ਦੁਰਗਾ ਪੂਜਾ ਪੰਡਾਲ 'ਚ ਭਾਜੜ ਦੀ ਘਟਨਾ 'ਤੇ ਸ਼ਿਖਰ ਧਵਨ ਨੇ ਪ੍ਰਗਟਾਇਆ ਡੂੰਘਾ ਦੁੱਖ, ਕੀਤਾ ਟਵੀਟ

Sunday, Oct 18, 2026 - 05:40 PM (IST)

ਦੁਰਗਾ ਪੂਜਾ ਪੰਡਾਲ 'ਚ ਭਾਜੜ ਦੀ ਘਟਨਾ 'ਤੇ ਸ਼ਿਖਰ ਧਵਨ ਨੇ ਪ੍ਰਗਟਾਇਆ ਡੂੰਘਾ ਦੁੱਖ, ਕੀਤਾ ਟਵੀਟ

ਕੋਲਕਾਤਾ : ਕੋਲਕਾਤਾ ਦੇ ਚੋਰਬਾਗਾਨ ਸਾਰਵਜਨਿਨ ਦੁਰਗਾ ਪੂਜਾ ਪੰਡਾਲ ਵਿੱਚ ਸ਼ਨੀਵਾਰ ਨੂੰ ਸਪਤਮੀ ਦੀ ਸ਼ਾਮ ਭਾਰੀ ਭੀੜ ਕਾਰਨ ਮਚੀ ਭਾਜੜ ਵਿੱਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 25 ਲੋਕ ਜ਼ਖ਼ਮੀ ਹੋ ਗਏ। । ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜਖਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਸ ਇਸ ਤੋਂ ਬਾਅਦ ਸ਼ਿਖਰ ਧਵਨ ਨੇ ਟਵੀਟ ਕਰਕੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਟਵੀਟ ਕਰਦੇ ਹੋਏ ਇਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ।

PunjabKesari


author

Tarsem Singh

Content Editor

Related News