ਪਲਾਂ 'ਚ ਚਮਕੀ ਕਬਾੜੀਏ ਦੀ ਕਿਸਮਤ ! 312 ਕਰੋੜ 'ਚ ਵਿਕਿਆ 'ਆਂਡਾ'

Wednesday, Oct 21, 2026 - 11:33 AM (IST)

ਪਲਾਂ 'ਚ ਚਮਕੀ ਕਬਾੜੀਏ ਦੀ ਕਿਸਮਤ ! 312 ਕਰੋੜ 'ਚ ਵਿਕਿਆ 'ਆਂਡਾ'

ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਮਿਡਵੈਸਟ ਖੇਤਰ ਵਿੱਚ ਇੱਕ ਸਕ੍ਰੈਪ-ਮੈਟਲ (ਕਬਾੜ) ਵਪਾਰੀ ਦੀ ਕਿਸਮਤ ਪਲਂ ਵਿਚ ਬਦਲ ਗਈ, ਜਦੋਂ ਉਸ ਦੁਆਰਾ ਆਮ ਸੋਨਾ ਸਮਝ ਕੇ ਖਰੀਦੀ ਗਈ ਇੱਕ ਚੀਜ਼ ਦੁਰਲੱਭ ਸ਼ਾਹੀ ਖਜ਼ਾਨਾ ਨਿਕਲੀ। ਇਸ ਵਪਾਰੀ ਨੇ ਇੱਕ ਐਂਟੀਕ ਬਾਜ਼ਾਰ ਤੋਂ ਲਗਭਗ 14,000 ਡਾਲਰ (ਲਗਭਗ 13 ਲੱਖ ਰੁਪਏ) ਵਿੱਚ ਸੋਨੇ ਦਾ ਇੱਕ ਆਂਡਾ ਖਰੀਦਿਆ ਸੀ। ਉਸ ਦੀ ਯੋਜਨਾ ਇਸ ਨੂੰ ਪਿਘਲਾ ਕੇ ਸੋਨਾ ਵੇਚਣ ਅਤੇ ਮਾਮੂਲੀ ਮੁਨਾਫ਼ਾ ਕਮਾਉਣ ਦੀ ਸੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਰੂਸ ਦੇ ਸ਼ਾਹੀ ਪਰਿਵਾਰ ਦਾ ਗੁਆਚਿਆ ਹੋਇਆ 1887 ਦਾ ਇਤਿਹਾਸਕ 'ਫਾਬਰਜੇ ਈਸਟਰ ਐਗ'  ਹੈ, ਜਿਸ ਦੀ ਕੀਮਤ ਲਗਭਗ 33 ਮਿਲੀਅਨ ਡਾਲਰ (ਲਗਭਗ 312 ਕਰੋੜ ਰੁਪਏ) ਦੱਸੀ ਗਈ ਹੈ।

ਵਪਾਰੀ ਨੇ ਆਂਡਾ ਪਿਘਲਾਉਣ ਤੋਂ ਪਹਿਲਾਂ ਇਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਸ ਦੇ ਅੰਦਰ ਇੱਕ 'ਵਾਚਰੋਨ ਕਾਂਸਟੈਂਟਿਨ' ਘੜੀ ਲੱਗੀ ਹੋਈ ਸੀ। ਜਦੋਂ ਕੋਈ ਖਰੀਦਦਾਰ ਨਾ ਮਿਲਿਆ, ਤਾਂ ਉਸ ਨੇ ਇੰਟਰਨੈੱਟ 'ਤੇ "egg" ਅਤੇ "Vacheron Constantin" ਸ਼ਬਦ ਲਿਖ ਕੇ ਖੋਜ ਕੀਤੀ। ਇੰਟਰਨੈੱਟ 'ਤੇ ਉਸ ਨੂੰ ਰੂਸੀ ਫਾਬਰਜੇ ਆਂਡਿਆਂ ਬਾਰੇ ਇੱਕ ਲੇਖ ਮਿਲਿਆPunjabKesari, ਜਿਸ ਵਿੱਚ ਛਪੀ ਤਸਵੀਰ ਉਸ ਦੇ ਕੋਲ ਮੌਜੂਦ ਆਂਡੇ ਨਾਲ ਹੂ-ਬ-ਹੂ ਮਿਲਦੀ ਸੀ।

 

ਪੜ੍ਹੋ ਇਹ ਅਹਿਮ ਖ਼ਬਰ-  ਧੋਖਾਧੜੀ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲਣਗੇ 30,000 ਡਾਲਰ ! ਟਰੰਪ ਪ੍ਰਸ਼ਾਸਨ ਨੇ ਕਰ'ਤਾ ਐਲਾਨ

ਇਸ ਖੁਲਾਸੇ ਤੋਂ ਬਾਅਦ ਉਹ ਵਪਾਰੀ ਲੰਡਨ ਸਥਿਤ ਮਸ਼ਹੂਰ ਐਂਟੀਕ ਡੀਲਰ 'ਵਾਰਟਸਕੀ' ਦੇ ਡਾਇਰੈਕਟਰ ਕੀਰਨ ਮੈਕਾਰਥੀ ਕੋਲ ਆਂਡੇ ਦੀ ਤਸਵੀਰ ਲੈ ਕੇ ਪਹੁੰਚਿਆ। ਜਾਂਚ ਦੌਰਾਨ ਪੁਸ਼ਟੀ ਹੋਈ ਕਿ ਇਹ ਆਂਡਾ ਰੂਸੀ ਸਮਰਾਟ ਅਲੈਗਜ਼ੈਂਡਰ III ਦੁਆਰਾ ਸਾਲ 1887 ਵਿੱਚ ਆਪਣੀ ਪਤਨੀ ਮਹਾਰਾਣੀ ਮਾਰੀਆ ਫਿਓਡੋਰੋਵਨਾ ਲਈ ਈਸਟਰ ਦੇ ਤੋਹਫ਼ੇ ਵਜੋਂ ਬਣਾਇਆ ਗਿਆ ਸੀ। ਮਸ਼ਹੂਰ ਕਾਰੀਗਰ ਕਾਰਲ ਫਾਬਰਜੇ ਦੁਆਰਾ ਬਣਾਏ ਗਏ ਕੁੱਲ 50 ਸ਼ਾਹੀ ਆਂਡਿਆਂ ਵਿੱਚੋਂ ਹੁਣ ਤੱਕ 42 ਬਾਰੇ ਹੀ ਪਤਾ ਲੱਗ  ਸਕਿਆ ਹੈ।

ਜਦੋਂ ਖੋਜਕਰਤਾ ਮੈਕਾਰਥੀ ਅਮਰੀਕਾ ਵਿਖੇ ਵਪਾਰੀ ਦੇ ਘਰ ਪਹੁੰਚੇ, ਤਾਂ ਇਹ ਅਰਬਾਂ ਰੁਪਏ ਦਾ ਸ਼ਾਹੀ ਖਜ਼ਾਨਾ ਉਸ ਦੀ ਰਸੋਈ ਦੀ ਟੇਬਲ 'ਤੇ ਇੱਕ 'ਕਪਕੇਕ' ਦੇ ਨਾਲ ਰੱਖਿਆ ਹੋਇਆ ਸੀ। ਇਸ ਅਤਿ-ਸੁੰਦਰ ਆਂਡੇ 'ਤੇ ਨੀਲੇ ਸਫਾਇਰ  ਅਤੇ ਰੋਜ਼ ਡਾਇਮੰਡਸ ਜੜੇ ਹੋਏ ਹਨ। 1917 ਦੀ ਰੂਸੀ ਕ੍ਰਾਂਤੀ ਤੋਂ ਬਾਅਦ ਬੋਲਸ਼ੇਵਿਕਾਂ ਦੁਆਰਾ ਸ਼ਾਹੀ ਖਜ਼ਾਨਾ ਜ਼ਬਤ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਇਹ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਇਹ ਆਂਡਾ ਇੱਕ ਨਿੱਜੀ ਸੰਗ੍ਰਹਿਕ ਨੂੰ ਲਗਭਗ 33 ਮਿਲੀਅਨ ਡਾਲਰ (ਲਗਭਗ 312 ਕਰੋੜ ਰੁਪਏ) ਵਿੱਚ ਵੇਚਿਆ ਗਿਆ ਅਤੇ 112 ਸਾਲਾਂ ਬਾਅਦ ਪਹਿਲੀ ਵਾਰ ਲੰਡਨ ਵਿੱਚ ਆਮ ਲੋਕਾਂ ਦੀ ਪ੍ਰਦਰਸ਼ਨੀ ਲਈ ਰੱਖਿਆ ਗਿਆ। ਹਾਲਾਂਕਿ ਇਸ ਅੰਕੜੇ ਦੀ ਅਧਿਕਾਰਤ ਪੁਸ਼ਟੀ ਕਦੇ ਨਹੀਂ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News