ਦੁਰਗਾ ਮੂਰਤੀ ਨੂੰ ਜਲ ਪ੍ਰਵਾਹ ਕਰਨ ਜਾ ਰਹੀ ਸ਼ੋਭਾ ਯਾਤਰਾ ਨੇੜੇ ਸੁੱਟਿਆ ਆਂਡਾ, ਹੰਗਾਮੇ ਤੋਂ ਬਾਅਦ ਤਣਾਅ
Sunday, Oct 25, 2026 - 05:38 PM (IST)
ਹੈਦਰਾਬਾਦ, (ਏਜੰਸੀ)- ਇੱਥੇ ਦੇਵੀ ਦੁਰਗਾ ਦੀ ਮੂਰਤੀ ਨੂੰ ਜਲ ਪ੍ਰਵਾਹ ਕਰਨ ਲਈ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਕਥਿਤ ਤੌਰ ’ਤੇ ਆਂਡਾ ਸੁੱਟਿਆ ਗਿਆ, ਜਿਸ ਕਾਰਨ ਹੰਗਾਮਾ ਹੋ ਗਿਆ। ਲੋਕਾਂ ਨੇ ਭਾਰੀ ਵਿਰੋਧ ਕੀਤਾ। ਇਲਾਕੇ ’ਚ ਸਥਿਤੀ ਤਣਾਅਪੂਰਨ ਬਣ ਗਈ। ਪੁਲਸ ਨੇ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਦੇਰ ਗਏ 2 ਵਜੇ ਦੇ ਕਰੀਬ ਮਦਨਨਾਪੇਟ ਪੁਲਸ ਸਟੇਸ਼ਨ ਖੇਤਰ ’ਚ ਵਾਪਰੀ। ਉਸ ਤੋਂ ਬਾਅਦ ਸ਼ੋਭਾ ਯਾਤਰਾ ’ਚ ਹਿੱਸਾ ਲੈਣ ਵਾਲਿਆਂ ਤੇ ਕੁਝ ਸਥਾਨਕ ਵਾਸੀਆਂ ਨੇ ਵਿਰੋਧ ਕੀਤਾ। ਆਂਡਾ ਸ਼ੋਭਾ ਯਾਤਰਾ ਦੇ ਨੇੜੇ ਡਿੱਗਾ ਸੀ। ਆਈ. ਪੀ. ਸੀ. ਦੀ ਧਾਰਾ 299 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਾਰਾ ਕਿਸੇ ਵੀ ਵਰਗ ਦੇ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਤੇ ਮੰਦਭਾਵਨਾ ਨਾਲ ਕੀਤੇ ਅਪਮਾਨ ਨਾਲ ਸੰਬੰਧਿਤ ਹੈ।
