ਮਨੀ ਲਾਂਡਰਿੰਗ ਮਾਮਲਾ : ਈ. ਡੀ. ਨੇ ਤੇਜਸਵੀ ਤੇ ਲਾਲੂ ਨੂੰ ਭੇਜਿਆ ਸੰਮਨ

Wednesday, Dec 20, 2023 - 08:48 PM (IST)

ਮਨੀ ਲਾਂਡਰਿੰਗ ਮਾਮਲਾ : ਈ. ਡੀ. ਨੇ ਤੇਜਸਵੀ ਤੇ ਲਾਲੂ ਨੂੰ ਭੇਜਿਆ ਸੰਮਨ

ਨਵੀਂ ਦਿੱਲੀ, (ਭਾਸ਼ਾ)– ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਰੇਲਵੇ ਵਿਚ ਨੌਕਰੀ ਬਦਲੇ ‘ਜ਼ਮੀਨ’ ਮਨੀ ਲਾਂਡਰਿੰਗ ਮਾਮਲੇ ਵਿਚ ਜਾਂਚ ਵਿਚ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉਨ੍ਹਾਂ ਦੇ ਪਿਤਾ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਹ ਜਾਣਕਾਰੀ ਅਧਿਕਾਰਕ ਸੂਤਰਾਂ ਨੇ ਬੁੱਧਵਾਰ ਨੂੰ ਦਿੱਤੀ।

ਤੇਜਸਵੀ ਨੂੰ 22 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਉੱਥੇ ਹੀ ਲਾਲੂ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਤਹਿਤ ਬਿਆਨ ਦਰਜ ਕਰਵਾਉਣ ਲਈ 27 ਦਸੰਬਰ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। 

ਕਥਿਤ ਘਪਲਾ ਉਸ ਸਮੇਂ ਦਾ ਹੈ ਜਦੋਂ ਪ੍ਰਸਾਦ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.)-1 ਸਰਕਾਰ ’ਚ ਰੇਲ ਮੰਤਰੀ ਸਨ। ਦੋਸ਼ ਹੈ ਕਿ 2004 ਤੋਂ 2009 ਤੱਕ ਭਾਰਤੀ ਰੇਲਵੇ ਦੇ ਵੱਖ-ਵੱਖ ਜ਼ੋਨ ’ਚ ਸਮੂਹ ‘ਡੀ’ ਅਹੁਦਿਆਂ ’ਤੇ ਕਈ ਵਿਅਕਤੀਆਂ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਬਦਲ ’ਚ ਇਨ੍ਹਾਂ ਵਿਅਕਤੀਆਂ ਨੇ ਆਪਣੀ ਜ਼ਮੀਨ ਤਤਕਾਲੀ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਪਰਿਵਾਰ ਦੇ ਮੈਂਬਰਾਂ ਅਤੇ ਇਕ ਸਬੰਧਤ ਕੰਪਨੀ ਏ. ਕੇ. ਇਨਫੋਸਿਸਟਮਜ਼ ਪ੍ਰਾਈਵੇਟ ਲਿਮਟਿਡ ਨੂੰ ਟਰਾਂਸਫਰ ਕਰ ਦਿੱਤੀ ਸੀ।


author

Rakesh

Content Editor

Related News