ਮਿਸਰ ਦੇ ਰਾਸ਼ਟਰਪਤੀ ਨੇ ਸਵੀਕਾਰ ਕੀਤਾ PM ਮੋਦੀ ਦਾ ਸੱਦਾ, ਗਣਤੰਤਰ ਦਿਵਸ ਸਮਾਰੋਹ ’ਚ ਹੋਣਗੇ ਮੁੱਖ ਮਹਿਮਾਨ

11/27/2022 3:30:43 PM

ਨਵੀਂ ਦਿੱਲੀ- ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਜਨਵਰੀ 'ਚ ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਹੋਣਗੇ। ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, ''ਇਹ ਪਹਿਲੀ ਵਾਰ ਹੈ, ਜਦੋਂ ਅਰਬ ਗਣਰਾਜ ਮਿਸਰ ਦੇ ਰਾਸ਼ਟਰਪਤੀ ਸਾਡੇ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਹੋਣਗੇ।’’

ਇਹ ਵੀ ਪੜ੍ਹੋ-  ਇਕੱਠਿਆਂ ਕਿਹਾ ਦੁਨੀਆ ਨੂੰ ਅਲਵਿਦਾ, ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤੀ ਨੇ ਵੀ ਤਿਆਗੇ ਪ੍ਰਾਣ

PM ਮੋਦੀ ਦਾ ਸੱਦਾ ਕੀਤਾ ਸਵੀਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਲ-ਸੀਸੀ ਨੂੰ ਰਸਮੀ ਸੱਦਾ ਭੇਜਿਆ ਸੀ, ਜਿਸ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 16 ਅਕਤੂਬਰ ਨੂੰ ਮਿਸਰ ਦੇ ਰਾਸ਼ਟਰਪਤੀ ਨੂੰ ਸੌਂਪਿਆ ਸੀ। ਦੋਵੇਂ ਦੇਸ਼ ਇਸ ਸਾਲ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮਿਸਰ ਨੂੰ 2022-23 ਵਿਚ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੌਰਾਨ ਮਿਸਰ ਨੂੰ 'ਮਹਿਮਾਨ ਦੇਸ਼' ਵਜੋਂ ਸੱਦਾ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਮਿਸਰ ਡੂੰਘੇ ਸੱਭਿਅਤਾ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ 'ਤੇ ਆਧਾਰਿਤ ਦੋਸਤਾਨਾ ਸਬੰਧਾਂ ਦਾ ਆਨੰਦ ਮਾਣਦੇ ਹਨ।

ਇਹ ਵੀ ਪੜ੍ਹੋ- ਵਿਆਹ ਦੇ ਰੰਗ 'ਚ ਪਿਆ ਭੰਗ, ਐਨ ਫੇਰਿਆਂ ਮੌਕੇ ਬੱਚਿਆਂ ਸਣੇ ਪਹੁੰਚੀ ਡਾਂਸਰ ਨੇ ਉਡਾ ਦਿੱਤੇ ਸਭ ਦੇ ਹੋਸ਼

ਮਿੱਤਰ ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਦੇ ਵਧਾਉਂਦੇ ਨੇ ਸ਼ੋਭਾ

ਮਿੱਤਰ ਦੇਸ਼ਾਂ ਦੇ ਨੇਤਾ 1950 ਤੋਂ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਸ਼ੋਭਾ ਵਧਾਉਂਦੇ ਰਹੇ ਹਨ। 1950 ਵਿਚ ਇੰਡੋਨੇਸ਼ੀਆ ਦੇ ਉਸ ਵੇਲੇ ਦੇ ਰਾਸ਼ਟਰਪਤੀ ਸੁਕਾਰਨੋ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। 1952, 1953 ਅਤੇ 1966 ’ਚ ਕਿਸੇ ਵੀ ਵਿਦੇਸ਼ੀ ਨੇਤਾ ਨੇ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਨਹੀਂ ਕੀਤੀ।

ਕੋਵਿਡ ਕਾਰਨ ਬੋਰਿਸ ਜਾਨਸਨ ਨੇ ਦੌਰਾ ਕੀਤਾ ਸੀ ਰੱਦ

ਸਾਲ 2021 ’ਚ ਉਸ ਵੇਲੇ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਬ੍ਰਿਟੇਨ ’ਚ ਕੋਵਿਡ-19 ਦੇ ਵੱਧਦੇ ਮਾਮਲਿਆਂ ਕਾਰਨ ਆਪਣਾ ਦੌਰਾ ਰੱਦ ਕਰ ਦਿੱਤਾ ਸੀ। ਇਸ ਸਾਲ ਭਾਰਤ ਨੇ ਗਣਤੰਤਰ ਦਿਵਸ ਸਮਾਰੋਹ ਲਈ 5 ਮੱਧ ਏਸ਼ੀਆਈ ਗਣਰਾਜਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਸੀ।

ਇਹ ਵੀ ਪੜ੍ਹੋ- ਅੱਜ ਤੋਂ ਲੋਕ ਕਰ ਸਕਣਗੇ ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਦੇ ਦਰਸ਼ਨ, ਇੰਨੀ ਹੋਵੇਗੀ ਐਂਟਰੀ ਫ਼ੀਸ

ਇਹ ਨੇਤਾ ਵੀ ਕਰਨ ਚੁੱਕੇ ਹਨ ਗਣਤੰਤਰ ਦਿਵਸ ’ਚ ਮਹਿਮਾਨ ਵਜੋਂ ਸ਼ਿਰਕਤ

ਉੱਥੇ ਹੀ 2018 ’ਚ ਗਣਤੰਤਰ ਦਿਵਸ ਸਮਾਰੋਹ ਵਿਚ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ (ਆਸਿਆਨ) ਦੇ ਸਾਰੇ 10 ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਪਰੇਡ ’ਚ ਹਾਜ਼ਰ ਰਹੇ ਸਨ। 2020 ਵਿਚ ਬ੍ਰਾਜ਼ੀਲ ਦੇ ਉਸ ਵੇਲੇ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ, ਮੁੱਖ ਮਹਿਮਾਨ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ (2015), ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (2007), ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ (2008) ਅਤੇ ਫਰਾਂਸਵਾ ਓਲਾਂਦ (2016) ਵੀ ਪਿਛਲੇ ਸਮੇਂ ਵਿਚ ਗਣਤੰਤਰ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਰਹੇ ਹਨ।


Tanu

Content Editor

Related News