ਇਸ ਵਾਰ ਭਾਜਪਾ ਨੇ ਆਪਣਾ ਜਨਾਧਾਰ ਨੂੰ ਕਾਫੀ ਵਧਾਇਆ ਹੈ। ਬੰਗਾਲ ਦੀਆਂ ਕੁੱਲ 42 ਲੋਕ ਸਭਾ ਸੀਟਾਂ 'ਚੋਂ ਟੀ.ਐੱਮ.ਸੀ. 22 ਤਾਂ ਭਾਜਪਾ 18 ਸੀਟਾਂ 'ਤੇ ਜਿੱਤ ਸਕੀ। ਅਜਿਹੇ 'ਚ ਮਮਤਾ ਨੂੰ ਆਪਣੇ ਕਿਲੇ ਦੇ ਟੁੱਟਣ ਦਾ ਡਰ ਹੈ। ਇਹੀ ਕਾਰਨ ਹੈ ਕਿ ਦੋਹਾਂ ਪਾਰਟੀਆਂ 'ਚ ਆਰ-ਪਾਰ ਦੀ ਲੜਾਈ ਜਾਰੀ ਹੈ। ਜ਼ੁਬਾਨੀ ਜੰਗ ਦਰਮਿਆਨ ਭਾਰਤੀ ਜਨਤਾ ਪਾਰਟੀ ਮਮਤਾ ਬੈਨਰਜੀ ਨੂੰ ਜੈ ਸ੍ਰੀ ਰਾਮ ਲਿਖੇ 10 ਲੱਖ ਤੋਂ ਵਧ ਪੋਸਟ ਕਾਰਡ ਭੇਜਣ ਦੀ ਤਿਆਰੀ ਕਰ ਰਹੀ ਹੈ ਤਾਂ ਉੱਥੇ ਹੀ ਭਾਜਪਾ ਦੇ ਬਾਬੁਲ ਸੁਪ੍ਰਿਓ ਕਹਿ ਰਹੇ ਹਨ ਕਿ ਲੋਕ ਉਨ੍ਹਾਂ ਨੂੰ ਮਮਤਾ ਬੈਨਰਜੀ ਜ਼ਿੰਦਾਬਾਦ ਦੇ ਨਾਅਰੇ ਮੈਸੇਜ਼ ਕਰ ਰਹੇ ਹਨ। ਇਸੇ ਲੜਾਈ ਦਰਮਿਆਨ ਬੰਗਾਲ 'ਚ ਮਮਤਾ ਨੇ ਫਿਰ ਅੰਦੋਲਨ ਦਾ ਐਲਾਨ ਕੀਤਾ ਹੈ।


DIsha

Content Editor

Related News