ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਮੰਦਰ ''ਚ ਜਾ ਕੇ ਕੀਤੀ ਆਰਤੀ ! ਦੁਰਗਾ ਪੂਜਾ ਮਗਰੋਂ ਮਨਾਇਆ ਦੁਸਹਿਰਾ

Thursday, Oct 22, 2026 - 11:20 AM (IST)

ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਮੰਦਰ ''ਚ ਜਾ ਕੇ ਕੀਤੀ ਆਰਤੀ ! ਦੁਰਗਾ ਪੂਜਾ ਮਗਰੋਂ ਮਨਾਇਆ ਦੁਸਹਿਰਾ

ਇੰਟਰਨੈਸ਼ਨਲ ਡੈਸਕ- ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕੁਈਨਜ਼ ਇਲਾਕੇ 'ਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਨਵਰਾਤਰੀ, ਦੁਰਗਾ ਪੂਜਾ ਅਤੇ ਵਿਜੇਦਸ਼ਮੀ ਦੇ ਤਿਉਹਾਰ ਮਨਾਏ। ਇਲੀਨੋਇਸ ਦੇ ਇੱਕ ਹਿੰਦੂ ਮੰਦਰ 'ਤੇ ਹੋਈ ਜਾਨਲੇਵਾ ਹਮਲੇ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ, ਮੇਅਰ ਮਮਦਾਨੀ ਨੇ ਸ਼ਹਿਰ ਵਾਸੀਆਂ ਨੂੰ ਨਫ਼ਰਤ ਅਤੇ ਹਿੰਸਾ ਖ਼ਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦਿੱਤਾ।

ਮੇਅਰ ਮਮਦਾਨੀ ਨੇ 'X' 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੰਦਰਾਂ 'ਚ ਜਾ ਕੇ ਆਰਤੀ ਕੀਤੀ, ਗਰਬਾ ਪਾਇਆ ਅਤੇ 'ਸਿੰਦੂਰ ਖੇਲਾ' ਵਰਗੀਆਂ ਧਾਰਮਿਕ ਪਰੰਪਰਾਵਾਂ 'ਚ ਹਿੱਸਾ ਲਿਆ। ਉਨ੍ਹਾਂ ਨੇ ਆਪਣੀ ਪੋਸਟ ਦੇ ਅੰਤ 'ਚ 'ਜੈ ਮਾਤਾ ਕੀ' ਲਿਖ ਕੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।

This week, I was blessed to join Hindu New Yorkers in Queens celebrating Navratri, Durga Puja, Dashain, and Vijayadashami.  We danced garba, performed aarti, witnessed Sindoor Khela, and honored the Goddess Durga. It was an honor to come together in joy, faith, and community in temples across our city — especially after the attempted mass shooting at a Hindu temple in Illinois last week. May we all join together in our shared responsibility to stand against hate and care for one another. Jai Mata Ki.

— Mayor Zohran Kwame Mamdani (@NYCMayor) October 21, 2026

ਜ਼ਿਕਰਯੋਗ ਹੈ ਕਿ ਇਲੀਨੋਇਸ ਦੇ ਔਰੋਰਾ ਸਥਿਤ 'ਸ਼੍ਰੀ ਵੈਂਕਟੇਸ਼ਵਰ ਸਵਾਮੀ (ਬਾਲਾਜੀ) ਮੰਦਰ' 'ਚ 11 ਅਕਤੂਬਰ ਨੂੰ ਇਕ 19 ਸਾਲਾ ਨੌਜਵਾਨ ਅਲੈਗਜ਼ੈਂਡਰੋਸ ਪਾਪੋਰਾਕਿਸ ਨੇ ਇੱਕ ਵਿਅਕਤੀ 'ਤੇ ਰਾਈਫਲ ਨਾਲ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਰਾਈਫਲ ਜਾਮ ਹੋ ਗਈ, ਜਿਸ ਕਾਰਨ ਵਾਰਦਾਤ ਹੋਣ ਤੋਂ ਟਲ ਗਈ।

ਇਸ ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਮੁਲਜ਼ਮ ਕੋਲੋਂ ਰਾਈਫਲ, ਸੈਂਕੜੇ ਕਾਰਤੂਸ, ਬੁਲੇਟਪ੍ਰੂਫ ਜੈਕੇਟ ਅਤੇ ਨਸਲੀ ਨਫ਼ਰਤ ਵਾਲੀ ਸਮੱਗਰੀ ਬਰਾਮਦ ਕੀਤੀ। ਮੁਲਜ਼ਮ ਨੇ ਇੱਕ 8 ਪੰਨਿਆਂ ਦਾ ਮੈਨੀਫੈਸਟੋ ਵੀ ਲਿਖਿਆ ਸੀ, ਜਿਸ 'ਚ ਭਾਰਤੀ ਮੂਲ ਦੇ ਲੋਕਾਂ ਅਤੇ ਹਿੰਦੂ ਧਾਰਮਿਕ ਸਥਾਨਾਂ ਖ਼ਿਲਾਫ਼ ਹਿੰਸਾ ਭੜਕਾਉਣ ਦੀ ਯੋਜਨਾ ਸੀ।

ਇਸ ਘਟਨਾ ਸਮੇਂ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਵੀ ਆਪਣੇ ਪਰਿਵਾਰ ਸਮੇਤ ਮੰਦਰ 'ਚ ਪੂਜਾ ਕਰ ਰਹੇ ਸਨ। ਉਨ੍ਹਾਂ ਦੀ ਅਗਵਾਈ ਹੇਠ 105 ਅਮਰੀਕੀ ਸੰਸਦ ਮੈਂਬਰਾਂ ਨੇ FBI ਡਾਇਰੈਕਟਰ ਕਾਸ਼ ਪਟੇਲ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ 'ਫੈਡਰਲ ਹੇਟ ਕ੍ਰਾਈਮ' ਤਹਿਤ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ 'ਚੂਨਾ' ! ਹੋ ਸਕਦੀ ਐ 100 ਸਾਲ ਦੀ ਕੈਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News